ਨਵੀਂ ਦਿੱਲੀ - ਭਾਰਤ ਤੇ ਨੇਪਾਲ ਦਰਮਿਆਨ ਤੇਲ ਪਾਈਪ ਲਾਈਨ ਪ੍ਰਾਜੈਕਟ ਸੰਧੀ ਦੀ ਮਿਆਦ ਨੂੰ ਲੈ ਕੇ ਅਟਕ ਗਈ ਹੈ। ਭਾਰਤ ਨੇ ਕਰੀਬ 5 ਮਹੀਨੇ ਪਹਿਲਾਂ ਬਿਹਾਰ ਤੋਂ ਕਾਠਮਾਂਡੂ ਦਰਮਿਆਨ ਪਾਈਪ ਲਾਈਨ ਵਿਛਾਉਣ ਦੀ ਸਹਿਮਤੀ ਦਿੱਤੀ ਸੀ। ਇਸ ਪਾਈਪ ਲਾਈਨ ਰਾਹੀਂ ਪੈਟਰੋਲ, ਡੀਜ਼ਲ ਅਤੇ ਏ. ਟੀ. ਐੱਫ. ਦੀ ਸਪਲਾਈ ਕੀਤੀ ਜਾਣੀ ਹੈ ਪਰ ਬਾਲਣ ਸਪਲਾਈ ਦੀ ਮਿਆਦ ਨੂੰ ਲੈ ਕੇ ਵੱਖ-ਵੱਖ ਮਤਾਂ ਕਰਕੇ ਪ੍ਰਸਤਾਵ ਅੱਧ ਵਿਚਾਲੇ ਅਟਕ ਗਿਆ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਇਸ ਪਾਈਪ ਲਾਈਨ ਨੂੰ ਵਿਛਾਉਣ ਲਈ 200 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਉਹ ਚਾਹੁੰਦੀ ਹੈ ਕਿ ਨੇਪਾਲ ਇਸ ਦੇ ਰਾਹੀਂ 15 ਸਾਲ ਤਕ ਬਾਲਣ ਖਰੀਦਣ ਦੀ ਵਚਨਬੱਧਤਾ ਜਤਾਏ। ਇਸ ਦੇ ਉਲਟ ਨੇਪਾਲ ਸਿਰਫ 5 ਸਾਲ ਦਾ ਕਰਾਰ ਕਰਨਾ ਚਾਹੁੰਦਾ ਹੈ, ਜਿਸਦਾ ਬਾਅਦ ਵਿਚ ਨਵੀਨੀਕਰਨ ਕੀਤਾ ਜਾ ਸਕਦਾ ਹੈ।
ਸਰਕਾਰ ਆਪਣੀ ਹਿੱਸੇਦਾਰੀ 51 ਫ਼ੀਸਦੀ ਤੋਂ ਘੱਟ ਕਰੇ : ਜਨਤਕ ਬੈਂਕ
NEXT STORY