ਮੁੰਬਈ- ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ 'ਚ ਇਸਲਾਮ ਦੇ ਨਾਂ 'ਤੇ ਤਾਲਿਬਾਨੀਆਂ ਵਲੋਂ ਕੀਤੇ ਗਏ ਬੱਚਿਆਂ ਦੇ ਕਤਲ ਤੋਂ ਬਾਅਦ ਜਿਸ ਬੇਚੈਨੀ ਨਾਲ ਮੁਸਲਮਾਨ ਗੁਜ਼ਰ ਰਹੇ ਹਨ, ਉਸੇ ਅਹਿਸਾਸ ਨੂੰ ਮਹਿਸੂਸ ਕਰਦੇ ਹੋਏ ਬਾਲੀਵੁੱਡ ਦੇ ਦਬੰਗ ਅਭਿਨੇਤਾ ਸਲਮਾਨ ਖਾਨ ਨੇ ਨਾ ਸਿਰਫ ਸ਼ਬਦ ਜਿਹਾਦ ਦਾ ਬਚਾਅ ਕੀਤਾ ਹੈ, ਸਗੋਂ ਕੁਰਾਨ ਦਾ ਹਵਾਲਾ ਦੇ ਕੇ ਇਸ ਪੂਰੀ ਘਟਨਾ ਨੂੰ ਇਨਸਾਨੀਅਤ ਦਾ ਕਤਲ ਕਰਾਰ ਦਿੱਤਾ ਹੈ।
ਸਲਮਾਨ ਨੇ ਕਈ ਟਵੀਟਸ ਕੀਤੇ ਤੇ ਕਿਹਾ ਕਿ ਇਸਲਾਮ 'ਚ ਇਕ ਮਾਸੂਮ ਦਾ ਕਤਲ ਪੂਰੀ ਮਨੁੱਖਤਾ ਦਾ ਕਤਲ ਹੈ। ਸਲਮਾਨ ਨੇ ਇਕ ਤੋਂ ਬਾਅਦ ਟਵਿਟਰ 'ਤੇ ਕੀਤੇ ਟਵੀਟਸ ਨਾਲ ਆਪਣੀ ਭੜਾਸ ਬਾਹਰ ਕੱਢੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਧਰਮ ਦੇ ਨਾਂ 'ਤੇ ਕਤਲ ਕਰਦੇ ਹਨ, ਉਨ੍ਹਾਂ ਨੇ ਪਵਿੱਤਰ ਕਿਤਾਬ ਨੂੰ ਨਹੀਂ ਪੜ੍ਹਿਆ ਹੈ।
ਆਸਕਰ ਦੀ ਦੌੜ 'ਚੋਂ ਬਾਹਰ ਹੋਈ 'ਲਾਇਰਸ ਡਾਈਸ'
NEXT STORY