ਮੁੰਬਈ- ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਹਮੇਸ਼ਾ ਆਪਣੇ ਬਿਆਨਾਂ ਕਾਰਨ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਉਹ ਆਪਣੇ ਇਕ ਹੋਰ ਬਿਆਨ ਕਾਰਨ ਚਰਚਾ 'ਚ ਆਈ ਹੈ। ਨਿਰਭਿਆ ਬਲਾਤਕਾਰ ਮਾਮਲੇ ਦੀ ਦੂਜੀ ਬਰਸੀ 'ਤੇ ਰਾਖੀ ਨੇ ਆਪਣੇ ਤਿੱਖੇ ਬਿਆਨ ਦਿੱਤੇ ਹਨ। ਇਕ ਇੰਟਰਵਿਊ 'ਚ ਰਾਖੀ ਸਾਵੰਤ ਨੇ ਬਲਾਤਕਾਰ ਮਾਮਲੇ 'ਚ ਕਿਹਾ, ''ਮੈਂ ਇਨ੍ਹਾਂ ਦੀ ਚਮੜੀ ਨੌਚ ਲਵਾਂਗੀ, ਇਹ ਲੋਕ ਸਮਝਦੇ ਕੀ ਹਨ ਕਿ ਕੁਝ ਵੀ ਕਰ ਲੈਣਗੇ। ਇਕ ਰੈਪਿਸਟ ਜੋ ਸੀ ਉਸ ਨੂੰ ਇਸ ਲਈ ਛੱਡ ਰਹੇ ਹਨ ਕਿ ਉਹ ਨਾਬਾਲਗ ਹੈ। ਤੁਸੀਂ ਦੱਸੋਂ ਜੋ ਰੇਪ ਕਰ ਸਕਦਾ ਹੈ ਉਹ ਕਿਥੋਂ ਬੱਚਾ ਹੋ ਗਿਆ। ਮੈਂ ਅਜਿਹੇ ਕਾਨੂੰਨ ਬਣਾਵਾਂਗੀ ਕਿ ਅਜਿਹੇ ਦੋਸ਼ੀ ਬੱਚਨਗੇ ਹੀ ਨਹੀਂ।'' ਇੰਨਾ ਹੀ ਨਹੀਂ ਰਾਖੀ ਨੇ ਅੱਗੇ ਕਿਹਾ, ''ਜਿਸ ਤਰ੍ਹਾਂ ਨਾਲ ਨਿਰਭਿਆ ਨਾਲ ਹੋਇਆ ਸੀ ਓਹ ਗਾਡ! ਇਸ ਤਰ੍ਹਾਂ ਦੇ ਜ਼ੁਰਮ ਕਰਨ ਵਾਲਿਆਂ ਨੂੰ ਤਾਂ ਫਾਂਸੀ ਦੇ ਦੇਣੀ ਚਾਹੀਦੀ ਹੈ। ਜੇਕਰ ਕਾਨੂੰਨ ਉਨ੍ਹਾਂ ਨੂੰ ਫਾਂਸੀ ਨਹੀਂ ਦੇ ਸਕਦਾ ਤਾਂ ਇਨ੍ਹਾਂ ਨੂੰ ਮੇਰੇ ਹਵਾਲੇ ਕਰ ਦੇਣਾ ਚਾਹੀਦਾ ਹੈ। ਮੈਂ ਇਨ੍ਹਾਂ ਨੂੰ ਠੀਕ ਕਰ ਦੇਵਾਂਗੀ।'' ਰਾਖੀ ਨੇ ਬਲਾਤਕਾਰੀਆਂ ਨੂੰ ਸਜ਼ਾ ਦੇਣ ਦੇ ਮਾਮਲੇ 'ਚ ਬੋਲਿਆ, ''ਮੈਂ ਮਹਿਲਾ ਸੈੱਲ ਬਣਾਵਾਂਗੀ। ਲੜਕੀਆਂ ਨਾਲ ਰੇਪ ਕਰਨ ਵਾਲਿਆਂ ਨੂੰ ਉਮਰ ਕੈਦ ਦਿਵਾਵਾਂਗੀ। ਉਨ੍ਹਾਂ ਲੋਕਾਂ ਨੂੰ ਸਜ਼ਾ-ਏ-ਕਾਲਾਪਾਣੀ ਤੋਂ ਘੱਟ ਤਾਂ ਕੋਈ ਸਜ਼ਾ ਮਿਲਣੀ ਹੀ ਨਹੀਂ ਚਾਹੀਦੀ।''
'ਵਨ ਨਾਈਟ ਸਟੈਂਡ' 'ਚ ਰਤੀ ਅਗਨੀਹੋਤਰੀ ਦੇ ਬੇਟੇ ਨਾਲ ਰੋਮਾਂਸ ਕਰੇਗੀ ਸੰਨੀ (ਦੇਖੋ ਤਸਵੀਰਾਂ)
NEXT STORY