ਪੈਰਿਸ— ਹੁਣ ਤੱਕ ਮੰਨਿਆ ਜਾ ਰਿਹਾ ਹੈ ਕਿ ਕੱਟੜਪੰਥੀ ਮੁਸਲਮਾਨਾਂ ਦੇ ਇਤਰਾਜ਼ਯੋਗ ਕਾਰਟੂਨ ਪੈਰਿਸ ਵਿਚ 'ਚਾਰਲੀ ਹੇਬਦੋ' ਮੈਗਜ਼ੀਨ ਦਫਚਰ 'ਤੇ ਹੋਏ ਹਮਲੇ ਦਾ ਮੁੱਖ ਕਾਰਨ ਹੈ ਪਰ ਹੁਣ ਇਸ ਦੀ ਇਕ ਹੋਰ ਵਜ੍ਹਾ ਸਾਹਮਣੇ ਆ ਰਹੀ ਹੈ। 7 ਜਨਵਰੀ ਸਵੇਰੇ ਬਾਜ਼ਾਰ ਵਿਚ ਆਈ 'ਚਾਰਲੀ ਹੇਦਬੋ' ਮੈਗਜ਼ੀਨ ਦੇ ਕਵਰ 'ਤੇ ਨਾਵਲਕਾਰ ਮਾਈਕਲ ਓਲੇਬਾਕ ਦਾ ਇਕ ਕਾਰਟੂਨ ਸੀ। ਸਿਗਰੇਟ ਪੀਂਦੇ ਹੋਏ ਉਹ ਕਹਿ ਰਹੇ ਹਨ ਕਿ 2022 ਵਿਚ ਉਹ ਰਮਜ਼ਾਨ ਵਿਚ ਰੋਜ਼ੇ ਰੱਖਣਗੇ। ਅਸਲ ਵਿਚ ਓਲੇਬਾਕ ਨੇ ਹਾਲ ਹੀ ਵਿਚ ਇਕ ਕਿਤਾਬ ਲਿਖੀ ਹੈ, ਜੋ ਕਹਿੰਦੀ ਹੈ ਕਿ ਕੁਝ ਸਾਲਾਂ ਬਾਅਦ ਫਰਾਂਸ 'ਤੇ ਮੁਸਲਮਾਨਾਂ ਦਾ ਰਾਜ ਹੋਵੇਗਾ। ਓਲੇਬਾਕ ਦੀ ਇਹ ਕਿਤਾਬ ਫਰਾਂਸ ਵਿਚ ਲੰਬੇਂ ਸਮੇਂ ਤੋਂ ਰੋਮਨ ਕੈਥੋਲਿਕ ਤੇ ਮੁਸਲਮਾਨਾਂ ਵਿਚ ਜਾਰੀ ਤਣਾਅ ਦਾ ਕਾਰਨ ਰਹੀ ਹੈ। ਪੈਰਿਸ ਵਿਚ ਮੈਗਜ਼ੀਨ ਦਫਤਰ 'ਤੇ ਹੋਏ ਹਮਲਿਆਂ ਪਿੱਛੇ ਇਸੇ ਕਿਤਾਬ ਅਤੇ ਫਰਾਂਸ ਦੀ ਸੈਕੂਲਰ ਧਾਰਾ ਨੂੰ ਮੰਨਿਆ ਜਾ ਰਿਹਾ ਹੈ।
ਫਰਾਂਸ ਵਿਚ 2004 ਵਿਚ ਬਣਾਏ ਗਏ ਇਕ ਕਾਨੂੰਨ ਦੇ ਮੁਤਾਬਕ ਕਿਸੇ ਵੀ ਵਿਅਕਤੀ ਨੂੰ ਆਪਣੀ ਆਸਥਾ ਦਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਕਾਰਨ ਉਨ੍ਹਾਂ ਨੇ ਸਿੱਖਾਂ ਨੂੰ ਪਗੜੀ ਪਹਿਨਣ ਤੋਂ ਰੋਕਿਆ। ਮੁਸਲਿਮ ਮਹਿਲਾਵਾਂ ਫਰਾਂਸ ਵਿਚ ਬੁਰਕਾ ਹੀਂ ਪਹਿਨ ਸਕਦੀਆਂ। 2014 ਵਿਚ ਤਾਂ ਫਰਾਂਸ ਨੇ ਚਿਹਰਾ ਢਕਣ ਨੂੰ ਹੀ ਗੈਰ-ਕਾਨੂੰਨੀ ਬਣਾ ਦਿੱਤਾ। ਸਾਰੇ ਧਰਮਾਂ ਦੇ ਲੋਕਾਂ ਤੋਂ ਫਰਾਂਸ ਆਪਣੇ ਦੇਸ਼ ਦੇ ਸੰਵਿਧਾਨ ਦੀ ਪਾਲਣਾ ਤਾਂ ਕਰਵਾ ਰਿਹਾ ਹੈ ਪਰ ਉਨ੍ਹਾਂ ਲੋਕਾਂ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦੀ ਆਗਿਆ ਨਹੀਂ ਹੈ।
ਦੂਜੇ ਪਾਸੇ ਯੂਰਪ ਦੇ ਜ਼ਿਆਜਦਾਤਰ ਮੁਸਲਮਾਨ ਯੂਰਪ ਵਿਚ ਹੀ ਰਹਿੰਦੇ ਹਨ। ਇੱਥੋਂ ਦੀ ਆਬਾਦੀ ਵਿਚ ਹਰ ਦਸਾਂ ਵਿਅਕਤੀਆਂ ਪਿੱਛੇ ਇਕ ਮੁਸਲਮਾਨ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਉੱਤਰੀ-ਪੱਛਮੀ ਅਫਰੀਕਾ ਦੇ ਉਨ੍ਹਾਂ ਦੇਸ਼ਾਂ ਤੋਂ ਆਏ ਹਨ, ਜਿੱਥੇ ਪਹਿਲਾਂ ਕਦੇ ਫਰਾਂਸ ਦਾ ਸ਼ਾਸ਼ਨ ਸੀ।
ਫਰਾਂਸ ਦੇ ਕੈਥੋਲਿਕ ਖੁਦ ਨੂੰ ਸਰਵਉੱਚ ਮੰਨਦੇ ਹਨ ਅਤੇ ਮੁਸਲਿਮ ਕੱਟੜਪੰਥ ਲਈ ਇਸ ਦੇਸ਼ ਵਿਚ ਕੋਈ ਥਾਂ ਨਹੀਂ ਹੈ। ਉੱਥੇ ਆਏ ਦਿਨ ਮੁਸਲਮਾਨਾਂ ਦਾ ਮਜ਼ਾਕ ਬਣਾਇਆ ਜਾਂਦਾ ਹੈ। 2006 ਵਿਚ ਵੀ 'ਚਾਰਲੀ ਹੇਬਦੋ' ਮੈਗਜ਼ੀਨ ਨੇ ਮੁਸਲਮਾਨਾਂ ਦੇ ਪੈਗੰਬਰ ਮੁਹੰਮਦ ਦਾ ਵੀ ਕਾਰਟੂਨ ਛਾਪਿਆ ਸੀ। ਮੁਸਲਮਾਨਾਂ ਨੇ ਇਸ 'ਤੇ ਵਿਰੋਧ ਵੀ ਜਤਾਇਆ ਪਰ ਫਰਾਂਸ ਦੇ ਕਾਨੂੰਨ ਮੁਤਾਬਕ ਉਹ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਤੇ ਅਦਾਲਤ ਨੇ ਇਹ ਸੁਣ ਕੇ ਫੈਸਲਾ 'ਚਾਰਲੀ ਹੇਬਦੋ' ਦੇ ਹੱਕ ਵਿਚ ਸੁਣਾ ਦਿੱਤਾ। ਇਸ ਧਰਮਪੱਖੀ ਹੋਣ ਦੇ ਨਤੀਜੇ ਫਰਾਂਸ ਤੇ 'ਚਾਰਲੀ ਹੇਬਦੋ' ਨੂੰ ਹੁਣ ਭੁਗਤਣੇ ਪੈ ਰਹੇ ਹਨ।
ਇਟਲੀ ਦੀਆਂ ਸਿੱਖ ਸੰਗਤਾਂ ਵਲੋਂ ਭਾਈ ਖਾਲਸਾ ਦੇ ਪੱਖ 'ਚ ਦਿੱਤਾ ਭਾਰਤੀ ਅੰਬੈਸੀ ਰੋਮ ਨੂੰ ਮੰਗ ਪੱਤਰ
NEXT STORY