ਬੀਅਰ ਪੀਣਾ ਸਿਹਤ ਲਈ ਫਾਇਦੇਮੰਦ ਹੋਵੇ ਜਾਂ ਨਾਂ ਹੋਵੇ ਪਰ ਬੀਅਰ ਵਾਲਾਂ ਲਈ ਕਈ ਮਾਮਲਿਆਂ 'ਚ ਫਾਇਦੇਮੰਦ ਹੈ। ਜਾਣੋ ਵਾਲਾਂ ਲਈ ਬੀਅਰ ਦੇ ਫਾਇਦੇ।
ਬੀਅਰ ਵਾਲਾਂ ਨੂੰ ਮਜ਼ਬੂਤ ਬਣਾਉਣ ਦੇ ਲਿਹਾਜ਼ ਨਾਲ ਫਾਇਦੇਮੰਦ ਹੈ। ਇਸ ਨੂੰ ਵਾਲਾਂ 'ਚ ਲਗਾਉਣ ਨਾਲ ਕਣਕ ਜਾਂ ਮਾਲਟ ਦੇ ਤੱਤ ਵਾਲਾਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ। ਇਹ ਕੰਡੀਸ਼ਨਰ ਦੇ ਤੌਰ 'ਤੇ ਵਾਲਾਂ ਦੀ ਚਮਕ ਬਣਾਏ ਰੱਖਦੀ ਹੈ। ਵਾਲ ਧੋਣ ਤੋਂ ਬਾਅਦ ਇਸ
'ਤੇ ਬੀਅਰ ਸਪ੍ਰੇ ਕਰਨ ਨਾਲ ਵਾਲਾਂ ਦੀ ਕੰਡੀਸ਼ਨਿੰਗ ਚੰਗੀ ਹੁੰਦੀ ਹੈ। ਬੀਅਰ 'ਚ ਮੌਜ਼ੂਦ ਪ੍ਰੋਟੀਨ ਵਾਲਾਂ ਦੀਆਂ ਕੋਸ਼ੀਕਾਵਾਂ ਨੂੰ ਬਰਕਰਾਰ ਰੱਖਣ 'ਚ ਮਦਦਗਾਰ ਹੈ। ਬਹੁਤ ਰੁੱਖੇ ਹੋਏ ਵਾਲਾਂ 'ਚ ਨਮੀ ਲਈ ਬੀਅਰ ਦੀ ਵਰਤੋਂ ਫਾਇਦੇਮੰਦ ਹੈ। ਬੀਅਰ ਵਾਲਾਂ 'ਚ ਮੌਜ਼ੂਦ ਕੁਦਰਤੀ ਨਮੀ ਬਚਾ ਕੇ ਰੱਖਦੀ ਹੈ। ਬੀਅਰ ਨਾਲ ਸਿਰ ਦੀ ਮਾਲਿਸ਼ ਕਰਨ ਦੀ ਥਾਂ ਬੀਅਰ 'ਚ ਵਾਲ ਡੁੱਬੋ ਕੇ ਰੱਖਣ ਨਾਲ ਦੋ ਮੂੰਹੇ ਵਾਲਾਂ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਬੀਅਰ 'ਚ ਮੌਜੂਦ ਮਿਨੀਰਲਸ, ਅਮੀਨੋ ਐਸਿਡ ਅਤੇ ਵਿਟਾਮਿਨ ਵਾਲਾਂ ਲਈ ਜ਼ਰੂਰੀ ਪੋਸ਼ਣ ਦੇਣ 'ਚ ਮਦਦਗਾਰ ਹੈ। ਬੀਅਰ ਸ਼ੈਂਪੂ ਦੇ ਬਾਅਦ ਇਸ ਕੰਡੀਸ਼ਨਰ ਦੇ ਤੌਰ 'ਤੇ ਵਰਤੋਂ ਕਰਨ ਨਾਲ ਜ਼ਿਆਦਾ ਸਿਹਤਮੰਦ ਹੁੰਦੇ ਹਨ।
ਨਾਸ਼ਤੇ 'ਚ ਖਾਓ ਸੂਜ਼ੀ ਦਾ ਚਿੱਲਾ
NEXT STORY