ਨਵੀਂ ਦਿੱਲੀ- ਮਾਸਟਰ-ਬਲਾਸਟਰ ਸਚਿਨ ਤੇਂਦੂਲਕਰ ਆਪਣੀ ਜ਼ਿੰਦਗੀ 'ਤੇ ਬਣ ਰਹੀ ਫ਼ਿਲਮ 'ਚ ਖੁਦ ਭੂਮਿਕਾ ਨਿਭਾਉਣਗੇ। ਮੁੰਬਈ ਦੇ ਇਕ ਪ੍ਰੋਡਕਸ਼ਨ ਹਾਊਸ ਨੇ ਦੱਸਿਆ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਬ੍ਰਿਟਿਸ਼ ਨਿਰਦੇਸ਼ਕ ਜੇਮਸ ਐਰਸਕਾਈਨ ਕਰਨਗੇ।
ਬੁਲਾਰੇ ਨੇ ਦੱਸਿਆ ਕਿ ਇਹ ਮੁੱਖ ਤੌਰ 'ਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਤੇ ਆਧਾਰਿਤ ਹੋਵੇਗੀ ਕਿਉਂਕਿ ਉਨ੍ਹਾਂ ਦਾ ਕ੍ਰਿਕਟ ਕੈਰੀਅਰ ਤਾਂ ਸਭ ਜਾਣਦੇ ਹਨ।
ਸਚਿਨ ਨੇ 100 ਕੌਮਾਂਤਰੀ ਸੈਂਕੜਿਆਂ ਦੇ ਰਿਕਾਰਡ ਨਾਲ ਕ੍ਰਿਕਟ ਤੋਂ 2013 'ਚ ਸੰਨਿਆਸ ਲੈ ਲਿਆ ਸੀ। ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਦੇ ਨਾਲ ਹੀ ਉਨ੍ਹਾਂ ਨੂੰ ਰਾਜਸਭਾ ਦੇ ਸੰਸਦ ਮੈਂਬਰ ਲਈ ਵੀ ਨਾਮਜ਼ਦ ਕੀਤਾ ਜਾ ਚੁੱਕਾ ਹੈ।
ਫ਼ਿਲਮ ਦਾ ਨਾਂ ਅਜੇ ਤੈਅ ਨਹੀਂ ਹੈ। ਪ੍ਰੋਡਕਸ਼ਨ ਕੰਪਨੀ ਨਾਲ ਜੁੜੇ ਕ੍ਰਿਸ਼ਨਾ ਅਨੰਤਨ ਨੇ ਦੱਸਿਆ ਕਿ ਇਹ ਫ਼ਿਲਮ 90 ਮਿੰਟ ਤੋਂ ਦੋ ਘੰਟਿਆਂ ਦੇ ਵਿਚਕਾਰ ਹੋਵੇਗੀ ਅਤੇ ਅਸੀਂ ਇਸੇ ਸਾਲ ਦੇ ਅਖ਼ੀਰ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਰਿਲੀਜ਼ ਕਰਨ ਦਾ ਸੋਚਿਆ ਹੈ।
ਸਚਿਨ ਦੀ ਐਕਟਿੰਗ ਬਾਰੇ ਅਨੰਤਨ ਨੇ ਦੱਸਿਆ ਕਿ ਉਹ ਐਕਟਿੰਗ ਨਹੀਂ ਕਰ ਰਹੇ ਹਨ। ਉਹ ਖੁਦ ਦੀ ਭੂਮਿਕਾ ਨਿਭਾਅ ਰਹੇ ਹਨ।
ਉਂਝ ਸਚਿਨ ਲਈ ਕੈਮਰੇ ਦਾ ਸਾਹਮਣਾ ਕਰਨਾ ਕੋਈ ਨਵੀਂ ਗੱਲ ਨਹੀਂ । ਕੈਰੀਅਰ ਦੀ ਸ਼ੁਰੂਆਤ ਤੋਂ ਹੀ ਵਿਗਿਆਪਨ ਫ਼ਿਲਮਾਂ 'ਚ ਅਭਿਨੈ ਕਰ ਰਹੇ ਹਨ।
ਕ੍ਰਿਕਟਰ ਇਮਰਾਨ ਖਾਨ ਤੇ ਐਂਕਰ ਰੇਹਮ ਖਾਨ ਦੇ ਨਿਕਾਹ ਦੀਆਂ ਪਹਿਲੀਆਂ ਤਸਵੀਰਾਂ
NEXT STORY