ਮੈਲਬੌਰਨ (ਮਨਦੀਪ ਸਿੰਘ ਸੈਣੀ)- ਏਅਰਲਾਈਨ ਰੇਟਿੰਗਜ਼ ਕਾਮ ਵਲੋਂ ਕੀਤੇ ਤਾਜ਼ਾ ਸਰਵੇਖਣ ਅਨੁਸਾਰ ਆਸਟਰੇਲੀਆ ਦੀ 'ਕੁਆਂਟਸ' ਹਵਾਈ ਕੰਪਨੀ ਨੂੰ ਵਿਸ਼ਵ ਦੀ ਸਭ ਤੋਂ ਵੱਧ ਸੁਰੱਖਿਅਤ ਏਅਰਲਾਈਨ ਐਲਾਨਿਆ ਗਿਆ ਹੈ।ਇਹ ਸਰਵੇਖਣ ਹਵਾਈ ਕੰਪਨੀਆਂ ਦੇ ਪ੍ਰਬੰਧਕੀ ਕਾਰਜ ਖੇਤਰ, ਉੱਤਮ ਸੇਵਾ, ਯਾਤਰੀ ਸੁਰੱਖਿਆ ਅਤੇ ਪਿਛਲੇ ਸਮੇਂ 'ਚ ਵਪਾਰੀਆਂ ਦੁਰਘਟਨਾਵਾਂ 'ਤੇ ਆਧਾਰਿਤ ਸੀ।ਇਹ ਸਰਵੇ 449 ਹਵਾਈ ਕੰਪਨੀਆਂ 'ਤੇ ਕੀਤਾ ਗਿਆ ਅਤੇ ਸੁਰੱਖਿਅਤ ਹਵਾਈ ਸੇਵਾ 'ਚ ਏਅਰ ਨਿਊਜ਼ੀਲੈਂਡ, ਬ੍ਰਿਟਿਸ਼ ਏਅਰਵੇਜ਼, ਕੈਥੇ ਪੈਸੀਫਿਕ, ਏਤੀਹਾਦ ਏਅਰਵੇਜ਼, ਲੁਫਥਾਂਸਾ ਤੇ ਸਿੰਗਾਪੁਰ ਏਅਰਲਾਈਨ ਨੂੰ ਵੀ ਰੱਖਿਆ ਗਿਆ ਹੈ।
ਸਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ 'ਕੁਆਂਟਸ' ਵਿਸ਼ਵ ਦੀ ਸਭ ਤੋਂ ਜ਼ਿਆਦਾ ਤਜ਼ਰਬੇਕਾਰ ਤੇ ਪੁਰਾਣੀ ਹਵਾਈ ਕੰਪਨੀਆਂ 'ਚੋਂ ਇੱਕ ਹੈ ਅਤੇ ਇਸ ਕੰਪਨੀ ਕੋਲ ਬਿਹਤਰੀਨ ਹਵਾਈ ਇੰਜਣ, ਵਧੀਆ ਉੱਪ ਗ੍ਰਹਿ ਸੰਪਰਕ ਅਤਿ-ਆਧੁਨਿਕ ਯੰਤਰ ਤੇ ਵਧੀਆ ਸਟਾਫ ਹੈ, ਜੋ ਕਿ ਇਸ ਨੂੰ ਅੱਵਲ ਦਾ ਦਰਜਾ ਦੇਣ 'ਚ ਮਦਦਗਾਰ ਸਿੱਧ ਹੋਏ ਹਨ।
ਆਸਟ੍ਰੇਲੀਆ 'ਚ ਤੇਲ ਦੀਆਂ ਕੀਮਤਾਂ ਗਿਰਾਵਟ ਵੱਲ
NEXT STORY