ਬਗਦਾਦ- ਇਰਾਕ 'ਚ 320 ਲੋਕਾਂ ਦੀਆਂ ਲਾਸ਼ਾਂ ਪੰਜ ਵੱਡੀਆਂ ਕਬਰਾਂ 'ਚੋਂ ਮਿਲੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਕਤਲ ਇਸਲਾਮਿਕ ਸਟੇਟ ਨੇ ਕੀਤਾ ਹੈ। ਪ੍ਰੈਸ ਟੀ. ਵੀ 'ਚ ਬੁੱਧਵਾਰ ਨੂੰ ਪ੍ਰਸਾਰਿਤ ਖਬਰਾਂ ਅਨੁਸਾਰ, ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮੋਸੁਲ ਸ਼ਹਿਰ ਦੇ ਦੱਖਣੀ ਅਤੇ ਪੱਛਮੀ ਇਲਾਕੇ ਦੇ ਵਾਸੀਆਂ ਨੂੰ ਕਬਰ ਮਿਲੀ ਹੈ, ਜਿਸ 'ਚ ਬੱਚਿਆਂ ਦੀਆਂ ਲਾਸ਼ਾਂ ਵੀ ਹਨ। ਇਸ ਸ਼ਹਿਰ 'ਤੇ ਇਸਲਾਮਿਕ ਸਟੇਟ ਦਾ ਕਬਜ਼ਾ ਹੈ।
ਉਨ੍ਹਾਂ ਨੇ ਦੱਸਿਆ ਕਿ ਕੁਝ ਲਾਸ਼ਾਂ ਇਰਾਕ ਦੇ ਯਾਦਜੀ ਕੁਰਦ ਫਿਰਕੇ ਦੋ ਲੋਕਾਂ ਦੀਆਂ ਲੱਗ ਰਹੀਆਂ ਹਨ। ਪਿਛਲੇ ਮਹੀਨੇ ਕੁਰਦਿਸ਼ ਪੇਸ਼ਮਰਗਾ ਸੁਰੱਖਿਆ ਫੋਰਸਾਂ ਨੂੰ 9 ਵੱਡੀਆਂ ਕਬਰਾਂ ਮਿਲੀਆਂ ਸਨ, ਜਿਸ 'ਚ ਪੱਛਮੀ ਉੱਤਰ ਸ਼ਹਿਰ ਸਿੰਜਾਰ 'ਚ ਮਾਰੇ ਗਏ ਯਾਜਦੀ ਮੈਂਬਰਾਂ ਦੀਆਂ ਲਾਸ਼ਾਂ ਹਨ। ਇਸਲਾਮਿਕ ਸਟੇਟ ਨੇ ਜੂਨ 2014 'ਚ ਇਰਾਕ ਦੇ ਵੱਖ-ਵੱਖ ਖੇਤਰਾਂ 'ਤੇ ਕਬਜ਼ਾ ਕਰਨਾ ਸ਼ੁਰੂ ਕੀਤਾ ਸੀ। ਹਥਿਆਰਾਂ ਨਾਲ ਲੈੱਸ ਅੱਤਵਾਦੀਆਂ ਨੇ ਸੁੰਨੀ ਅਰਬ ਇਲਾਕੇ ਦੇ ਕੁਝ ਹਿੱਸਿਆਂ 'ਤੇ ਕਬਜ਼ਾ ਕਰਨ ਤੋਂ ਪਹਿਲਾਂ ਮੋਸੁਲ ਸ਼ਹਿਰ 'ਤੇ ਕੰਟਰੋਲ ਕਰ ਲਿਆ ਸੀ। ਇਸਲਾਮਿਕ ਸਟੇਟ ਨੇ ਦੇਸ਼ ਦੇ ਸ਼ੀਆ, ਕੁਰਦ ਅਤੇ ਇਸਾਈ ਨਾਗਰਿਕਾਂ ਖਿਲਾਫ ਹਿੰਸਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਰਾਕ ਦੇ ਫੌਜੀ, ਪੁਲਸ, ਕੁਰਦ, ਲੜਾਕੇ ਸ਼ੀਆ ਮਿਲੀਸ਼ੀਆ ਅਤੇ ਸੁੰਨੀ ਕਬੀਲੇ ਨੇ ਇਸਲਾਮਿਕ ਸਟੇਟ ਨੂੰ ਇਰਾਕ ਦੇ ਕੁਝ ਹਿੱਸਿਆਂ ਤੋਂ ਖਦੇੜਣ 'ਚ ਕਾਮਯਾਬੀ ਹਾਸਲ ਕੀਤੀ ਹੈ।
'ਕੁਆਂਟਸ' ਨੂੰ ਮਿਲਿਆ ਵਿਸ਼ਵ ਦੀ ਸੁਰੱਖਿਅਤ ਏਅਰਲਾਈਨ ਦਾ ਦਰਜਾ
NEXT STORY