ਮੂਲੀ ਇਕ ਬਹੁਤ ਹੀ ਲਾਭਕਾਰੀ ਸਬਜ਼ੀ ਹੈ। ਅਸੀਂ ਇਸ ਨੂੰ ਸਲਾਦ ਦੇ ਰੂਪ 'ਚ ਵੀ ਖਾਂਦੇ ਹਨ ਅਤੇ ਸਾਗ ਦੇ ਰੂਪ 'ਚ ਵੀ। ਅੱਜ ਅਸੀਂ ਤੁਹਾਨੂੰ ਮੂਲੀ ਦਾ ਸਾਗ ਬਣਾਉਣਾ ਸਿਖਾਵਾਂਗੇ ਜੋ ਕਿ ਵਧੇ ਹੋਏ ਕੋਲੇਸਟਰੋਲ ਨੂੰ ਘੱਟ ਕਰਨ 'ਚ ਸਹਾਇਕ ਹੁੰਦਾ ਹੈ।
ਬਣਾਉਣ ਲਈ ਸਮੱਗਰੀ:-
ਮੂਲੀ ਦੇ ਪੱਤੇ- 3-4 ਬਾਰੀਕ ਕਟੇ ਹੋਏ
ਰਾਈ -1/2 ਚਮਚ
ਜੀਰਾ-1/2 ਚਮਚ
ਨਮਕ ਸੁਆਦ ਅਨੁਸਾਰ
ਹੀਂਗ ਚੁਟਕੀ ਭਰ
ਹਲਦੀ ਪਾਊਡਰ-1/2
ਲਾਲ ਮਿਰਚ- 1 ਚਮਚ
ਚੀਨੀ- 1 ਚਮਚ
ਅਮਚੂਰ-1 ਚਮਚ
ਤੇਲ
ਬਣਾਉਣ ਦੀ ਵਿਧੀ:-
ਮੂਲੀ ਅਤੇ ਮੂਲੀ ਦੇ ਪੱਤਿਆਂ ਨੂੰ ਬਾਰੀਕ ਕੱਟ ਕੇ ਇਕੱਠੇ ਕਟੋਰੇ 'ਤ ਮਿਕਸ ਕਰੋਂ। ਅੱਧਾ ਚਮਚ ਨਮਕ ਮਿਲਾਓ ਅਤੇ ਕੁਝ ਦੇਰ ਲਈ ਰੱਖ ਦਿਓ। ਹੁਣ ਮੂਲੀ ਨੂੰ ਪਾਣੀ 'ਚੋਂ ਕੱਢ ਲਓ ਅਤੇ ਉਸ 'ਚੋਂ ਪਾਣੀ ਨੂੰ ਛਾਣ ਲਓ। ਅਜਿਹਾ ਕਰਨ 'ਚ ਤੁਹਾਨੂੰ 20 ਮਿੰਟ ਦਾ ਸਮਾਂ ਲੱਗੇਗਾ?
ਹੁਣ ਪੈਨ 'ਚ ਤੇਲ ਗਰਮ ਕਰੋਂ ਅਤੇ ਉਸ 'ਚ ਰਾਈ, ਜੀਰਾ ਅਤੇ ਹੀਂਗ ਪਾਓ।
ਹੁਣ ਇਸ 'ਚ ਹਲਦੀ ਪਾਊਡਰ ਅਤੇ ਲਾਲ ਮਿਰਚ ਪਾਊਡਰ ਪਾ ਕੇ ਦੋ ਮਿੰਟ ਤੱਕ ਪਕਾਓ। ਫਿਰ ਪੈਨ 'ਚ ਮੂਲੀ ਦੇ ਪੱਤੇ ਅਤੇ ਕਟੀ ਹੋਈ ਮੂਲੀ ਪਾ ਕੇ ਹੌਲੀ ਅੱਗ ਦੇ ਸੇਕ ਦਿਓ ਅਤੇ 5 ਮਿੰਟ ਪਕਾਓ। ਫਿਰ ਇਸ 'ਚ ਅੱਧਾ ਕੱਪ ਪਾਣੀ ਪਾਓ ਅਤੇ ਹੌਲੀ ਅੱਗ ਕਰ ਦਿਓ। ਪੈਨ ਨੂੰ ਢੱਕ ਦਿਓ ਅਤੇ ਇਸ 'ਚ ਥੋੜ੍ਹਾ ਜਿਹਾ ਨਮਕ ਪਾਓ। ਫਿਰ ਥੋੜ੍ਹੀ ਜਿਹੀ ਸ਼ੱਕਰ ਅਤੇ ਅਮਚੂਰ ਪਾਊਡਰ ਪਾ ਕੇ ਇਸ ਨੂੰ ਪਕਾਓ। ਜਦੋਂ ਸਾਗ ਪਕ ਜਾਵੇ ਤਾਂ ਗੈਸ ਬੰਦ ਕਰ ਦਿਓ ਅਤੇ ਇਸ ਨੂੰ ਰੋਟੀ ਦੇ ਨਾਲ ਗਰਮਾ-ਗਰਮ ਖਾਓ।
ਬੀਅਰ ਹੈ ਵਾਲਾਂ ਲਈ ਲਾਭਕਾਰੀ
NEXT STORY