ਰੇਲਵੇ ਦੇ ਯਾਤਰੀ ਘਟੇ, ਆਮਦਨੀ 12.5 ਫੀਸਦੀ ਵਧੀ
ਨਵੀਂ ਦਿੱਲੀ - ਚਾਲੂ ਵਿੱਤੀ ਸਾਲ ਦੀ ਪਹਿਲੀ 3 ਤਿਮਾਹੀ 'ਚ ਰੇਲਵੇ ਦੀ ਆਮਦਨੀ 'ਚ 12.5 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਇਸ ਦੌਰਾਨ ਯਾਤਰੀਆਂ ਦੀ ਗਿਣਤੀ 'ਚ 1.64 ਫੀਸਦੀ ਕਮੀ ਦੇ ਬਾਵਜੂਦ
ਰੇਲਵੇ ਦੇ ਜਾਰੀ ਅੰਕੜਿਆਂ ਅਨੁਸਾਰ 1 ਅਪ੍ਰੈਲ 2014 ਤੋਂ 31 ਦਸੰਬਰ 2014 ਦੌਰਾਨ ਭਾਰਤੀ ਰੇਲਵੇ ਨੇ ਕੁਲ 1,14,656.13 ਕਰੋੜ ਰੁਪਏ ਦੀ ਕਮਾਈ ਕੀਤੀ ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਰੇਲਵੇ ਨੇ 1,01,856.45 ਕਰੋੜ ਰੁਪਏ ਦੀ ਕਮਾਈ ਕੀਤੀ। ਇਹ ਕਮਾਈ ਪਹਿਲਾਂ ਦੇ ਮੁਕਾਬਲੇ 12.57 ਫੀਸਦੀ ਵੱਧ ਹੈ। ਜਦੋਂ ਕਿ 1 ਅਪ੍ਰੈਲ 2014 ਤੋਂ 31 ਦਸੰਬਰ 2014 ਦੀ ਮਿਆਦ ਦੌਰਾਨ ਭਾਰਤੀ ਰੇਲਵੇ ਵਲੋਂ ਕੁਲ ਬੁਕਿੰਗ ਕੀਤੇ ਗਏ ਯਾਤਰੀਆਂ ਦੀ ਗਿਣਤੀ ਲਗਭਗ 625.61 ਕਰੋੜ ਸੀ। ਜਦੋਂ ਕਿ ਸਾਲ 2013 'ਚ ਇਸ ਮਿਆਦ 'ਚ 636.015 ਕਰੋੜ ਯਾਤਰੀ ਬੁੱਕ ਕੀਤੇ ਗਏ ਸਨ।
ਡਾਕ ਨੈੱਟਵਰਕ ਦੇਵੇਗਾ ਅਰਥ ਵਿਵਸਥਾ ਨੂੰ ਨਵੀਂ ਰਫਤਾਰ : ਮੋਦੀ
NEXT STORY