ਮੁੰਬਈ- ਬਾਲੀਵੁੱਡ ਅਭਿਨੇਤਰੀ ਅਤੇ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਦਾ ਕਹਿਣਾ ਹੈ ਕਿ ਜੇਕਰ ਉਹ ਅਭਿਨੇਤਾ ਹੁੰਦੀ ਤਾਂ ਉਹ ਕੈਟਰੀਨਾ ਕੈਫ ਨਾਲ ਰੋਮਾਂਸ ਕਰਦੀ। ਸੋਨਮ ਕਪੂਰ ਨੇ ਹਾਲ ਹੀ 'ਚ ਫਿਲਮ ਨਿਰਮਾਤਾ ਅਰਬਾਜ਼ ਖਾਨ ਨਾਲ ਆਪਣੀ ਆਉਣ ਵਾਲੀ ਫਿਲਮ 'ਡੌਲੀ ਕੀ ਡੌਲੀ' ਲਈ ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਗਈ ਸੀ। ਇਸ ਮੌਕੇ 'ਤੇ ਅਰਬਾਜ਼ ਖਾਨ ਨੇ ਆਪਣੇ ਭਰਾ ਸਲਮਾਨ ਖਾਨ ਨਾਲ ਸਟੇਜ਼ 'ਤੇ ਡਾਂਸ ਕਰਦੇ ਨਜ਼ਰ ਆਏ ਜਦੋਂ ਕਿ ਸੋਨਮ ਕਪੂਰ ਘਰ ਦੇ ਅੰਦਰ ਗਈ ਅਤੇ ਪ੍ਰਤੀਭਾਗੀਆਂ ਨਾਲ ਗੇਮ ਖੇਡੀ। ਇਸ ਤੋਂ ਬਾਅਦ ਸਟੇਜ਼ 'ਤੇ ਆਈ ਅਤੇ ਸਲਮਾਨ ਖਾਨ ਦੀ ਫਿਲਮ ਦਬੰਗ ਦੇ ਇਕ ਗਾਣੇ 'ਤੇ ਡਾਂਸ ਕੀਤਾ। ਸਲਮਾਨ ਨੇ ਸੋਨਮ ਤੋਂ ਉਸ ਦੇ ਪਿਤਾ ਅਨਿਲ ਕਪੂਰ ਦੀਆਂ ਫਿਲਮਾਂ ਨੂੰ ਲੈ ਕੇ ਸਵਾਲ ਕੀਤੇ ਤਾਂ ਸੋਨਮ ਕਿਸੇ ਵੀ ਸਵਾਲ ਦਾ ਸਹੀਂ ਢੰਗ ਨਾਲ ਜਵਾਬ ਨਾ ਦੇ ਸਕੀ। ਇਸ ਤੋਂ ਬਾਅਦ ਸਲਮਾਨ ਨੇ ਉਸ ਤੋਂ ਪੁੱਛਿਆ ਕਿ ਜੇਕਰ ਉਹ ਅਭਿਨੇਤਾ ਹੁੰਦੀ ਤਾਂ ਬਾਲੀਵੁੱਡ 'ਚ ਕਿਸ ਅਭਿਨੇਤਰੀ ਨਾਲ ਡੇਟ ਕਰਨਾ ਪਸੰਦ ਕਰਦੀ ਤਾਂ ਇਸ ਸਵਾਲ ਦੇ ਜਵਾਬ 'ਚ ਸੋਨਮ ਨੇ ਬਿਨਾਂ ਸੋਚੇ-ਸਮਝੇ ਕੈਟਰੀਨਾ ਦਾ ਨਾਂ ਲੈ ਲਿਆ। ਸੋਨਮ ਨੇ ਕਿਹਾ ਕਿ ਉਹ ਕੈਟਰੀਨਾ ਨੂੰ ਹਮੇਸ਼ਾ ਤੋਂ ਪਸੰਦ ਕਰਦੀ ਹੈ।
ਗੁਰਮੀਤ ਦਾ ਪਤਨੀ ਨੂੰ ਫਿਲਮਾਂ 'ਚ ਲੈਣ ਦਾ ਵਾਅਦਾ
NEXT STORY