ਨਵੀਂ ਦਿੱਲੀ - ਇਨਕਮ ਟੈਕਸ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਤੋਂ ਪਰੇਸ਼ਾਨ ਲੋਕਾਂ ਲਈ ਚੰਗੀ ਖਬਰ ਹੈ ਕਿ ਹੁਣ ਇਨਕਮ ਟੈਕਸ ਵਿਭਾਗ ਹਰ ਬੁੱਧਵਾਰ ਨੂੰ ਜਨਤਾ ਦਰਬਾਰ ਲਗਾਏਗਾ ਅਤੇ ਟੈਕਸਦਾਤਿਆਂ ਦੀਆਂ ਸ਼ਿਕਾਇਤਾਂ ਅਤੇ ਟੈਕਸ ਨਾਲ ਜੁੜੇ ਮੁੱਦਿਆਂ ਦਾ ਹੱਲ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਸ਼ਾਸਨ ਦੀ ਪਹਿਲ ਨੂੰ ਅੱਗੇ ਵਧਾਉਂਦੇ ਹੋਏ ਕੇਂਦਰੀ ਪ੍ਰਤੱਖ ਕਰ ਬੋਰਡ (ਸੀ. ਬੀ. ਡੀ. ਟੀ.) ਨੇ ਇਸ ਸੰਬੰਧ 'ਚ ਪੂਰੇ ਦੇਸ਼ 'ਚ ਟੈਕਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਹੁਕਮ ਜਾਰੀ ਕਰਦੇ ਹੋਏ ਉਨ੍ਹਾਂ ਨੇ ਹਫਤੇ ਦੇ ਹਰੇਕ ਬੁੱਧਵਾਰ ਸਵੇਰੇ 10 ਤੋਂ ਦੁਪਹਿਰ 1.00 ਵਜੇ ਤਕ ਕੋਈ ਬੈਠਕ ਨਿਰਧਾਰਤ ਨਾ ਕਰਕੇ ਟੈਕਸਦਾਤਿਆਂ ਨਾਲ ਮਿਲਣ ਲਈ ਨਿਰਧਾਰਤ ਕਰਨ ਨੂੰ ਕਿਹਾ ਹੈ। ਇਸ ਦੌਰਾਨ ਮੁਲਾਕਾਤ ਲਈ ਮੁੜ ਸਹਿਮਤੀ ਦੀ ਲੋੜ ਨਹੀਂ ਹੋਵੇਗੀ। ਬੁੱਧਵਾਰ ਨੂੰ ਸਰਕਾਰੀ ਛੁੱਟੀ ਹੋਣ 'ਤੇ ਜਨਤਾ ਦਰਬਾਰ ਨਹੀਂ ਲੱਗੇਗਾ।
ਯਾਤਰੀ ਕਿਰਾਇਆਂ ਤੋਂ ਹੋਣ ਵਾਲੀ ਆਮਦਨ 15.59 ਫੀਸਦੀ ਤੋਂ ਵੱਧ ਹੈ।
NEXT STORY