ਮੁੰਬਈ- ਬਾਲੀਵੁੱਡ 'ਚ ਹਰ ਸਾਲ ਕੁਝ ਨਾ ਕੁਝ ਵਧੀਆ ਅਤੇ ਮਾੜਾ ਹੁੰਦਾ ਹੈ। ਬਾਲੀਵੁੱਡ 'ਚ ਕੁਝ ਅਜਿਹੀਆਂ ਘਟਨਾਵਾਂ ਵੀ ਹੋਈਆਂ ਜਿਹੜੀਆਂ ਖਬਰਾਂ ਦਾ ਹਿੱਸਾ ਬਣੀਆਂ ਰਹੀਆਂ। ਪਹਿਲੇ ਹਨ ਰਿਤਿਕ ਰੌਸ਼ਨ ਅਤੇ ਉਨ੍ਹਾਂ ਦੀ ਪਤਨੀ ਸੁਜ਼ੈਨ ਖਾਨ ਵਿਚਾਲੇ ਤਲਾਕ। ਇਹ ਖਬਰ ਪੂਰਾ ਸਾਲ ਚੱਲਦੀ ਰਹੀ। ਇਹ ਮਾਮਲਾ ਉਦੋਂ ਹੋਰ ਜ਼ਿਆਦਾ ਗਰਮਾ ਗਿਆ ਜਦੋਂ ਸੁਜ਼ੈਨ ਨੇ ਤਾਲਕ ਦੇ ਮੁਆਵਜ਼ੇ ਲਈ 400 ਕਰੋੜ ਦੀ ਮੰਗ ਕੀਤੀ। ਦੂਜੀ ਹੈ ਦੀਪਿਕਾ। ਦੀਪਿਕਾ ਸਤੰਬਰ ਦੇ ਮਹੀਨੇ ਚਰਚਾ 'ਚ ਆਈ। ਦੀਪਿਕਾ ਕਲੀਵੇਜ ਕਾਂਡ ਕਰਕੇ ਚਰਚਾ 'ਚ ਆਈ ਸੀ। ਇਸ ਕਾਂਡ 'ਚ ਬਾਲੀਵੁੱਡ ਉਸ ਦੇ ਨਾਲ ਸੀ ਪਰ ਸਮਾਜ ਦਾ ਕੁਝ ਹਿੱਸਾ ਨਾਲ ਅਤੇ ਕੁਝ ਨਹੀਂ ਸੀ। ਤੀਜੇ ਹਨ ਨੇਸ ਵਾਡੀਆ ਅਤੇ ਪ੍ਰਿੰਟੀ ਜ਼ਿੰਟਾ। ਲੰਬੇ ਸਮੇਂ ਤੋਂ ਪ੍ਰੇਮ ਸੰਬੰਧਾਂ 'ਚ ਰਹਿਣ ਵਾਲੀ ਪ੍ਰਿੰਟੀ ਜ਼ਿੰਟਾ ਅਤੇ ਨੇਸ ਵਾਡੀਆ ਇਸ ਸਾਲ ਆਪਣੀ ਲੜਾਈ ਕਾਰਨ ਖਬਰਾਂ 'ਚ ਬਣੀ ਰਹੀ। ਆਈਪੀਐੱਲ ਮੈਚਾਂ ਦੇ ਠੀਕ ਬਾਅਦ ਪ੍ਰਿੰਟੀ ਜ਼ਿੰਟਾ ਨੇ ਨੇਸ ਵਾਡੀਆ 'ਤੇ ਦੋਸ਼ ਲਗਾਇਆ ਕਿ ਵਾਡੀਆ ਨੇ ਇਕ ਮੈਚ ਦੌਰਾਨ ਉਨ੍ਹਾਂ ਨੂੰ ਗਾਲੀ ਦੇ ਨਾਲ ਨਾਲ ਬਦਸਲੂਕੀ ਵੀ ਕੀਤੀ ਹੈ। ਪੁਲਸ ਹੁਣ ਤੱਕ ਕਿਸੇ ਵੀ ਫੈਸਲੇ 'ਤੇ ਨਹੀਂ ਪੁੱਜੀ ਹੈ। ਇਸ ਵਿਚਾਲੇ ਪ੍ਰਿੰਟੀ ਦੇ ਵਿਦੇਸ਼ 'ਚ ਇਕ ਅਫੇਅਰ ਦੀ ਚਰਚਾ ਵੀ ਆ ਗਈ ਹੈ। ਸਲਮਾਨ, ਸ਼ਾਹਰੁਖ ਅਤੇ ਆਮਿਰ ਦਾ ਮਿਲਨ ਵੀ ਚਰਚਾ 'ਚ ਰਿਹਾ। ਸਲਮਾਨ ਦੀ ਭੈਣ ਦਾ ਵਿਆਹ ਇਸ ਦਾ ਬਹਾਨਾ ਬਣਿਆ। ਅਰਪਿਤਾ ਦੀ ਮਹਿੰਦੀ 'ਤੇ ਸ਼ਾਹਰੁਖ ਉਸ ਨੂੰ ਆਸ਼ੀਰਵਾਦ ਦੇਣ ਆਏ ਫਿਰ ਵਿਆਹ 'ਚ ਆਮਿਰ ਪਹੁੰਚੇ। 19 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਪੀਕੇ' ਦਾ ਨਿਊਡ ਪੋਸਟਰ ਵੀ ਚਰਚਾ ਦਾ ਵਿਸ਼ਾ ਬਣਿਆ। ਇਸ ਸਾਲ ਅਨੁਸ਼ਕਾ ਅਤੇ ਵਿਰਾਟ ਦਾ ਅਫੇਅਰ ਸਭ ਤੋਂ ਜ਼ਿਆਦਾ ਚਰਚਾ 'ਚ ਰਿਹਾ। ਇਹ ਅਫੇਅਰ ਇੰਨਾ ਜ਼ਿਆਦਾ ਚਰਚਾ 'ਚ ਰਿਹਾ ਹੈ ਕਿ ਬੀ. ਸੀ. ਸੀ. ਆਈ. ਨੂੰ ਆਪਣੇ ਨਿਯਮਾਂ 'ਚ ਬਦਲਾਅ ਕਰਨਾ ਪਿਆ। ਬਾਲੀਵੁੱਡ ਦੀ ਦੇਸੀ ਗਰਲ ਦੇ ਕਿਰਾਏ ਵਾਲੇ ਘਰ 'ਚ ਸੈਕਸ ਰੈਕਟ ਦਾ ਧੰਦਾ ਚੱਲ ਰਿਹਾ ਸੀ। ਇਸ ਦੇ ਖੁਲਾਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਪ੍ਰਿਯੰਕਾ ਨੇ ਕਿਹਾ ਕਿ ਇਸ ਬਾਰੇ 'ਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਉਸ ਘਰ 'ਚ ਕੀ ਚੱਲ ਰਿਹਾ ਹੈ।
ਆਪਣੀ ਪ੍ਰੈੱਗਨੈਂਸੀ ਨੂੰ ਲੈ ਕੇ ਚਰਚਾ 'ਚ ਰਹੀਆਂ ਹਨ ਇਹ ਅਭਿਨੇਤਰੀਆਂ (ਦੇਖੋ ਤਸਵੀਰਾਂ)
NEXT STORY