ਮੁੰਬਈ- ਬਾਲੀਵੁੱਡ ਦੀਆਂ ਇਸ ਸਾਲ ਕਈ ਫਿਲਮਾਂ ਬਾਕਸ ਆਫਿਸ 'ਤੇ ਰਿਲੀਜ਼ ਹੋਈਆਂ ਹਨ। ਇਨ੍ਹਾਂ 'ਚੋਂ ਕੁੱਝ ਫਿਲਮਾਂ ਨੇ ਤਾਂ ਬਿਜ਼ਨੈੱਸ ਕਮਾਲ ਦਾ ਕੀਤਾ ਅਤੇ ਕੁਝ ਅਸਫਲ ਸਾਬਤ ਹੋਈਆਂ ਹਨ। ਕਈ ਨਵੇਂ ਅਤੇ ਪੁਰਾਣੇ ਚਿਹਰਿਆਂ 'ਚ ਅਰਜੁਨ ਕਪੂਰ ਅਤੇ ਆਲੀਆ ਭੱਟ ਦੀ ਫਿਲਮ 'ਟੂ ਸਟੇਟਸ' ਸਿਧਾਰਥ ਮਲਹੋਤਰਾ ਅਤੇ ਸ਼ਰਧਾ ਕਪੂਰ ਦੀ ਫਿਲਮ 'ਏਕ ਵਿਲੇਨ' ਅਜੇ ਦੇਵਗਨ ਦੀ 'ਸਿੰਘਮ ਰਿਟਰਨਸ' ਅਕਸ਼ੈ ਕੁਮਾਰ ਦੀ 'ਹਾਲੀਡੇ' ਫਿਲਮਾਂ ਸ਼ਾਮਲ ਹਨ। ਹਾਲਾਂਕਿ ਅਕਸ਼ੈ ਦੀ 'ਇੰਟਰਟੇਨਮੈਂਟ' ਅਤੇ ਅਜੇ ਦੀ 'ਐਕਸ਼ਨ ਜੈਕਸਨ' ਫਿਲਮਾਂ ਉਮੀਦਾਂ ਦੇ ਤੌਰ 'ਤੇ ਕਮਾਲ ਨਹੀਂ ਕਰ ਸਕੀਆਂ ਸਨ। ਵੱਡੇ ਸਿਤਾਰਿਆਂ ਦੀ ਵੱਡੇ ਬਜਟ ਵਾਲੀਆਂ ਮਸਾਲਾ ਫਿਲਮਾਂ 'ਚ ਛੋਟੇ ਬਜਟ ਦੀਆਂ ਫਿਲਮਾਂ ਨੇ ਵੀ ਆਪਣੀ ਜਗ੍ਹਾ ਬਰਕਰਾਰ ਰੱਖੀ। 'ਕੁਈਨ', 'ਹਾਈਵੇ', 'ਡੇਢ ਇਸ਼ਕਿਆ', 'ਫਾਈਨਡਿੰਗ ਫੈਨੀ', 'ਆਖੋਂ ਦੇਖੀ', 'ਫਿਲੀਸਤਾਨ', 'ਬੌਬੀ ਜਾਸੂਸ', ਹੰਸਲ ਮਿਹਤਾ ਦੀ 'ਸਿਟੀ ਲਾਈਟਸ' ਅਤੇ ਵਿਸ਼ਾਲ ਭਾਰਦਵਾਜ ਦੀ ਫਿਲਮ 'ਹੈਦਰ' ਨੂੰ ਫਿਲਮ ਸਮੀਖਅਕਾਂ ਦੀ ਵਾਹਾਵਾਈ ਮਿਲੀ। ਹਾਲਾਂਕਿ ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ 'ਤੇ ਕੁਝ ਜ਼ਿਆਦਾ ਕਮਾਈ ਨਹੀਂ ਕੀਤੀ।
ਬਾਕਸਿੰਗ ਖਿਡਾਰੀ 'ਮੈਰੀਕਾਮ' 'ਤੇ ਬਣੀ ਫਿਲਮ 'ਚ ਮੁੱਖ ਕਿਰਦਾਰ ਨੂੰ ਅਦਾ ਕਰਨ ਵਾਲੀ ਪ੍ਰਿੰਯਕਾ ਚੋਪੜਾ ਦੇ ਅਭਿਨੈ ਦੀ ਕਾਫੀ ਤਰੀਫ ਕੀਤੀ ਗਈ ਤਾਂ ਉਥੇ ਹੀ ਰਾਣੀ ਮੁਖਰਜੀ ਦੀ ਫਿਲਮ 'ਮਰਦਾਨੀ' ਵੀ ਕਾਫੀ ਸੁਰਖੀਆਂ 'ਚ ਰਹੀ। ਕਰਨ ਜੌਹਰ ਦੇ ਇਕ ਸ਼ੋਅ 'ਚ ਆਪਣੇ ਆਮ ਗਿਆਨ ਦੀ ਕਮੀ ਦੇ ਚੱਲਦਿਆਂ ਆਨਲਾਈਨ ਲਤੀਫਾਂ ਦਾ ਸ਼ਿਕਾਰ ਹੋਈ ਆਲੀਆ ਭੱਟ ਨੇ ਇੰਤਿਆਜ਼ ਅਲੀ ਦੀ 'ਹਾਈਵੇ' ਨਾਲ ਖੂਬ ਪ੍ਰਸ਼ੰਸਾ ਹਾਸਲ ਕੀਤੀ।
ਰਜਤ ਕਪੂਰ ਦੀ ਘੱਟ ਬਜਟ ਵਾਲੀ 'ਆਖੋਂ ਦੇਖੀ' ਬਦ-ਕਿਸਮਤੀ ਨਾਲ ਵੱਡੀਆਂ ਫਿਲਮਾਂ ਦੀ ਭੀੜ 'ਚ ਖੋਹ ਗਈ ਪਰ ਸੰਜੇ ਮਿਸ਼ਰਾ ਦੇ ਸ਼ਾਨਦਾਰ ਅਭਿਨੈ ਕਾਰਨ ਵੀ ਇਸ ਦੀ ਸ਼ਲਾਘਾ ਕੀਤੀ ਗਈ। ਇਸ ਸਾਲ ਹੋਟਲ 'ਟੋਟਲ ਸਿਆਪਾ', 'ਲਕਸ਼ਮੀ', 'ਓ ਤੇਰੀ', 'ਯੰਗੀਸਤਾਨ' ਅਤੇ ਸੋਨਮ ਕਪੂਰ ਅਤੇ ਆਯੁਸ਼ਮਾਨ ਖੁਰਾਨਾ ਦੀ 'ਬੇਵਕੁਫੀਆਂ' ਵਰਗੀਆਂ ਫਿਲਮਾਂ ਆਈਆਂ ਅਤੇ ਚਲੇ ਗਈਆਂ ਪਰ ਸਫਲ ਫਿਲਮਾਂ 'ਚ ਜਗ੍ਹਾ ਨਾ ਬਣਾ ਸਕੀਆਂ। ਭੂਤਨਾਥ ਰਿਟਰਨਸ' ਦੇ ਨਾਲ ਅਮਿਤਾਭ ਬੱਚਨ ਨੇ ਫਿਰ ਤੋਂ ਵੱਡੇ ਪਰਦੇ 'ਤੇ ਵਾਪਸੀ ਕੀਤੀ ਅਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
2014 'ਚ ਚਰਚਾ 'ਚ ਰਹੀਆਂ ਇਹ ਬਾਲੀਵੁੱਡ ਜੋੜੀਆਂ
NEXT STORY