ਗੋਰਾਇਆ-ਸੌਂ ਰਹੇ ਪਤੀ ਤੋਂ ਰਜਾਈ ਖਿੱਚ ਕੇ ਉਸ ਦੀ ਪਤਨੀ ਬੋਲੀ ਕਿ ਮੈਨੂੰ ਲੱਗਿਆ ਤੇਰੇ ਨਾਲ ਕੋਈ ਹੋਰ ਸੌਂ ਰਿਹਾ ਹੈ। ਇਸ ਤੋਂ ਖਿਝੇ ਪਤੀ ਨੇ ਵਿਚਕਾਰ ਸੜਕ ਪਤਨੀ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ। ਫਿਲਹਾਲ ਦੋਸ਼ੀ ਪਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਦੋਸ਼ੀ ਪਤੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਪਤਨੀ ਮਨਜਿੰਦਰ ਤੋਂ ਉਸ ਦੇ ਤਿੰਨ ਬੱਚੇ ਹਨ, ਜੋ ਵਿਦੇਸ਼ ਰਹਿੰਦੇ ਹਨ।
ਉਸ ਨੇ ਦੱਸਿਆ ਕਿ ਉਸ ਦੀ ਪਤਨੀ ਅਕਸਰ ਉਸ 'ਤੇ ਸ਼ੱਕ ਕਰਦੀ ਰਹਿੰਦੀ ਸੀ। ਕਤਲ ਵਾਲੇ ਦਿਨ ਵੀ ਜਦੋਂ ਪਤੀ ਸੌਂ ਰਿਹਾ ਸੀ ਤਾਂ ਮਨਜਿੰਦਰ ਨੇ ਇਕਦਮ ਉਸ ਤੋਂ ਰਜਾਈ ਖਿੱਚ ਦਿੱਤੀ ਅਤੇ ਕਹਿਣ ਲੱਗੀ ਕਿ ਮੈਨੂੰ ਲੱਗਿਆ ਤੇਰੇ ਨਾਲ ਕੋਈ ਹੋਰ ਸੌਂ ਰਿਹਾ ਹੈ। ਇਸ ਤੋਂ ਬਾਅਦ ਖਿਝੇ ਪਤੀ ਨੇ ਦੋ ਪੈੱਗ ਲਾਏ ਅਤੇ ਬਜ਼ਾਰ ਗਈ ਪਤਨੀ ਦਾ ਵਿਚਕਾਰ ਸੜਕ ਦਾਤਰ ਮਾਰ ਕੇ ਕਤਲ ਕਰ ਦਿੱਤਾ।
ਮੌਕੇ 'ਤੇ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਪਤੀ ਗ੍ਰਿਫਤਾਰ ਕਰ ਲਿਆ ਗਿਆ। ਪਤੀ ਦਾ ਕਹਿਣਾ ਸੀ ਕਿ ਉਹ ਆਪਣੀ ਪਤਨੀ ਦੇ ਸ਼ੱਕੀ ਰੱਵਈਏ ਤੋਂ ਇੰਨਾ ਤੰਗ ਆ ਗਿਆ ਸੀ ਕਿ ਗੁੱਸੇ 'ਚ ਉਸ ਨੇ ਅਜਿਹਾ ਖੌਫਨਾਕ ਕਦਮ ਚੁੱਕ ਲਿਆ।
'ਮੈਸੇਂਜਰ ਆਫ ਗਾਡ' ਨੇ ਪੰਜਾਬ 'ਚ ਕਰਵਾਇਆ ਖੜਕਾ ਦੜਕਾ (ਦੇਖੋ ਤਸਵੀਰਾਂ)
NEXT STORY