ਰੋਮ (ਇਟਲੀ) (ਕੈਂਥ)-ਪਿਛਲੇ ਸਾਲਾਂ 'ਚ ਕਈ ਵਕਾਰੀ ਖਿਤਾਬ ਆਪਣੇ ਨਾਂ ਕਰਵਾ ਚੁੱਕੇ ਵੇਟਲਿਫਟਰ ਤੀਰਥ ਰਾਮ ਇਸ ਵਾਰ ਫਿਰ ਕਨੋਕੇ ਦੇ ਚੋਟੀ ਦੇ ਛੇ ਖਿਡਾਰੀਆਂ 'ਚ ਚੁਣੇ ਗਏ। ਕਨੋਕੇ ਪ੍ਰਸਾਸ਼ਨ ਵਲੋਂ 2014 ਦੇ ਚੋਟੀ ਦੇ ਖਿਡਾਰੀਆਂ ਦੀ ਕੀਤੀ ਚੋਣ ਸਮੇਂ ਪਿਛਲੇ ਸਾਲ ਬੈਲਜੀਅਮ 'ਚ 3 ਵਾਰ ਅਤੇ ਇੱਕ ਵਾਰ ਮਾਲਦੋਵਾ 'ਚ ਕੌਮਾਂਤਰੀ ਚੈਂਪੀਅਨਸ਼ਿਪ ਜਿੱਤਣ ਵਾਲੇ ਤੀਰਥ ਦੀ ਕਈ ਨਵੇਂ ਰਿਕਾਰਡ ਬਣਾਉਣ ਕਾਰਨ ਚੌਥੇ ਨੰਬਰ ਲਈ ਚੋਣ ਕੀਤੀ ਗਈ।
ਕਨੋਕੇ ਜ਼ਿਲੇ ਦੇ 50 ਕਲੱਬਾਂ ਵਿਚਲੇ ਹਜ਼ਾਰਾਂ ਖਿਡਾਰੀਆਂ ਵਿਚੋਂ ਆਖਰੀ 6 'ਚ ਚੁਣੇ ਜਾਣਾ ਵੀ ਤੀਰਥ ਰਾਮḔਤੋਂ ਇਲਾਵਾ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਜੰਮਪਲ ਤੀਰਥ ਦੀ ਇਸ ਪ੍ਰਾਪਤੀḔ'ਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਤੀਰਥ ਰਾਮ ਕਨੋਕੇ ਦੇ ਤਿੰਨ ਬੈਸਟ ਸਪੋਰਟਸਮੈਨਾਂ 'ਚ ਚੁਣੇ ਗਏ ਸਨ।
ਫਰਾਂਸ ਵਿਚ ਅੱਤਵਾਦ, 65 ਹਜ਼ਾਰ ਭਾਰਤੀਆਂ ਦੇ ਪਰਿਵਾਰ ਸਦਮੇ 'ਚ
NEXT STORY