ਮੁੰਬਈ - ਮੁੰਬਈ ਹਾਈਕੋਰਟ ਨੇ ਸਾਲ 1992 ਵਿਚ ਸ਼ੇਅਰ ਘਪਲਾ ਮਾਮਲੇ ਵਿਚ ਬ੍ਰੋਕਰ ਹਿਤੇਨ ਦਲਾਲ ਅਤੇ ਕੇਨਰਾ ਬੈਂਕ ਮਿਊਚੂਅਲ ਫੰਡ ਦੇ ਸਾਬਕਾ ਜਨਰਲ ਮੈਨੇਜਰ ਬੀ.ਆਰ. ਅਚਾਰੀਆ ਨੂੰ ਇਕ ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਅਦਾਲਤ ਨੇ 3 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਵੀ ਨਿਰਦੇਸ਼ ਦਿੱਤਾ ਹੈ।
ਜਸਟਿਸ ਰੋਸ਼ਨ ਦਲਵੀ ਦੀ ਪ੍ਰਧਾਨਗੀ ਵਾਲੀ ਵਿਸ਼ੇਸ਼ ਅਦਾਲਤ ਨੇ ਬੀਤੇ ਦਿਨ ਦੋਵਾਂ ਨੂੰ ਦੋਸ਼ੀ ਠਹਿਰਾਇਆ ਅਤੇ ਕਿਹਾ ਕਿ ਮਾਮਲਾ ਆਰਥਿਕ ਅਪਰਾਧ ਅਤੇ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਨਾਲ ਸਬੰਧਤ ਹੈ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਸ਼ੇਅਰ ਘਪਲੇ ਦੇ ਇਕ ਹੋਰ ਮਾਮਲੇ ਵਿਚ ਪਹਿਲਾਂ ਤੋਂ ਹੀ ਜੇਲ ਦੀ ਸਜ਼ਾ ਕੱਟ ਰਹੇ ਦਲਾਲ ਨੂੰ ਹਿਰਾਸਤ ਵਿਚ ਲਿਆ ਜਾ ਸਕਦਾ ਹੈ। ਹਾਲਾਂਕਿ ਜਸਟਿਸ ਨੇ ਸਬੂਤਾਂ ਦੀ ਘਾਟ ਕਾਰਨ ਇਕ ਬ੍ਰੋਕਰ ਅਤੇ ਬੈਂਕ ਦੇ 4 ਅਧਿਕਾਰੀਆਂ ਨੂੰ ਬਰੀ ਕਰ ਦਿੱਤਾ।
'ਆਮਦਨ ਕਰ ਵਿਭਾਗ ਜਨਤਾ ਦਰਬਾਰ' ਹਰ ਬੁੱਧਵਾਰ
NEXT STORY