ਮੁੰਬਈ- ਬਾਲੀਵੁੱਡ ਦੀ ਨਵੀਂ ਅਭਿਨੇਤਰੀ ਅਤੇ ਕਮਲ ਹਸਨ ਦੀ ਬੇਟੀ ਅਕਸ਼ਰਾ ਹਸਨ ਫਿਲਮ 'ਸ਼ਮਿਤਾਭ' ਨਾਲ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਆਰ. ਬਾਲਕੀ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਸ਼ਮਿਤਾਭ' 'ਚ ਅਮਿਤਾਭ ਬੱਚਨ ਅਤੇ ਧਨੁਸ਼ ਦੀਆਂ ਵੀ ਮੁੱਖ ਭੂਮਿਕਾਵਾਂ ਹਨ। ਅਕਸ਼ਰਾ ਨੇ ਫਿਲਮ 'ਚ ਆਪਣੇ ਕਿਰਦਾਰ ਨੂੰ ਸਾਕਾਰ ਕਰਨ ਲਈ ਸਖਤ ਮਿਹਨਤ ਕੀਤੀ ਹੈ। ਅਕਸ਼ਰਾ ਇਕ ਮੀਹਨੇ ਤੋਂ ਵੱਧ ਸਮÎਾਂ ਦਿੱਲੀ 'ਚ ਰਹੀ ਸੀ। ਉਸ ਨੇ ਥੀਏਟਰ ਨਿਰਦੇਸ਼ਕ ਐੱਨ. ਕੇ. ਸ਼ਰਮਾ ਨਾਲ ਡਿਕਸ਼ਨ ਦੀ ਟਰੈਨਿੰਗ ਵੀ ਲਈ ਸੀ। ਅਕਸ਼ਰਾ ਚੀਜ਼ਾਂ ਨੂੰ ਬਹੁਤ ਤੇਜੀ ਨਾਲ ਸਿੱਖਦੀ ਹੈ ਅਤ ਉਸ ਨੇ ਹਿੰਦੀ ਡਿਕਸ਼ਨ ਦੇ ਆਪਣੇ ਕੋਰਸ ਨੂੰ ਸਮੇਂ 'ਤੇ ਖਤਮ ਕੀਤਾ। 'ਸ਼ਮਿਤਾਭ' ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।
ਅਭਿਨੇਤਾ ਹੁੰਦੀ ਤਾਂ ਕੈਟਰੀਨਾ ਨਾਲ ਰੋਮਾਂਸ ਕਰਦੀ: ਸੋਨਮ (ਦੇਖੋ ਤਸਵੀਰਾਂ)
NEXT STORY