ਨਵੀਂ ਦਿੱਲੀ/ਢਾਕਾ: ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ (KKR) ਵੱਲੋਂ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਬਾਹਰ ਕਰਨ ਤੋਂ ਬਾਅਦ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਮਾਮਲਾ ਹੁਣ ਸਿਰਫ਼ ਖੇਡ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਸ ਨੇ ਸਿਆਸੀ ਅਤੇ ਸੁਰੱਖਿਆ ਰੂਪ ਧਾਰਨ ਕਰ ਲਿਆ ਹੈ।
ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲ
ਸੂਤਰਾਂ ਅਨੁਸਾਰ, ਮੁਸਤਾਫਿਜ਼ੁਰ ਨੂੰ ਆਈਪੀਐਲ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੇ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਬੋਰਡ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਇਹ ਸਵਾਲ ਚੁੱਕਿਆ ਗਿਆ ਕਿ ਜੇਕਰ ਭਾਰਤ ਉਨ੍ਹਾਂ ਦੇ ਇਕਲੌਤੇ ਖਿਡਾਰੀ (ਮੁਸਤਾਫਿਜ਼ੁਰ) ਨੂੰ ਲੋੜੀਂਦੀ ਸੁਰੱਖਿਆ ਨਹੀਂ ਦੇ ਸਕਿਆ, ਤਾਂ ਆਗਾਮੀ ਟੀ-20 ਵਿਸ਼ਵ ਕੱਪ ਦੌਰਾਨ ਪੂਰੀ ਬੰਗਲਾਦੇਸ਼ੀ ਟੀਮ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾਵੇਗੀ।
ICC ਤੱਕ ਪਹੁੰਚ ਸਕਦਾ ਹੈ ਮਾਮਲਾ
ਬੰਗਲਾਦੇਸ਼ ਕ੍ਰਿਕਟ ਬੋਰਡ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਤੋਂ ਇਸ ਫੈਸਲੇ ਦੀ ਅਸਲੀ ਵਜ੍ਹਾ ਜਾਨਣਾ ਚਾਹੁੰਦਾ ਹੈ। ਸੂਤਰਾਂ ਮੁਤਾਬਕ, ਜੇਕਰ ਇਹ ਕਾਰਨ ਸੁਰੱਖਿਆ ਜਾਂ ਰਾਜਨੀਤਿਕ ਦਬਾਅ ਨਾਲ ਜੁੜਿਆ ਪਾਇਆ ਜਾਂਦਾ ਹੈ, ਤਾਂ ਬੰਗਲਾਦੇਸ਼ ਸਰਕਾਰ ਅਤੇ BCB ਮਿਲ ਕੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਅਤੇ ਵਿਸ਼ਵ ਕੱਪ ਦੇ ਵੇਨਿਊ (ਮੈਦਾਨ) ਬਦਲਣ ਦੀ ਮੰਗ ਕਰ ਸਕਦੇ ਹਨ।
ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, ਪਹਿਲਾ ਮੈਚ ਜਿੱਤ ਕੇ ਤੋੜਿਆ ਵਿਸ਼ਵ ਰਿਕਾਰਡ
NEXT STORY