ਨਵੀਂ ਦਿੱਲੀ- ਜਦੋਂ ਤੱਕ ਗੈਸ ਕੰਪਨੀਆਂ ਵੱਲੋਂ ਤੁਹਾਡੇ ਕਨੈਕਸ਼ਨ ਨੰਬਰ ਨੂੰ ਆਧਾਰ ਜਾਂ ਬੈਂਕ ਖਾਤੇ ਨਾਲ ਲਿੰਕ ਕਰ ਦੇਣ ਦਾ ਐੱਸ.ਐੱਮ.ਐੱਸ. ਨਹੀਂ ਆਉਂਦਾ ਹੈ, ਉਦੋਂ ਤੱਕ ਤੁਸੀਂ ਸਬਸਿਡੀ 'ਤੇ ਮਿਲਣ ਵਾਲਾ ਸਿਲੰਡਰ ਲੈ ਸਕਦੇ ਹੋ। ਯਾਨੀ ਕਿ ਸਿਲੰਡਰ ਦਾ ਬਾਜ਼ਾਰ ਮੁੱਲ ਨਹੀਂ, ਸਗੋਂ ਸਬਸਿਡੀ ਕੀਮਤ ਚੁਕਾਉਣੀ ਹੈ।
ਪੈਟਰੋਲੀਅਮ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਕਿਸੇ ਉਪਭੋਗਤਾ ਦਾ ਕੁਨੈਕਸ਼ਨ ਨੰਬਰ ਜਿਵੇਂ ਹੀ ਬੈਂਕ ਖਾਤੇ ਜਾਂ ਆਧਾਰ ਦੇ ਨਾਲ ਲਿੰਕ ਕੀਤਾ ਜਾਂਦਾ ਹੈ, ਉਪਭੋਗਤਾ ਦੇ ਗੈਸ ਬੁਕ ਕਰਾਉਣ ਦੇ ਲਈ ਰਜਿਸਟਰਡ ਕਰਾਏ ਗਏ ਮੋਬਾਈਲ ਨੰਬਰ 'ਤੇ ਤੁਰੰਤ ਇਕ ਮੈਸੇਜ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਇਸ ਤੋਂ ਬਾਅਦ ਬੁਕ ਜਾਂ ਡਿਲੀਵਰ ਕੀਤੇ ਗਏ ਸਿਲੰਡਰ ਦੀ ਸਬਸਿਡੀ ਬੈਂਕ ਖਾਤੇ 'ਚ ਜਾਵੇਗੀ।
ਉਪਭੋਗਤਾਵਾਂ ਦੇ ਕੋਲ ਗੈਸ ਕੰਪਨੀ ਵੱਲੋਂ ਆਧਾਰ ਜਾਂ ਬੈਂਕ ਖਾਤਾ ਲਿੰਕ ਕਰਨ ਦਾ ਐੱਸ.ਐੱਮ.ਐੱਸ. ਨਹੀਂ ਮਿਲਦਾ ਹੈ ਤਾਂ ਉਹ ਪਹਿਲੇ ਦੀ ਤਰ੍ਹਾਂ ਸਬਸਿਡੀ ਕੀਮਤ 'ਤੇ ਗੈਸ ਸਿਲੰਡਰ ਖਰੀਦ ਸਕਦਾ ਹੈ। ਦਰਅਸਲ, ਗੈਸ ਉਪਭੋਗਤਾਵਾਂ ਨੇ ਵੱਡੀ ਗਿਣਤੀ ਵਿਚ ਬੈਂਕ ਖਾਤੇ ਅਤੇ ਆਧਾਰ ਤੋਂ ਆਪਣਾ ਕੁਨੈਕਸ਼ਨ ਲਿੰਕ ਕਰਨ ਦੇ ਫਾਰਮ ਜਮ੍ਹਾ ਕੀਤੇ ਹਨ ਪਰ ਬੈਂਕ ਅਤੇ ਗੈਸ ਏਜੰਸੀਆਂ ਇਸ ਪ੍ਰਕਿਰਿਆ ਨੂੰ ਪੂਰਾ ਨਹੀਂ ਕਰ ਸਕੀਆਂ ਹਨ।
ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖਦੇ ਹੋਏ ਬੈਂਕ 'ਚ ਸਬਸਿਡੀ ਜਮ੍ਹਾ ਕਰਨ ਦੀ ਯੋਜਨਾ 'ਚ 31 ਮਾਰਚ ਤੱਕ ਦੀ ਛੋਟ ਦਿੱਤੀ ਗਈ ਹੈ। ਤਾਂ ਜੋ ਉਪਭੋਗਤਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇ। ਜਿਨ੍ਹਾਂ ਉਪਭੋਗਤਾਵਾਂ ਨੇ ਅਜੇ ਤੱਕ ਆਪਣਾ ਆਧਾਰ ਕਾਰਡ ਜਾਂ ਬੈਂਕ ਖਾਤੇ ਦੀ ਜਾਣਕਾਰੀ ਗੈਸ ਏਜੰਸੀ ਨੂੰ ਮੁਹੱਈਆ ਨਹੀਂ ਕਰਾਈ ਹੈ, ਉਹ ਇਸ ਸਮਾਂ ਮਿਆਦ ਦੇ ਦੌਰਾਨ ਜਮ੍ਹਾ ਕਰ ਸਕਦੇ ਹਨ।
ਸੋਨਾ ਢਾਈ ਮਹੀਨਿਆਂ ਦੇ ਸਿਖਰ 'ਤੇ, ਚਾਂਦੀ 250 ਰੁਪਏ ਚਮਕੀ
NEXT STORY