ਨਵੀਂ ਦਿੱਲੀ- ਆਨਲਾਈਨ ਸ਼ਾਪਿੰਗ ਵੈੱਬਸਾਈਟ ਸਨੈਪਡੀਲ ਨੇ ਇਕ ਵਾਰ ਫਿਰ ਆਪਣੀ ਲਾਪਰਵਾਹੀ ਦਿਖਾਉਂਦੇ ਹੋਏ ਇਕ ਵਿਅਕਤੀ ਨੂੰ ਪੁਰਾਣਾ ਮੋਬਾਈਲ ਫੋਨ ਡਿਲੀਵਰ ਕਰ ਦਿੱਤਾ ਹੈ। ਇਕ ਅਖਬਾਰ 'ਚ ਛਪੀ ਖਬਰ ਦੇ ਮੁਤਾਬਕ ਨਵੀਂ ਦਿੱਲੀ ਦੇ ਰਹਿਣ ਵਾਲੇ ਗੌਤਮ ਸਚਦੇਵਾ ਨੇ 24 ਦਸੰਬਰ 2014 ਨੂੰ ਇਕ ਐੱਲ.ਜੀ. ਜੀ2 ਸਮਾਰਟਫੋਨ ਸਨੈਪਡੀਲ ਤੋਂ ਆਰਡਰ ਕੀਤਾ ਸੀ। ਗੌਤਮ ਇਹ ਫੋਨ ਆਪਣੇ ਪਿਤਾ ਨੂੰ ਨਵੇਂ ਸਾਲ ਦੇ ਗਿਫਟ ਦੇ ਤੌਰ 'ਤੇ ਦੇਣਾ ਚਾਹੁੰਦਾ ਸੀ।
ਪਿਤਾ ਨੂੰ ਗਿਫਟ ਦੇਣ ਦੀ ਗੌਤਮ ਦੀ ਇਹ ਇੱਛਾ ਨੂੰ ਸਨੈਪਡੀਲ ਨੇ ਸੈਕਿੰਡ ਹੈਂਡ ਫੋਨ ਡਿਲੀਵਰ ਕਰਕੇ ਮਿੱਟੀ 'ਚ ਮਿਲਾ ਦਿੱਤਾ ਹੈ। ਗੌਤਮ ਦਾ ਕਹਿਣਾ ਹੈ ਕਿ ਕੰਪਨੀ ਹਰ ਪ੍ਰਾਡਕਟ ਨੂੰ 100 ਫੀਸਦੀ ਅਤੇ ਚੈੱਕ ਕੀਤਾ ਹੋਇਆ ਦੱਸਦੀ ਹੈ ਪਰ ਉਨ੍ਹਾਂ ਦਾ ਫੋਨ ਚੈੱਕ ਕੀਤਾ ਹੋਇਆ ਵੀ ਨਹੀਂ ਸੀ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲੇ ਵੀ ਸਨੈਪਡੀਲ ਨੇ ਅਜਿਹਾ ਕਈ ਵਾਰ ਕੀਤਾ ਹੈ। ਲਗਭਗ ਮਹੀਨੇ ਪਹਿਲੇ ਪੁਣੇ 'ਚ ਔਂਧ 'ਚ ਰਹਿਣ ਵਾਲੇ ਦਰਸ਼ਨ ਕਾਬਰਾ ਨੇ ਸਨੈਪਡੀਲ ਤੋਂ ਆਈ.ਫੋਨ ਆਰਡਰ ਕੀਤਾ ਸੀ ਪਰ ਪੈਕੇਟ ਖੋਲ੍ਹਦੇ ਹੀ ਮੰਨੋ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਸਨੈਪਡੀਲ ਨੇ ਉਨ੍ਹਾਂ ਨੂੰ ਬਾਕਸ ਵਿਚ ਕੋਈ ਆਫੀਫੋਨ ਨਹੀਂ, ਸਗੋਂ ਲਕੜੀ ਦੇ ਟੁਕੜੇ ਭੇਜੇ ਸਨ।
1 ਰੁਪਏ ਦੇ ਨੋਟ ਦੀ ਕੀਮਤ 7 ਲੱਖ ਰੁਪਏ, ਜਾਣੋ ਇਸ ਦੀ ਖਾਸੀਅਤ (ਦੇਖੋ ਤਸਵੀਰਾਂ)
NEXT STORY