ਨਵੀਂ ਦਿੱਲੀ- ਅਭਿਨੇਤਰੀ ਸ਼ਰੂਤੀ ਹਸਨ ਦਾ ਗੀਤ 'ਜੋਗਨੀਆ' ਨੂੰ ਯੂ ਟਿਊਬ 'ਤੇ ਹੁਣ ਤੱਕ 1.5 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਫਿਲਮ ਤੇਵਰ ਦਾ ਇਹ ਗੀਤ 10 ਦਸੰਬਰ ਨੂੰ ਆਨਲਾਈਨ ਹੋਇਆ ਸੀ। ਇਸ ਗੀਤ ਨੂੰ ਯੂ ਟਿਊਬ 'ਤੇ 1.5 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। ਬਾਲੀਵੁੱਡ 'ਚ ਅਭਿਨੇਤਰੀਆਂ ਵੱਲੋਂ ਫਿਲਮ 'ਚ ਗੀਤ ਗਾਉਣਾ ਤਾਂ ਹੁਣ ਇਕ ਰਵਾਇਤ ਜਿਹੀ ਚੱਲ ਪਈ ਹੈ ਪਰ 'ਜੋਗਨੀਆ' ਥੋੜ੍ਹਾ ਹੱਟ ਕੇ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰੂਤੀ ਵੱਲੋਂ ਇਸ ਗੀਤ ਨੂੰ ਬਹੁਤ ਵਧੀਆ ਢੰਗ ਨਾਲ ਗਾਇਆ ਗਿਆ ਹੈ ਕਿ ਇਸ ਨੇ ਵੀਡੀਓ 'ਚ ਸੋਨਾਕਸ਼ੀ ਅਤੇ ਅਰਜੁਨ ਵਿਚਾਲੇ ਦੀ ਕੈਮਸਟਰੀ ਨੂੰ ਦੇਖਣ ਦੇ ਲਿਹਾਜ਼ ਨਾਲ ਜ਼ਬਰਦਸਤ ਬਣਾਉਣ ਦੀ ਮਦਦ ਕੀਤੀ ਹੈ।
'ਸ਼ਮਿਤਾਭ' ਲਈ ਅਕਸ਼ਰਾ ਨੇ ਕੀਤੀ ਸਖਤ ਮਿਹਨਤ
NEXT STORY