ਨਵੀਂ ਦਿੱਲੀ- ਭਾਰਤ ਸਰਕਾਰ ਨੇ 20 ਸਾਲ ਪਹਿਲੇ ਇਕ ਰੁਪਏ ਦੇ ਨੋਟ ਨੂੰ ਬੰਦ ਕਰ ਦਿੱਤਾ ਸੀ ਪਰ 1 ਜਨਵਰੀ 2015 ਤੋਂ ਇਸ ਦੀ ਛਪਾਈ ਦੁਬਾਰਾ ਸ਼ੁਰੂ ਹੋ ਗਈ ਹੈ।
ਕੁਝ ਦਿਨਾਂ 'ਚ ਹੀ ਇਹ ਨੋਟ ਸਾਡੀ ਜੇਬ 'ਚ ਹੋਣਗੇ ਪਰ ਪੁਰਾਣੇ ਨੋਟ ਅਜੇ ਖਤਮ ਨਹੀਂ ਹੋਏ ਹਨ। ਇਕ ਆਨਲਾਈਨ ਪਲੈਟਫਾਰਮ 'ਤੇ ਇਕ ਰੁਪਏ ਦਾ ਨੋਟ ਵਿਕ ਰਿਹਾ ਹੈ, ਤੁਹਾਨੂੰ ਜਿਸ ਸਾਲ ਦਾ ਨੋਟ ਚਾਹੀਦਾ ਹੈ ਉਹ ਤੁਸੀਂ ਕੁਝ ਰੁਪਏ ਦੇ ਕੇ ਖਰੀਦ ਸਕਦੇ ਹੋ। ਪਰ ਇਨ੍ਹਾਂ 'ਚ ਇਕ ਨੋਟ ਅਜਿਹਾ ਵੀ ਹੈ ਜਿਸ ਦੀ ਕੀਮਤ 7 ਲੱਖ ਰੁਪਏ ਹੈ ਕਿਉਂਕਿ ਇਹ ਆਜ਼ਾਦੀ ਤੋਂ ਪਹਿਲੇ ਦਾ ਹੈ।
ਇਸ ਨੋਟ ਦੀ ਖਾਸੀਅਤ ਇਹ ਹੈ ਕਿ ਆਜ਼ਾਦੀ ਤੋਂ ਪਹਿਲੇ ਦਾ ਇਹ ਇਕੋ-ਇਕ ਨੋਟ ਹੈ, ਜਿਸ 'ਤੇ ਉਸ ਸਮੇਂ ਦੇ ਗਵਰਨਰ ਜੇ. ਡਬਲਯੂ. ਕੇਲੀ ਦੇ ਹਸਤਾਖਰ ਹਨ। 80 ਸਾਲ ਪੁਰਾਣੇ ਇਸ ਨੋਟ ਨੂੰ ਬ੍ਰਿਟਿਸ਼ ਇੰਡੀਆ ਵੱਲੋਂ 1935 'ਚ ਜਾਰੀ ਕੀਤਾ ਗਿਆ ਸੀ।
ਈ.ਬੇ. ਦੇ ਇਸ ਪੇਜ 'ਤੇ ਨਾ ਸਿਰਫ ਇਕ ਰੁਪਏ ਦੇ ਇਕ-ਇਕ ਨੋਟ ਹਨ ਸਗੋਂ ਕੁਝ ਨੋਟਾਂ ਦੇ ਬੰਡਲ ਵੀ ਇੱਥੇ ਉਪਲਬਧ ਹਨ। ਸਾਲ 1949, 1957 ਅਤੇ 1964 ਦੇ 59 ਨੋਟਾਂ ਦੇ ਬੰਡਲ ਦੀ ਕੀਮਤ 34,999 ਰੁਪਏ ਹੈ। ਜਦੋਂਕਿ 1957 ਦਾ ਇਕ ਰੁਪਏ ਦਾ ਇਕ ਬੰਡਲ 15 ਹਜ਼ਾਰ ਰੁਪਏ 'ਚ ਵੀ ਉਪਲਬਧ ਹੈ। ਸਾਲ 1968 ਦਾ ਇਕ ਰੁਪਏ ਦਾ ਇਕ ਬੰਡਲ 5,500 ਰੁਪਏ ਦਾ ਹੈ, ਖਾਸ ਗੱਲ ਇਹ ਹੈ ਕਿ ਇਸ 'ਚ ਇਕ ਨੋਟ 786 ਨੰਬਰ ਦਾ ਵੀ ਹੈ।
ਤੁਹਾਨੂੰ ਦੱਸ ਦਈਏ ਕਿ ਜ਼ਿਆਦਾਤਰ ਨੋਟਾਂ ਦੇ ਆਰਡਰ ਦੀ ਸ਼ਿਪਿੰਗ ਫ੍ਰੀ ਹੈ ਅਤੇ ਕੁਝ 'ਚ 90 ਰੁਪਏ ਤੱਕ ਦਾ ਸ਼ਿਪਿੰਗ ਚਾਰਜ ਲੱਗ ਰਿਹਾ ਹੈ। ਇਨ੍ਹਾਂ ਨੋਟਾਂ ਨੂੰ ਖਰੀਦਣ ਦੇ ਲਈ ਤੁਹਾਨੂੰ ਆਨਲਾਈਨ ਹੀ ਭੁਗਤਾਨ ਕਰਨਾ ਹੋਵੇਗਾ, ਇਸ 'ਚ ਕੈਸ਼ ਆਨ ਡਿਲੀਵਰੀ ਦਾ ਆਪਸ਼ਨ ਨਹੀਂ ਹੈ।
ਸਬਜ਼ੀਆਂ ਦੀਆਂ ਕੀਮਤਾਂ ਅਸਮਾਨ 'ਤੇ, ਲੋਕਾਂ 'ਚ ਹਾਹਾਕਾਰ
NEXT STORY