ਟੋਕੀਓ- ਬੀਤੇ ਮਹੀਨਿਆਂ ਤੋਂ ਹੈਕਰਾਂ ਵਲੋਂ ਕੀਤੀਆਂ ਗਈਆਂ ਚੋਰੀਆਂ 'ਚ ਜੇਮਸ ਬਾਂਡ ਦੀ ਅਗਲੀ ਫਿਲਮ ਦੀ ਸਕ੍ਰਿਪਟ ਵੀ ਸ਼ਾਮਲ ਸੀ। ਇਹ ਗੱਲ ਇਕ ਫਿਲਮ ਨਿਰਮਾਤਾ ਕੰਪਨੀ ਨੇ ਆਖੀ ਹੈ। ਖਬਰਾਂ ਮੁਤਾਬਕ ਇਹ ਸਕ੍ਰਿਪਟ ਸੋਨੀ ਪਿਕਚਰਸ ਐਂਟਰਟੇਨਮੈਂਟ ਦੀ ਅਗਲੀ ਫਿਲਮ 'ਸਪੈਕਟਰ' ਦੀ ਹੈ। ਜੇਮਸ ਬਾਂਡ ਸੀਰੀਜ਼ ਦੀ 24ਵੀਂ ਫਿਲਮ 'ਚ ਇਕ ਵਾਰ ਫਿਰ ਡੈਨੀਅਲ ਕ੍ਰੈਗ ਜੇਮਸ ਬਾਂਡ ਦੀ ਭੂਮਿਕਾ ਨਿਭਾਅ ਰਹੇ ਹਨ।
ਅਜੇ ਤਕ ਫਿਲਮ ਸਬੰਧੀ ਇਸ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਕੰਪਨੀ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਹੈਕਰ ਫਿਲਮ ਦੀ ਕਹਾਣੀ ਜਨਤਕ ਕਰ ਸਕਦੇ ਹਨ। ਹਾਲਾਂਕਿ ਇਸ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਪੱਛਮੀ ਮੀਡੀਆ 'ਚ ਇਸ ਘਟਨਾ ਨੂੰ ਹੈਕਰਾਂ ਦਾ ਜੇਮਸ ਬਾਂਡ 'ਤੇ ਹਮਲਾ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਹੈਕਰ 24 ਨਵੰਬਰ ਨੂੰ ਸੋਨੀ ਪਿਕਚਰਸ ਦੇ ਕੰਪਿਊਟਰ ਨੈੱਟਵਰਕ ਹੈਕ ਕਰਨ ਵਿਚ ਸਫਲ ਹੋ ਗਏ ਸਨ।
1.5 ਲੱਖ ਲੋਕਾਂ ਨੇ ਦੇਖਿਆ ਸ਼ਰੂਤੀ ਦਾ ਗਾਇਆ 'ਜੋਗਨੀਆਂ' ਗੀਤ
NEXT STORY