ਮੁੰਬਈ- ਫਿਲਮ 'ਖਾਮੋਸ਼ੀਆਂ' ਤੋਂ ਬਾਲੀਵੁੱਡ 'ਚ ਕਦਮ ਰੱਖ ਰਹੇ ਟੀ. ਵੀ. ਅਭਿਨੇਤਾ ਗੁਰਮੀਤ ਚੌਧਰੀ ਨੇ ਆਪਣੀ ਅਭਿਨੇਤਰੀ ਪਤਨੀ ਦੇਬੀਨਾ ਬੈਨਰਜੀ ਨਾਲ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਹਰ ਫਿਲਮ 'ਚ ਉਹ ਮਹਿਮਾਨ ਵਜੋਂ ਭੂਮਿਕਾ ਨਿਭਾਏਗੀ। ਮਹੇਸ਼ ਭੱਟ ਦੀ 'ਖਾਮੋਸ਼ੀਆਂ' 'ਚ ਦੇਵੀਨਾ ਇਕ ਮਹਿਮਾਨ ਵਾਲੀ ਭੂਮਿਕਾ 'ਚ ਨਜ਼ਰ ਆਵੇਗੀ। ਗੁਰਮੀਤ ਨੇ ਇਕ ਬਿਆਨ 'ਚ ਕਿਹਾ, 'ਦੇਬੀਨਾ ਮੇਰੀ ਹਰ ਫਿਲਮ 'ਚ ਨਜ਼ਰ ਆਵੇਗੀ। ਮੈਂ ਇਹ ਵਾਅਦਾ ਕੀਤਾ ਹੈ। ਫਿਲਮ 'ਖਾਮੋਸ਼ੀਆਂ' 30 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਹ ਇਕ ਨੌਜਵਾਨ ਨਾਵਲਕਾਰ ਦੀ ਕਹਾਣੀ ਹੈ। ਚੀਜ਼ਾਂ ਉਸ ਸਮੇਂ ਗੜਬੜਾ ਜਾਂਦੀਆਂ ਹਨ ਜਦੋਂ ਉਸ ਦੀ ਮੁਲਾਕਾਤ ਇਕ ਖੂਬਸੂਰਤ ਲੜਕੀ ਨਾਲ ਹੁੰਦੀ ਹੈ।
'ਕਭੀ ਖੁਸ਼ੀ ਕਭੀ ਗਮ' ਦੀਆਂ ਅਣਦੇਖੀਆਂ ਗਲਤੀਆਂ (ਤਸਵੀਰਾਂ)
NEXT STORY