ਨਵੀਂ ਦਿੱਲੀ- ਸਟਾਰ ਆਲਰਾਊਂਡਰ ਡਵੇਨ ਬ੍ਰਾਵੋ ਅਤੇ ਕੀਰਨ ਪੋਲਾਰਡ ਨੂੰ ਵਿਸ਼ਵ ਕੱਪ 2015 ਲਈ ਵੈਸਟਇੰਡੀਜ਼ ਦੀ 15 ਮੈਂਬਰੀ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਵੈਸਟਇੰਡੀਜ਼ ਪਲੇਅਰ ਐਸੋਸੀਏਸ਼ਨ (ਡਬਲਯੂ.ਆਈ.ਪੀ.ਏ) ਦੇ ਪ੍ਰੈਜ਼ੀਡੈਂਟ ਦੀਨਾਨਾਥ ਰਾਮਨਰਾਇਣ ਨੇ ਦਿੱਤੀ। ਇਸ ਸਾਬਕਾ ਲੈੱਗ ਸਪਿਨਰ ਨੇ ਟਵਿੱਟਰ ਹੈਂਡਲ 'ਤੇ ਇਸ ਦਾ ਖੁਲਾਸਾ ਕੀਤਾ।
ਵੈਸਟਇੰਡੀਜ਼ ਨੇ ਵਿਸ਼ਵ ਕੱਪ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰਨਾ ਅਜੇ ਬਾਕੀ ਹੈ ਪਰ ਦੀਨਾਨਾਥ ਦੇ ਟਵੀਟ ਤੋਂ ਬਾਅਦ ਸਾਬਕਾ ਕਪਤਾਨ ਬ੍ਰਾਵੋ ਤੇ ਧਾਕੜ ਆਲਰਾਊਂਡਰ ਪੋਲਾਰਡ ਦੇ ਵਿਸ਼ਵ ਕੱਪ 'ਚੋਂ ਬਾਹਰ ਹੋਣ ਦੀਆਂ ਅਟਕਲਾਂ ਹੋਰ ਤੇਜ਼ ਹੋ ਗਈਆਂ ਹਨ। ਬ੍ਰਾਵੋ ਤੇ ਪੋਲਾਰਡ ਵਰਤਮਾਨ ਸਮੇਂ 'ਚ ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ 'ਚ ਸ਼ਾਮਲ ਹਨ।
ਪਿਛਲੇ ਮਹੀਨੇ ਚੋਣ ਕਮੇਟੀ ਨੇ ਖਿਡਾਰੀਆਂ, ਬੋਰਡ ਅਤੇ ਪਲੇਅਰ ਐਸੋਸੀਏਸ਼ਨ ਵਿਚਾਲੇ ਤਨਖ਼ਾਹ ਦੇ ਝਗੜੇ ਦੇ ਚੱਲਦਿਆਂ ਬ੍ਰਾਵੋ, ਪੋਲਾਰਡ ਤੇ ਡੈਰੇਨ ਸੈਮੀ ਨੂੰ ਦੱਖਣੀ ਅਫਰੀਕਾ ਵਿਰੁੱਧ ਪੰਜ ਮੈਂਚਾਂ ਦੀ ਵਨਡੇ ਲੜੀ ਲਈ ਨਹੀਂ ਚੁਣਿਆ ਸੀ।
ਰੋਮਾਂਚਕ ਮੋੜ 'ਤੇ ਪਹੁੰਚਿਆ ਸਿਡਨੀ ਟੈਸਟ (ਤਸਵੀਰਾਂ)
NEXT STORY