ਰੋਮ (ਇਟਲੀ) (ਕੈਂਥ)- ਲੰਮੇ ਸਮੇਂ ਤੋਂ ਜੇਲਾਂ ਵਿਚ ਨਜ਼ਰਬੰਦ ਸਿੰਘ ਜੋ ਆਪਣੀ ਬਣਦੀ ਸਜ਼ਾ ਭੁਗਤ ਚੁੱਕੇ ਹਨ, ਨੂੰ ਹਿੰਦੋਸਤਾਨ ਸਰਕਾਰ ਵਲੋਂ ਅਜੇ ਤੱਕ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ। ਇਸ ਮਾੜੀ ਨਿਆਂਪ੍ਰਣਾਲੀ ਖਿਲਾਫ ਬੀਤੇ 56 ਦਿਨਾਂ ਤੋਂ ਭਾਈ ਗੁਰਬਖਸ਼ ਸਿੰਘ ਖਾਲਸਾ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ, ਨੇ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਇਨ੍ਹਾਂ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ।ਭਾਈ ਗੁਰਬਖਸ ਸਿੰਘ ਖਾਲਸਾ ਦੀ ਹਮਾਇਤ ਲਈ ਅੱਗੇ ਆਈਆਂ ਇਟਲੀ ਦੀਆਂ ਸਿੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਭਾਰਤੀ ਅੰਬੈਸੀ ਰੋਮ ਦੇ ਰਾਜਦੂਤ ਵੀ. ਕੇ. ਗੁਪਤਾ ਨੂੰ ਦੇਣਾ ਸੀ ਪਰ ਉਨ੍ਹਾਂ ਦੇ ਕੰਮ 'ਚ ਰੁਝੇ ਹੋਣ ਕਾਰਨ ਇਹ ਮੰਗ ਪੱਤਰ ਜਿਸ ਦੀ ਇਕ ਕਾਪੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਇੱਕ ਕਾਪੀ ਹੋਮ ਮਨਿਸਟਰ ਰਾਜ ਨਾਥ ਸਿੰਘ ਤੇ ਇਕ ਕਾਪੀ ਅੰਬੈਸਡਰ ਰੋਮ ਲਈ ਸੀ, ਅੰਬੈਂੰਸੀ ਦੀ ਇਨਫਾਰਮੇਸ਼ਨ ਅਤੇ ਕਲਚਰ ਵਿਭਾਗ ਇੰਨਚਾਰਜ ਫਸਟ ਸੈਕਟਰੀ ਅਮਿਤ ਵਰਮਾ ਨੂੰ ਦਿੱਤੀ ਗਈ। ਜਿਸ 'ਚ ਲਿਖਿਆ ਹੈ ਕਿ ਭਾਰਤ ਦੀਆਂ ਵੱਖ-ਵੱਖ ਜੇਲਾਂ 'ਚ ਬੰਦ ਅਨੇਕਾ ਨੌਜਵਾਨ ਇਨਸਾਫ ਦੀ ਉਡੀਕ ਕਰਦਿਆਂ ਬੁੱਢੇ ਹੋ ਚੁੱਕੇ ਹਨ। ਉਨ੍ਹਾਂ ਨੂੰ ਤਰੁੰਤ ਰਿਹਾਅ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰੋਮ ਵਿਖੇ ਇਟਲੀ ਤੋ ਪਹੁੰਚੀਆਂ ਸਿੱਖ ਸੰਗਤਾਂ ਨੇ ਭਾਈ ਗੁਰਬਖਸ ਸਿੰਘ ਖਾਲਸਾ ਦੀ ਹਮਾਇਤ ਵਿਚ ਵਿਸ਼ਾਲ ਸ਼ਾਂਤਮਈ ਰੋਸ ਮਾਰਚ ਵੀ ਕੀਤਾ ਸੀ। ਰੋਮ ਵਿਖੇ ਸ਼ਾਂਤਮਈ ਰੋਸ ਮਾਰਚ ਕਰਨ ਲਈ ਇਟਾਲੀਅਨ ਸਰਕਾਰ ਤੋਂ ਮਨਜ਼ੂਰੀ ਕਾਫ਼ੀ ਜੱਦੋ-ਜਹਿਦ ਕਰਕੇ ਲਈ ਸੀ। ਇਹ ਮਨਜ਼ੂਰੀ ਤੇਜਵਿੰਦਰ ਸਿੰਘ ਬੱਬੀ ਤੇ ਮਨਜੀਤ ਸਿੰਘ ਜੱਸੋਮਜਾਰਾ ਹੁਰਾ ਵਲੋਂ ਲਈ ਗਈ ਸੀ।ਸਿੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵਰਮਾ ਵਲੋਂ ਭਰੋਸਾ ਦਿੱਤਾ ਕਿ ਇਹ ਮੰਗ ਪੱਤਰ ਭਾਰਤ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ।
ਵੇਟਲਿਫਟਰ ਤੀਰਥ ਰਾਮ ਚੁਣੇ ਗਏ ਕਨੋਕੇ ਦੇ ਚੋਟੀ ਦੇ ਛੇ ਖਿਡਾਰੀਆਂ 'ਚ
NEXT STORY