Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 06, 2026

    4:48:05 PM

  • dog meat soup

    ਕੁੱਤੇ ਦੇ ਮਾਸ ਦਾ ਸੂਪ ਪੀਓ ! ਇਸ ਦੇਸ਼ 'ਚ ਜਾਰੀ...

  • big news for noodle lovers

    ਨੂਡਲਜ਼ ਖਾਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ,...

  • sgpc takes a strong stand on live telecast of gurbani

    ਗੁਰਬਾਣੀ ਦੇ ਟੈਲੀਕਾਸਟ 'ਤੇ SGPC ਸਖ਼ਤ, ਬਿਨਾਂ...

  • heavy rain  roof of house

    ਭਾਰੀ ਮੀਂਹ ਦਾ ਕਹਿਰ, ਮਾਛੀਵਾੜਾ 'ਚ ਡਿੱਗੀ ਘਰ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਗੁਰਦੁਆਰਾ ਕਤਲਗੜ੍ਹ ਚਮਕੌਰ ਸਾਹਿਬ

DHARM News Punjabi(ਧਰਮ)

ਗੁਰਦੁਆਰਾ ਕਤਲਗੜ੍ਹ ਚਮਕੌਰ ਸਾਹਿਬ

  • Updated: 30 Dec, 2014 02:11 AM
Dharm
article
  • Share
    • Facebook
    • Tumblr
    • Linkedin
    • Twitter
  • Comment

ਪਿਆਰੇ ਪਾਠਕੋ! ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਚਮਕੌਰ ਸਾਹਿਬ ਅਤੇ ਸਰਹਿੰਦ ਦੇ ਸਾਕਿਆਂ ਦਾ ਵਰਣਨ ਕਾਫੀ ਔਖਾ ਹੈ ਤੇ ਇਸ ਨੂੰ ਸੁਣ ਕੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਜਦੋਂ ਇਹ ਸਾਕਾ ਢਾਡੀ ਜਾਂ ਕਵੀਸ਼ਰ ਆਪਣੇ ਅੰਦਾਜ਼ ਵਿਚ ਬਿਆਨ ਕਰਦੇ ਹਨ ਤਾਂ ਸੁਣਨ ਵਾਲਿਆਂ ਦੀਆਂ ਅੱਖਾਂ 'ਚੋਂ ਮੱਲੋ-ਮੱਲੀ ਨੀਰ ਵਹਿ ਤੁਰਦਾ ਹੈ। ਇਸੇ ਲਈ ਇਸ ਜੰਗ ਨੂੰ ਅਸਾਵੀਂ ਜੰਗ ਕਿਹਾ ਜਾਂਦਾ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਤੋਂ ਜ਼ਰੂਰ ਹੀ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਸਿੱਖੀ ਸਰੂਪ ਨੂੰ ਸੰਭਾਲਣਾ ਚਾਹੀਦਾ ਹੈ। ਜਦੋਂ ਉਹ ਸਿੱਖੀ ਸਰੂਪ ਤਿਆਗਦੇ ਹਨ ਤਾਂ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਗੁਰੂ ਸਾਹਿਬ, ਸਾਹਿਬਜ਼ਾਦਿਆਂ ਤੇ ਗੁਰੂ ਕੇ ਪਿਆਰੇ ਸਿੰਘਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ। ਖੈਰ, ਆਓ ਆਪਾਂ ਇਸ ਲੜੀ ਨੂੰ ਅੱਗੇ ਤੋਰੀਏ। ਉਧਰ ਗੁਰੂ ਜੀ ਗੜ੍ਹੀ ਦੇ ਸਿਖਰ 'ਤੇ ਚੜ੍ਹ ਕੇ ਆਪਣੇ ਲਖਤੇ ਜਿਗਰ ਦੇ ਜੰਗ ਵਿਚ ਜੌਹਰ ਵੇਖ ਰਹੇ ਸਨ।
ਅੱਲ੍ਹਾ ਯਾਰ ਖ਼ਾਂ ਯੋਗੀ ਅਨੁਸਾਰ :
''ਸ਼ਾਹਜ਼ਾਦਾ ਇ ਜ਼ੀ-ਜਾਹ ਨੇ ਭਾਗੜ ਥੀ ਮਚਾ ਦੀ।
ਯਿਹ ਫੌਜ ਭਗਾ ਦੀ, ਕਭੀ ਵੁਹ ਫੌਜ ਭਗਾ ਦੀ।
ਬੜ੍ਹ-ਬੜ੍ਹ ਕੇ ਤਵੱਕੋ ਸੇ ਜ਼ਜਾਅੱਤ ਜੋ ਦਿਖਾ ਦੀ।
ਸਤਿਗੁਰ ਨੇ ਵਹੀਂ ਕਿਲਾ ਸੇ ਬੱਚੇ ਕੋ ਨਿਦਾ ਦੀ।
ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ।
ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ।''
ਅਖੀਰ ਦੁਸ਼ਮਣ ਦੀ ਫੌਜ ਨੇ ਸਾਹਿਬਜ਼ਾਦਾ ਜੀ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਆਪ ਜੀ 8 ਪੋਹ ਸੰਮਤ 1761 ਬਿਕ੍ਰਮੀ ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਆਪਣੇ ਪਿਤਾ ਜੀ ਦੀਆਂ ਅੱਖਾਂ ਸਾਹਮਣੇ ਸ਼ਹੀਦੀ ਦਾ ਜਾਮ ਪੀ ਗਏ। ਜਦੋਂ ਬਾਬਾ ਜ਼ੋਰਾਵਰ ਸਿੰਘ ਜੀ ਨੇ ਆਪਣੇ ਵੱਡੇ ਵੀਰ ਬਾਬਾ ਅਜੀਤ ਸਿੰਘ ਜੀ ਨੂੰ ਸ਼ਹੀਦੀ ਦਾ ਜਾਮ ਪੀਂਦੇ ਵੇਖਿਆ ਤਾਂ ਆਪ ਜੀ ਨੇ ਵੀ ਜੰਗ ਵਿਚ ਜਾਣ ਦੀ ਆਗਿਆ ਮੰਗੀ। ਅੱਲ੍ਹਾ ਯਾਰ ਖਾਂ ਯੋਗੀ ਜੀ ਆਪਣੀ ਅਮਰ ਰਚਨਾ ਜੰਗੀ ਸ਼ਹੀਦਾਂ ਵਿਚ ਇਸ ਦਾ ਵਰਣਨ ਇਸ ਪ੍ਰਕਾਰ ਕਰਦੇ ਹਨ :
'ਇਸ ਵਕਤ ਕਹਾ ਨੰਨ੍ਹੇ ਸੇ ਮਾਸੂਮ ਪਿਸਰ ਨੇ।
ਰੁਖ਼ਸਤ ਹਮੇਂ ਦਿਲਵਾਓ ਪਿਤਾ, ਜਾਏਂਗੇ ਮਰਨੇ।
ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀਂ ਆਤਾ।
ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ।'
ਹੁਣ ਦੁਨੀਆ ਦਾ ਕਿਹੜਾ ਪਿਤਾ ਹੈ, ਜੋ ਆਪਣੇ ਹੱਥੀਂ ਆਪਣੇ ਪੁੱਤਰਾਂ ਨੂੰ ਜੰਗ ਵਿਚ ਤੋਰੇ। ਗੁਰੂ ਜੀ ਨੇ ਆਪਣੇ ਲਾਡਲੇ ਸਪੁੱਤਰ ਨੂੰ ਆਪਣੇ ਹੱਥੀਂ ਜੰਗ ਲਈ ਤਿਆਰ ਕੀਤਾ ਅਤੇ ਕਿਹਾ ਕਿ :
'ਹਮ ਨੇ ਥਾ ਕਹਾ ਬਾਪ ਕੋ ਜਾਂ ਦੀਜੈ ਧਰਮ ਪਰ।
ਲੋ ਕਹਤੇ ਹੈਂ ਅਬ ਆਪ ਕੋ ਜਾਂ ਦੀਜੈ ਧਰਮ ਪਰ।'
ਉਧਰ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਗੁਰੂ ਜੀ ਦੇ ਹੀ ਸਪੁੱਤਰ ਹਨ। ਆਪ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਕੀ ਹੋਇਆ ਜੇਕਰ ਉਮਰ ਅਜੇ ਛੋਟੀ ਹੈ ਪਰ ਧਰਮ ਦੀ ਖਾਤਿਰ ਸ਼ਹੀਦ ਹੋਣਾ ਤਾਂ ਉਹ ਜਾਣਦੇ ਹੀ ਹਨ।
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਆਪਣੇ ਪਿਤਾ ਗੁਰੂ ਜੀ ਦੀ ਆਗਿਆ ਪਾ ਕੇ ਮੈਦਾਨੇ-ਜੰਗ ਵਿਚ ਉਤਰ ਆਏ। ਗੁਰੂ ਜੀ ਨੇ ਕਿਹਾ,
'ਲੋ ਜਾਓ, ਸਿਧਾਰੋ! ਤੁਮੇਂ ਕਰਤਾਰ ਕੋ ਸੌਂਪਾ!
ਮਰ ਜਾਓ ਯਾ ਮਾਰੋ, ਤੁਮੇਂ ਕਰਤਾਰ ਕੋ ਸੌਂਪਾ!
ਰੱਬ ਕੋ ਨ ਬਿਸਾਰੋ, ਤੁਮੇਂ ਕਰਤਾਰ ਕੋ ਸੌਂਪਾ!
ਸਿੱਖੀ ਕੋ ਉਭਾਰੋ, ਤੁਮੇਂ ਕਰਤਾਰ ਕੋ ਸੌਂਪਾ!
ਵਾਹਗੁਰੂ ਅਬ ਜੰਗ ਕੀ ਹਿੰਮਤ ਤੁਮ੍ਹੇਂ ਬਖਸ਼ੇਂ!
ਪਿਆਸੇ ਹੋ ਜਾਤ, ਜਾਮਿ ਸ਼ਹਾਦਤ ਤੁਮ੍ਹੇਂ ਬਖਸ਼ੇ!'
ਜੰਗ ਵਿਚ ਸਾਹਿਬਜ਼ਾਦਾ ਜੀ ਨੇ ਪੂਰੀ ਭਾਜੜ ਪਾ ਦਿੱਤੀ। ਬਾਬਾ ਜੁਝਾਰ ਸਿੰਘ ਜੀ ਦੀ ਬਹਾਦਰੀ ਵੇਖ ਕੇ ਮੁਗਲ ਸੈਨਾ ਦੇ ਵੱਡੇ ਤੋਂ ਵੱਡੇ ਜਰਨੈਲ ਵੀ ਮੂੰਹ ਵਿਚ ਉਂਗਲਾਂ ਪਾ ਕੇ ਰਹਿ ਗਏ। ਬਾਬਾ ਜੀ ਜਿੱਧਰ ਵੀ ਜਾਂਦੇ ਹਰ ਪਾਸੇ ਦੁਸ਼ਮਣ ਇਹੋ ਕਹਿੰਦੇ ਕਿ ਇਹ ਗੁਰੂ ਜੀ ਦਾ ਬੇਟਾ ਹੈ, ਇਸ ਤੋਂ ਬਚੋ। ਜਦੋਂ ਦੁਸ਼ਮਣ ਜਰਨੈਲਾਂ ਨੇ ਵੇਖਿਆ ਕਿ ਇਕ ਛੋਟਾ ਜਿਹਾ ਸਿੰਘ ਹੀ ਉਸ ਦੇ 20-20 ਸੈਨਿਕਾਂ ਨੂੰ ਮਾਰ ਰਿਹਾ ਹੈ ਤਾਂ ਉਹ ਅੱਗੇ ਆ ਕੇ ਬੋਲਿਆ ਕਿ ਸਾਰੇ ਜਣੇ ਇਕੱਠੇ ਹੋ ਕੇ ਕਿਉਂ ਨਹੀਂ ਘੇਰਾ ਪਾਉਂਦੇ? ਅਖੀਰ ਬਾਬਾ ਜੁਝਾਰ ਸਿੰਘ ਜੀ ਨੂੰ ਵੱਡੀ ਗਿਣਤੀ ਵਿਚ ਦੁਸ਼ਮਣਾਂ ਨੇ ਇਕੱਠੇ ਹੋ ਕੇ ਘੇਰ ਲਿਆ। ਚਾਰੇ ਪਾਸਿਓਂ ਘਿਰੇ ਹੋਏ ਵੀ ਬਾਬਾ ਜੀ ਕਈਆਂ ਨੂੰ ਮੌਤ ਦੇ ਘਾਟ ਉਤਾਰ ਗਏ। ਫਿਰ ਕਿਸੇ ਨੇ ਹਿੰਮਤ ਕਰਕੇ ਪਿਛਲੇ ਪਾਸਿਓਂ ਤੀਰ ਨਾਲ ਵਾਰ ਕੀਤਾ, ਜੋ ਕਿ ਬਾਬਾ ਜੀ ਦੇ ਆਣ ਵੱਜਾ। ਇੰਨੇ ਨੂੰ ਬਾਕੀ ਦੇ ਦੁਸ਼ਮਣਾਂ ਨੇ ਵੀ ਜ਼ੋਰਦਾਰ ਹਮਲੇ ਸ਼ੁਰੂ ਕਰ ਦਿੱਤੇ।
ਬਾਬਾ ਜੁਝਾਰ ਸਿੰਘ ਜੀ ਕਈਆਂ ਨੂੰ ਮਾਰਦੇ ਹੋਏ ਸ਼ਹੀਦ ਹੋ ਗਏ। ਗੁਰੂ ਜੀ ਨੇ ਗੜ੍ਹੀ ਤੋਂ ਹੀ ਫਤਿਹ ਗਜਾ ਦਿੱਤੀ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਅਜਿਹਾ ਕਿਹੜਾ ਪਿਤਾ ਹੋਵੇਗਾ, ਜੋ ਕਿ ਆਪਣੇ ਪੁੱਤਰ ਨੂੰ ਅੱਖਾਂ ਸਾਹਮਣੇ ਸ਼ਹੀਦ ਹੁੰਦਿਆਂ ਵੇਖ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰੇ।
ਅਖੀਰ ਬਾਕੀ ਰਹਿੰਦੇ ਪੰਜ ਸਿੰਘਾਂ ਨੇ ਗੁਰਮਤਾ ਕਰਕੇ ਗੁਰੂ ਜੀ ਨੂੰ ਗੜ੍ਹੀ ਤੋਂ ਬਾਹਰ ਜਾਣ ਲਈ ਕਿਹਾ। ਸਿੰਘਾਂ ਨੇ ਕਿਹਾ ਕਿ ਗੁਰੂ ਜੀ ਤੁਹਾਡਾ ਇਥੋਂ ਜ਼ਿੰਦਾ ਨਿਕਲਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਤੁਸੀਂ ਤਾਂ ਲੱਖਾਂ ਹੀ ਸਿੰਘ ਸਜਾ ਲਓਗੇ ਪਰ ਲੱਖਾਂ-ਕਰੋੜਾਂ ਸਿੰਘ ਵੀ ਮਿਲ ਕੇ ਇਕ ਗੁਰੂ ਗੋਬਿੰਦ ਸਿੰਘ ਜੀ ਕਾਇਮ ਨਹੀਂ ਕਰ ਸਕਦੇ।
ਗੁਰੂ ਜੀ ਨੇ ਕਿਹਾ ਕਿ ਉਹ ਪੰਜ ਸਿੰਘਾਂ ਦੇ ਗੁਰਮਤੇ ਅੱਗੇ ਆਪਣਾ ਸਿਰ ਝੁਕਾਉਂਦੇ ਹਨ ਪਰ ਉਹ ਚੋਰੀ-ਚੋਰੀ ਨਹੀਂ ਜਾਣਗੇ। ਗੁਰੂ ਜੀ ਨੇ ਕਿਹਾ ਕਿ ਉਹ ਦੁਸ਼ਮਣ ਨੂੰ ਖਬਰਦਾਰ ਕਰਕੇ ਤੇ ਲਲਕਾਰ ਕੇ ਜਾਣਗੇ। ਖਾਲਸਾ ਜੀ ਨੇ ਇਹ ਗੱਲ ਮੰਨ ਲਈ ਤੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਵੀ ਗੁਰੂ ਜੀ ਦੇ ਨਾਲ ਹੀ ਗੜ੍ਹੀ 'ਚੋਂ ਬਾਹਰ ਜਾਣ ਦਾ ਹੁਕਮ ਦੇ ਦਿੱਤਾ।
ਇਸ ਜੰਗ ਵਿਚ ਜਿੱਥੇ ਦੁਸ਼ਮਣ ਫੌਜ ਦਾ ਬਹੁਤ ਨੁਕਸਾਨ ਹੋਇਆ, ਉੱਥੇ ਸਿੱਖ ਕੌਮ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀ। ਗੁਰੂ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ, ਗੁਰੂ ਜੀ ਦੇ ਪੰਜ ਪਿਆਰਿਆਂ 'ਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਵੀ ਇਸ ਜੰਗ 'ਚ ਸ਼ਹੀਦੀ ਦਾ ਜਾਮ ਪੀ ਗਏ। ਜਿਹੜੇ ਲੋਕ ਅੱਜਕਲ ਚਾਰ ਕੁ ਇੱਟਾਂ ਦੀ ਸਮਾਧ ਬਣਾ ਕੇ ਆਖਦੇ ਹਨ ਕਿ ਇਹ ਸ਼ਹੀਦਾਂ ਦਾ ਅਸਥਾਨ ਹੈ, ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸ਼ਹੀਦ ਤਾਂ ਇਹ ਪਿਆਰੇ, ਇਹ ਸਾਹਿਬਜ਼ਾਦੇ ਅਤੇ ਗੁਰੂ ਜੀ ਦੇ ਪ੍ਰਾਣਾਂ ਤੋਂ ਵੀ ਪਿਆਰੇ ਜੰਗ 'ਚ ਲੜ ਕੇ ਸ਼ਹੀਦ ਹੋਏ ਸਿੰਘ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਗੜ੍ਹੀ 'ਚੋਂ ਜਾਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਤੇ ਪੁਸ਼ਾਕਾ ਪਹਿਨਾ ਦਿੱਤਾ ਸੀ। ਇਸੇ ਲਈ ਗੜ੍ਹੀ ਸਾਹਿਬ ਜੀ ਨੂੰ 'ਤਿਲਕ ਅਸਥਾਨ' ਵੀ ਕਿਹਾ ਜਾਂਦਾ ਹੈ। ਇਥੇ ਹੀ ਗੁਰੂ ਜੀ ਨੇ ਫੁਰਮਾਇਆ ਸੀ ਕਿ ਖ਼ਾਲਸਾ ਗੁਰੂ ਹੈ ਤੇ ਗੁਰੂ ਖ਼ਾਲਸਾ ਹੈ। ਗੁਰੂ ਜੀ ਰਾਤ ਵੇਲੇ ਜਦੋਂ ਗੜ੍ਹੀ 'ਚੋਂ ਬਾਹਰ ਨਿਕਲੇ ਤਾਂ ਉਸ ਵੇਲੇ ਗੜ੍ਹੀ ਵਿਚ 8 ਸਿੰਘ ਬਾਕੀ ਰਹਿ ਗਏ ਸਨ। ਇਹ ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ ਜੀ ਤੋਂ ਇਲਾਵਾ ਚਾਰੇ ਪਾਸੇ ਬੁਰਜਾਂ ਵਿਚ ਬਿਠਾਏ ਗਏ ਭਾਈ ਰਾਮ ਸਿੰਘ, ਕੇਹਰ ਸਿੰਘ, ਸੰਤੋਖ ਸਿੰਘ, ਦੇਵਾ ਸਿੰਘ ਅਤੇ ਨਗਾਰਾ ਵਜਾਉਣ ਲਈ ਥਾਪੇ ਗਏ ਭਾਈ ਜੀਵਨ ਸਿੰਘ ਜੀ ਤੇ ਭਾਈ ਕਾਠਾ ਸਿੰਘ ਜੀ ਸਨ। ਗੁਰੂ ਜੀ ਨੇ ਗੜ੍ਹੀ 'ਚੋਂ ਬਾਹਰ ਨਿਕਲ ਕੇ ਇਕ ਪੁਰਾਣੇ ਪਿੱਪਲ ਦੇ ਰੁੱਖ ਹੇਠ ਖਲ੍ਹੋ ਕੇ ਤਾੜੀ ਮਾਰ ਕੇ ਕਿਹਾ, 'ਪੀਰ-ਏ-ਹਿੰਦ ਮੇ ਰਵਦ' ਭਾਵ ਹਿੰਦ ਦਾ ਪੀਰ ਜਾ ਰਿਹਾ ਹੈ। ਅਸਲ ਵਿਚ ਚਮਕੌਰ ਦਾ ਘੇਰਾ ਪਾਈ ਬੈਠੀ ਫੌਜ ਵਿਚ ਖਵਾਜ਼ਾ ਮਰਦੂਦ ਖਾਂ ਵੀ ਸ਼ਾਮਿਲ ਸੀ, ਜੋ ਕਿ ਇਹ ਫੜ੍ਹ ਮਾਰ ਕੇ ਆਇਆ ਸੀ ਕਿ ਉਹ ਗੁਰੂ ਜੀ ਨੂੰ ਜ਼ਿੰਦਾ ਫੜ ਕੇ ਲਿਆਵੇਗਾ। ਗੁਰੂ ਜੀ ਨੂੰ ਵੀ ਇਸ ਗੱਲ ਦਾ ਪਤਾ ਸੀ, ਇਸ ਲਈ ਗੁਰੂ ਜੀ ਨੇ ਖਵਾਜ਼ਾ ਨੂੰ ਵੀ ਵੰਗਾਰਿਆ ਤਾਂ ਕਿ ਕਿੱਧਰੇ ਖਵਾਜ਼ਾ ਇਹ ਨਾ ਸਮਝੇ ਕਿ ਗੁਰੂ ਜੀ ਤਾਂ ਚੋਰੀ-ਚੋਰੀ ਨਿਕਲ ਗਏ ਹਨ, ਨਹੀਂ ਤਾਂ ਉਹ ਫੜ ਲੈਂਦਾ।
ਜਦੋਂ ਗੁਰੂ ਜੀ ਨੇ ਤਿੰਨ ਵਾਰੀ ਤਾੜੀ ਮਾਰ ਕੇ ਸਾਰੀ ਫ਼ੌਜ ਨੂੰ ਲਲਕਾਰਿਆ ਤਾਂ ਉਧਰ ਗੜ੍ਹੀ ਵਿਚ ਮੌਜੂਦ ਸਿੰਘਾਂ ਨੇ ਜੈਕਾਰੇ ਗਜਾ ਦਿੱਤੇ। ਜੈਕਾਰਿਆਂ ਦੀ ਗੁੰਜਾਰ ਤੇ ਗੁਰੂ ਜੀ ਦੀ ਤਾੜੀ ਦੀ ਆਵਾਜ਼ ਸੁਣ ਕੇ ਦੁਸ਼ਮਣ ਫ਼ੌਜ ਵਿਚ ਭਾਜੜ ਪੈ ਗਈ। ਉਨ੍ਹਾਂ ਨੀਂਦ ਦੇ ਭੰਨਿਆਂ ਨੂੰ ਲੱਗਾ ਕਿ ਬਾਹਰੋਂ ਹੋਰ ਫ਼ੌਜ ਆ ਗਈ ਹੈ, ਇਸ ਲਈ ਉੱਭੜਵਾਹੇ ਜਿਹੇ ਉਹ ਉੱਠੇ ਤੇ ਆਪਸ ਵਿਚ ਹੀ ਭੁਲੇਖੇ ਨਾਲ ਕਟਾ-ਵੱਢੀ ਕਰੀ ਗਏ। ਆਪਣੀ ਹੀ ਫ਼ੌਜ ਦਾ ਨੁਕਸਾਨ ਕਰਕੇ ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਤਾਂ ਇਥੇ ਹਨ ਹੀ ਨਹੀਂ। ਜਿਥੇ ਗੁਰੂ ਜੀ ਨੇ ਤਾੜੀ ਮਾਰ ਕੇ ਦੁਸ਼ਮਣ ਨੂੰ ਸੁਚੇਤ ਕੀਤਾ ਸੀ, ਉਥੇ ਅੱਜਕਲ ਗੁਰਦੁਆਰਾ ਤਾੜੀ ਸਾਹਿਬ ਅਤੇ ਗੜ੍ਹੀ ਵਾਲੇ ਥਾਂ 'ਤੇ ਗੁਰਦੁਆਰਾ ਗੜ੍ਹੀ ਸਾਹਿਬ ਜੀ ਬਣੇ ਹੋਏ ਹਨ। ਜਿਸ ਬਾਗ ਵਿਚ ਗੁਰੂ ਜੀ ਨੇ ਪਹਿਲਾਂ ਆ ਕੇ ਉਤਾਰਾ ਕੀਤਾ ਸੀ, ਉੱਥੇ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਹੈ, ਜਿਥੇ ਲੜਾਈ ਹੋਈ ਤੇ ਫ਼ਿਰ ਬਾਅਦ ਵਿਚ ਸਾਰੇ ਸ਼ਹੀਦ ਸਿੰਘਾਂ ਦਾ ਅੰਗੀਠਾ ਤਿਆਰ ਕਰਕੇ ਸਸਕਾਰ ਕੀਤਾ ਗਿਆ, ਉੱਥੇ ਮੁੱਖ ਗੁਰਦੁਆਰਾ ਕਤਲਗੜ੍ਹ ਸਾਹਿਬ ਸੁਸ਼ੋਭਿਤ ਹਨ। ‘
- ਗੁਰਪ੍ਰੀਤ ਸਿੰਘ ਨਿਆਮੀਆਂ

  • ਪਿਆਰੇ
  • ਗੁਰਦੁਆਰਾ
  • ਕਵੀਸ਼ਰ
  • ਚਮਕੌਰ ਸਾਹਿਬ

ਤਾਜਦਾਰ-ਏ-ਮਦੀਨਾ ਪੈਗੰਬਰ ਮੁਹੰਮਦ-ਏ-ਅਰਬੀ ਸਲ.

NEXT STORY

Stories You May Like

  • fire broke out at gurdwara
    ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ 'ਚ ਲੱਗੀ ਭਿਆਨਕ ਅੱਗ ! ਸਿੱਖ ਸੰਗਤਾਂ ਦੇ ਵਲੂੰਧਰੇ ਗਏ ਹਿਰਦੇ
  • dhami expresses grief fire incident at gurudwara sahib building australia
    ਆਸਟ੍ਰੇਲੀਆ ਸਥਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਅੱਗ ਲੱਗਣ ਦੀ ਘਟਨਾ ’ਤੇ ਐਡਵੋਕੇਟ ਧਾਮੀ ਨੇ ਕੀਤਾ ਦੁਖ ਪ੍ਰਗਟ
  • kewal singh dhillon paid obeisance at gurdwara gurusagar mastuana sahib
    ਗੁਰਦੁਆਰਾ ਗੁਰੂਸਾਗਰ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਏ ਕੇਵਲ ਸਿੰਘ ਢਿੱਲੋਂ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
  • gurdwara sri guru tegh bahadur  sri guru granth sahib ji
    ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਿਮਰਨ ਦੁਆਰ ਵਿਖੇ ਵੱਡਾ ਹਾਦਸਾ, ਪੈ ਗਈਆਂ ਭਾਜੜਾਂ
  • condition of the platoon bridge built near gurdwara sant ghat is poor
    ਗੁਰਦੁਆਰਾ ਸੰਤ ਘਾਟ ਨੇੜੇ ਬਣਿਆ ਇਹ ਪਲਟੂਨ ਪੁਲ ਟੁੱਟਣ ਦੀ ਕਗਾਰ 'ਤੇ! ਵਾਪਰ ਸਕਦੈ ਹਾਦਸਾ
  • gurdwara singh sabha
    ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ ਵੱਲੋਂ ਐਡੀਲੇਡ ਸਿੱਖ ਸੰਗਤ ਨਾਲ ਹਮਦਰਦੀ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
  • delhi committee announces shiromani raagi award to gurnam singh
    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾ. ਗੁਰਨਾਮ ਸਿੰਘ ਨੂੰ ਸ਼੍ਰੋਮਣੀ ਰਾਗੀ ਐਵਾਰਡ ਦਾ ਐਲਾਨ
  • miri piri khalsa march leaves for next stage from guru bir baba buddha sahib
    ਮੀਰੀ ਪੀਰੀ ਖਾਲਸਾ ਮਾਰਚ ਗੁ. ਬੀੜ ਬਾਬਾ ਬੁੱਢਾ ਸਾਹਿਬ ਤੋਂ ਖ਼ਾਲਸਾਈ ਜੈਕਾਰਿਆਂ ਨਾਲ ਅਗਲੇ ਪੜਾਅ ਲਈ ਰਵਾਨਾ
  • jalandhar boy stuck in russia truth about travel agents revealed in video
    ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ...
  • people rushed out of d mart following reports of a sudden fire jalandhar
    ਜਲੰਧਰ 'ਚ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ D-Mart 'ਚ ਲੱਗੀ ਅੱਗ! ਪਈਆਂ...
  • case of two parties clash at sri devi talab temple  new video goes viral
    ਸ਼੍ਰੀ ਦੇਵੀ ਤਲਾਬ ਮੰਦਿਰ 'ਚ ਹੋਏ ਪਥਰਾਅ ਦਾ ਮਾਮਲੇ 'ਚ ਵੱਡੀ ਅਪਡੇਟ! ਵਾਇਰਲ ਹੋਈ...
  • bhargo camp firing case  big questions raised over presence of liquor contractor
    ਭਾਰਗੋ ਕੈਂਪ ਫਾਇਰਿੰਗ ਕੇਸ: ਐਕਸਾਈਜ਼ ਰੇਡ ਦੌਰਾਨ ਸ਼ਰਾਬ ਠੇਕੇਦਾਰ ਦੀ ਮੌਜੂਦਗੀ...
  • excise team raids shop storing illicit liquor
    ਆਬਕਾਰੀ ਵਿਭਾਗ ਦੀ ਟੀਮ ਦਾ ਦੁਕਾਨ 'ਚ ਸਟੋਰ ਕੀਤੀ ਨਾਜਾਇਜ਼ ਸ਼ਰਾਬ 'ਤੇ ਛਾਪਾ...
  • former rajya sabha member shwet malik statement
    ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ 'ਤੇ ਕਰਮਚਾਰੀਆਂ ਨੂੰ ਮਿਲੇਗਾ ਉਨ੍ਹਾਂ ਦਾ ਪੂਰਾ...
  • rpf crackdown on unnecessary chain pulling
    ਬੇਵਜ੍ਹਾ ਚੇਨ ਪੁਲਿੰਗ ’ਤੇ ਆਰ. ਪੀ. ਐੱਫ. ਦਾ ਸ਼ਿਕੰਜਾ: ਜੁਲਾਈ ’ਚ 150 ਮਾਮਲੇ...
  • pallavi wins canada world 2026 crown
    ਪੰਜਾਬ ਦੀ ਧੀ ਨੇ ਵਿਦੇਸ਼ੀ ਧਰਤੀ ’ਤੇ ਗੱਡੇ ਝੰਡੇ, ਜਿੱਤਿਆ ‘ਕੈਨੇਡਾ ਵਰਲਡ 2026’...
Trending
Ek Nazar
vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

the legendary actor  s house will be auctioned

ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ...

indian boat incident

ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਕਿਸ਼ਤੀ ਪਲਟੀ , ਬਚਾਅ ਕਾਰਜ ਸ਼ੁਰੂ

famous influencer shot while live streaming

Vlog ਬਣਾ ਰਹੇ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ ਮੀਡੀਆ...

famous actress gets engaged shares beautiful pictures

ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

imran khan supporter

ਇਮਰਾਨ ਖਾਨ ਦੀ ਜੇਲ੍ਹਬੰਦੀ ਦੇ 3 ਸਾਲ ਪੂਰੇ; ਪੀ.ਟੀ.ਆਈ. ਦਾ ਜ਼ਬਰਦਸਤ ਸ਼ਕਤੀ...

ban on international media

ਪਾਕਿਸਤਾਨ ਨੇ ਅੰਤਰਰਾਸ਼ਟਰੀ ਮੀਡੀਆ 'ਤੇ ਲਗਾ 'ਤੀ ਵੱਡੀ ਪਾਬੰਦੀ

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

indian origin landlord

ਭਾਰਤੀ-ਅਮਰੀਕੀ ਮਕਾਨ ਮਾਲਕ 'ਤੇ ਮਹਿਲਾ ਕਿਰਾਏਦਾਰ ਦਾ 'ਜਿਨਸੀ ਸ਼ੋਸ਼ਣ' ਕਰਨ ਦਾ...

anniversary of hiroshima

ਹੀਰੋਸ਼ੀਮਾ ਪਰਮਾਣੂ ਬੰਬ ਧਮਾਕੇ ਦੀ 81ਵੀਂ ਵਰ੍ਹੇਗੰਢ 'ਤੇ ਮੇਅਰ ਨੇ ਪ੍ਰਮਾਣੂ...

complete ban on this medicine in amritsar

ਅੰਮ੍ਰਿਤਸਰ ’ਚ ਇਸ ਦਵਾਈ ’ਤੇ ਲੱਗੀ ਮੁਕੰਮਲ ਪਾਬੰਦੀ, ਹੁਕਮ ਜਾਰੀ

veteran actress reveals she had to do   c grade   films to repay rs 1 crore loan

'ਕਰਜ਼ਾ ਮੋੜਨ ਲਈ ਕਰਨੀਆਂ ਪਈਆਂ C-Grade ਫ਼ਿਲਮਾਂ..!', ਦਿੱਗਜ ਬਾਲੀਵੁੱਡ...

daughters video call father funeral

ਪੜ੍ਹਾ ਲਿਖਾ ਕਾਯਮਾਬ ਬਣਾਈਆਂ ਧੀਆਂ ਨੇ ਪਿਓ ਤੋਂ ਮੋੜਿਆ ਮੂੰਹ, ਸਸਕਾਰ 'ਤੇ ਵੀ ਨਾ...

chandigarh district court issues notice to salman khan

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ...

man marries wife to her lover 5 childrens

21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ...

cannabis legalized

ਨੇਪਾਲੀ ਸੂਬੇ ਨੇ 'ਭੰਗ' ਦੀ ਖੇਤੀ ਅਤੇ ਵਰਤੋਂ ਨੂੰ ਦੇ'ਤੀ ਕਾਨੂੰਨੀ ਮਾਨਤਾ

imran khan   supporters

ਇਮਰਾਨ ਖਾਨ ਦੇ ਸਮਰਥਕਾਂ ਨੇ ਪੂਰੇ ਪਾਕਿਸਤਾਨ 'ਚ ਕੀਤਾ ਪ੍ਰਦਰਸ਼ਨ

the actor who starred in hit films is now spending his days in an old age home

ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • two eclipses will occur in the month of sawan
      ਸਾਵਣ ਮਹੀਨੇ ਲੱਗਣਗੇ ਦੋ ਗ੍ਰਹਿਣ; ਜਾਣੋ ਸ਼ਿਵ ਪੂਜਾ ਤੇ ਰੱਖੜੀ ਦੇ ਤਿਉਹਾਰ 'ਤੇ ਕੀ...
    • surya dev  rashifal  rain of notes
      ਅੱਜ ਹੋਵੇਗਾ ਸੂਰਜ ਦਾ ਨਕਸ਼ਤਰ ਪਰਿਵਰਤਨ, 17 ਅਗਸਤ ਤੱਕ ਇਨ੍ਹਾਂ ਰਾਸ਼ੀਆਂ 'ਤੇ...
    • the luck of these 3 zodiac signs will shine on the first monday
      ਸਾਉਣ ਦੇ ਪਹਿਲੇ ਸੋਮਵਾਰ ਚਮਕੇਗੀ ਇਨ੍ਹਾਂ 3 ਰਾਸ਼ੀਆਂ ਦੀ ਕਿਸਮਤ ! ਹੋਵੇਗਾ ਬੰਪਰ...
    • these things kept in the wrong direction at home can make you poor
      ਘਰ 'ਚ ਗਲਤ ਦਿਸ਼ਾ 'ਚ ਰੱਖੀਆਂ ਗਈਆਂ ਇਹ ਚੀਜ਼ਾਂ ਕਰ ਸਕਦੀ ਹੈ ਤੁਹਾਨੂੰ ਕੰਗਾਲ !...
    • keep these things in mind while fasting on sawan monday
      ਸਾਵਣ ਸੋਮਵਾਰ ਦਾ ਵਰਤ ਰੱਖਣ ਦੌਰਾਨ ਰੱਖੋ ਇਨ੍ਹਾਂ ਚੀਜ਼ਾਂ ਦਾ ਖਾਸ ਧਿਆਨ ! ਜਾਣੋ...
    • today  the luck of these zodiac signs will shine
      ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ ! ਚੰਦਰਮਾ ਗੋਚਰ ਨਾਲ ਹੋਵੇਗਾ ਵਿੱਤੀ ਲਾਭ...
    • the fortune of these 3 zodiac signs will shine the king of planets
      ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ! ਗ੍ਰਹਿਾਂ ਦਾ ਰਾਜਾ ਸੂਰਜ ਬਦਲ ਰਿਹਾ ਚਾਲ,...
    • a cupboard placed in the right direction in your home will bring you wealth
      ਘਰ 'ਚ ਸਹੀ ਦਿਸ਼ਾ 'ਚ ਰੱਖੀ ਅਲਮਾਰੀ ਕਰੇਗੀ ਤੁਹਾਨੂੰ ਮਾਲਾਮਾਲ ! ਵਾਸਤੂ ਅਨੁਸਾਰ...
    • these 4 zodiac signs are going to be wealthy
      ਇਹ 4 ਰਾਸ਼ੀਆਂ ਹੋਣ ਜਾ ਰਹੀਆਂ ਮਾਲਾਮਾਲ ! ਨਵਪੰਚਮ ਯੋਗ ਨਾਲ ਮਿਲੇਗਾ ਧਨ ਤੇ ਨੋਟਾਂ...
    • sawan month  snake  monsoon  nag panchami
      ਸਾਵਣ 'ਚ ਹੀ ਕਿਉਂ ਜ਼ਿਆਦਾ ਦਿਖਾਈ ਦਿੰਦੇ ਹਨ ਸੱਪ? ਜਾਣੋ ਇਸ ਦੇ ਪਿੱਛੇ ਦੀ ਅਸਲੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +