ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੋਹਰ ਦੀ ਸਭ ਤੋਂ ਸਫਲ ਫਿਲਮ 'ਕਭੀ ਖੁਸ਼ੀ ਕਭੀ ਗਮ' ਨੂੰ ਐਤਵਾਰ ਵਾਲੇ ਦਿਨ 13 ਸਾਲ ਹੋ ਜਾਣਗੇ। ਇਹ ਫਿਲਮ 14 ਦਸੰਬਰ, 2001 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਰਿਤਿਕ ਰੋਸ਼ਨ, ਜਯਾ ਬੱਚਨ, ਕਰੀਨਾ ਕਪੂਰ ਨੇ ਮੁੱਖ ਕਿਰਦਾਰ ਨਿਭਾਇਆ ਸੀ। ਰਾਣੀ ਮੁਖਰਜੀ ਨੇ ਇਸ ਫਿਲਮ 'ਚ ਕੈਮਿਓ ਕਿਰਦਾਰ ਨਿਭਾਇਆ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ 117 ਕਰੋੜ ਦਾ ਕਾਰੋਬਾਰ ਕੀਤਾ ਸੀ। ਅੱਜ ਅਸੀਂ ਜਾਣਦੇ ਹਾਂ ਇਸ ਫਿਲਮ ਦੀਆਂ ਛੋਟੀਆਂ ਛੋਟੀਆਂ ਗਲਤੀਆਂ ਬਾਰੇ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ।
ਗਲਤੀ ਨੰਬਰ 1- ਫਿਲਮ ਦੇ ਇਕ ਸੀਨ 'ਚ ਅਮਿਤਾਭ ਬੱਚਨ ਆਪਣੇ ਛੋਟੇ ਬੇਟੇ ਰਿਤਿਕ ਰੌਸ਼ਨ ਨਾਲ ਗੱਲ ਕਰ ਰਹੇ ਹੁੰਦੇ ਹਨ। ਇਸ ਦੌਰਾਨ ਅਮਿਤਾਭ ਦੇ ਹੱਥ ਨੋਕੀਆ 9000 ਕਮਿਊਨੀਕੇਟਰ ਸੈਲ ਫੋਨ ਹੁੰਦਾ ਹੈ। ਇਹ ਸੀਨ 1991 ਦਾ ਸੀ ਜਦਕਿ ਭਾਰਤ 'ਚ ਇਹ ਫੋਨ 1996 'ਚ ਲਾਂਚ ਹੋਇਆ ਸੀ।
ਗਲਤੀ ਨੰਬਰ 2- ਫਿਲਮ ਦੇ ਇਕ ਸੀਨ 'ਚ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਪਤਨੀ ਲਈ 'ਆਤੀ ਕਿਯਾ ਖੰਡਾਲਾ' ਵਾਲਾ ਗੀਤਾ ਗਾਉਂਦੇ ਹਨ। ਇਹ ਸੀਨ ਸਾਲ 1991 ਦੇ ਦੌਰਾਨ ਹੋਇਆ ਸੀ ਜਦਕਿ 'ਆਤੀ ਕਿਯਾ ਖੰਡਾਲਾ' ਗੀਤ 1998 'ਚ ਆਇਆ ਸੀ।
ਗਲਤੀ ਨੰਬਰ3- ਫਿਲਮ ਦੇ ਇਕ ਸੀਨ 'ਚ ਬਾਲੀਵੁੱਡ ਅਭਿਨਤੇਰੀ ਕਰੀਨਾ ਕਪੂਰ ਜਦੋਂ ਕਾਲਜ ਲਈ ਘਰੋਂ ਨਿਕਲਦੀ ਹੈ ਤਾਂ ਉਸ ਨੇ ਲਾਲ ਰੰਗ ਦੀ ਡਰੈਸ ਨਾਲ ਸਕਾਰਫ ਲਿਆ ਹੁੰਦਾ ਹੈ ਪਰ ਜਦੋਂ ਉਹ ਕਾਲਜ ਪਹੁੰਚਦੀ ਹੈ ਅਤੇ ਕਾਰ ਤੋਂ ਬਾਹਰ ਨਿਕਲਣ ਲੱਗਦੀ ਹੈ ਤਾਂ ਉਸ ਨੇ ਉਸ ਸਮੇਂ ਲਾਲ ਰੰਗ ਦੀ ਜੈਕਟ ਪਹਿਨੀ ਹੁੰਦੀ ਹੈ।
ਗਲਤੀ ਨੰਬਰ4- ਕਾਲਜ ਦੇ ਪੋਰਮਾ ਨਾਈਟ ਲਈ ਜਦੋਂ ਕਰੀਨਾ ਜਾਂਦੀ ਹੈ ਤਾਂ ਰਿਤਿਕ ਰੌਸ਼ਨ ਉਸ ਵੱਲੋਂ ਪਹਿਨੀ ਹੋਈ ਸੈਂਡਲ ਬਾਰੇ ਦੱਸਦੇ ਹਨ। ਇਸ 'ਤੇ ਕਰੀਨਾ ਕਹਿੰਦੀ ਹੈ ਕਿ ਇਹ ਫੈਸ਼ਨ ਹੈ ਅਤੇ ਬਾਅਦ 'ਚ ਚੱਲੀ ਜਾਂਦੀ ਹੈ ਪਰ ਕਾਲਜ ਪਹੁੰਚਣ ਦੇ ਸਮੇਂ ਉਨ੍ਹਾਂ ਦੇ ਪੈਰਾਂ 'ਚ ਇਕੋ ਜਿਹੀਆਂ ਸੈਂਡਲਾਂ ਨਜ਼ਰ ਆਉਂਦੀਆਂ ਹਨ।
ਗਲਤੀ ਨੰਬਰ5- ਕਾਲਜ ਆਉਂਦੇ ਸਮੇਂ ਕਰੀਨਾ ਰਾਬੀ ਨੂੰ ਕਾਰ ਪਾਰਕ ਕਰਨ ਨੂੰ ਕਹਿੰਦੀ ਹੈ। ਹਾਲਾਂਕਿ ਰਾਬੀ ਨੂੰ ਪਤਾ ਨਹੀਂ ਹੁੰਦਾ ਕਿ ਕਾਰ ਕਿਥੇ ਪਾਰਕ ਕਰਨੀ ਹੈ ਪਰ ਫਿਰ ਵੀ ਉਹ ਸਹੀ ਥਾਂ 'ਤੇ ਕਾਰ ਨੂੰ ਪਾਰਕ ਕਰ ਦਿੰਦੀ ਹੈ।
ਨਿਰਭਿਆ ਬਲਾਤਕਾਰ ਮਾਮਲੇ 'ਚ ਰਾਖੀ ਨੇ ਦਿੱਤਾ ਤਿੱਖਾ ਬਿਆਨ (ਦੇਖੋ ਤਸਵੀਰਾਂ)
NEXT STORY