ਮੁੰਬਈ - ਬਾਲੀਵੁੱਡ ਦੇ ਨਿਵੇਕਲੇ ਹੀਰੋ ਤੇ ਬੋਨੀ ਕਪੂਰ ਦੇ ਪੁੱਤਰ ਅਰਜੁਨ ਕਪੂਰ ਨੇ ਹੁਣ ਸਾਲ 'ਚ ਸਿਰਫ ਇਕ ਫਿਲਮ ਕਰਨ ਦਾ ਫੈਸਲਾ ਕੀਤਾ ਹੈ। ਸਾਲ 2012 'ਚ ਆਈ ਫਿਲਮ ਇਸ਼ਕਜ਼ਾਦੇ ਨਾਲ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਰਜੁਨ ਕਪੂਰ ਇਸ ਸਾਲ ਕਾਫੀ ਰੁੱਝੇ ਰਹੇ ਹਨ। ਅਰਜੁਨ ਦੀ ਇਸ ਸਾਲ ਗੁੰਡੇ, 2-ਸਟੇਟਸ ਤੇ ਫਾਈਂਡਿੰਗ ਫੈਨੀ ਵਰਗੀਆਂ ਫਿਲਮਾਂ ਰਿਲੀਜ਼ ਹੋਈਆਂ ਹਨ। ਅਰਜੁਨ ਪੂਰੇ ਸਾਲ ਫਿਲਮਾਂ ਦੀ ਸ਼ੂਟਿੰਗ ਤੇ ਪ੍ਰੋਮੋਸ਼ਨ 'ਚ ਰੁੱਝੇ ਰਹੇ ਪਰ ਹੁਣ ਉਨ੍ਹਾਂ ਤੈਅ ਕਰ ਲਿਆ ਹੈ ਕਿ ਉਹ ਸਾਲ 'ਚ ਸਿਰਫ ਇਕ ਫਿਲਮ ਕਰਨਗੇ। ਅਰਜੁਨ ਦੀ ਅਗਲੀ ਫਿਲਮ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਦੇ ਪ੍ਰੋਡਕਸ਼ਨ 'ਚ ਬਣੀ ਤੇਵਰ ਹੈ, ਜੋ ਅਗਲੇ ਸਾਲ 9 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਅਰਜੁਨ ਦੇ ਨਾਲ ਸੋਨਾਕਸ਼ੀ ਸਿਨਹਾ ਹੈ।
ਸਵੱਛ ਭਾਰਤ ਮੁਹਿੰਮ ਨਾਲ ਜੁੜੇਗੀ ਵਿਦਿਆ ਬਾਲਨ
NEXT STORY