ਸਿਡਨੀ - ਰਵੀਚੰਦਰਨ ਅਸ਼ਵਿਨ ਨੇ ਟੈਸਟ ਮੈਚਾਂ 'ਚ 1000 ਦੌੜਾਂ ਤੇ 100 ਵਿਕਟਾਂ ਦਾ ਡਬਲ ਪੂਰਾ ਕਰ ਲਿਆ ਹੈ। ਅਜਿਹਾ ਕਰਨ ਵਾਲਾ ਉਹ ਭਾਰਤ ਦਾ ਨੌਵਾਂ ਖਿਡਾਰੀ ਹੈ। ਅਸ਼ਵਿਨ ਨੇ ਸਿਡਨੀ 'ਚ ਆਸਟ੍ਰੇਲੀਆ ਵਿਰੁੱਧ ਜਾਰੀ ਚੌਥੇ ਟੈਸਟ ਦੇ ਚੌਥੇ ਦਿਨ ਆਪਣੀ 50 ਦੌੜਾਂ ਦੀ ਪਾਰੀ ਦੌਰਾਨ 1000 ਦੌੜਾਂ ਪੂਰੀਆਂ ਕੀਤੀਆਂ। ਅਸ਼ਵਿਨ ਆਪਣੇ ਕਰੀਅਰ ਦਾ 24ਵਾਂ ਮੈਚ ਖੇਡ ਰਿਹਾ ਹੈ।
ਅਸ਼ਵਿਨ ਨੇ ਦੋ ਸੈਂਕੜਿਆਂ ਤੇ 4 ਅਰਧ ਸੈਂਕੜਿਆਂ ਦੀ ਮਦਦ ਨਾਲ 24 ਮੈਚਾਂ ਵਿਚ 37.25 ਦੀ ਔਸਤ ਨਾਲ ਹੁਣ ਤਕ 1006 ਦੌੜਾਂ ਬਣਾਈਆਂ ਹਨ, ਜਦਕਿ ਉਹ ਹੁਣ ਤਕ ਟੈਸਟ ਮੈਚਾਂ 'ਚ 118 ਵਿਕਟਾਂ ਲੈ ਚੁੱਕਾ ਹੈ। ਵਿਕਟਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਅਜੇ ਭਾਰਤ ਮੇਜ਼ਬਾਨ ਟੀਮ ਵਿਰੁੱਧ ਗੇਂਦਬਾਜ਼ੀ ਕਰ ਰਿਹਾ ਹੈ।
ਅਸ਼ਵਿਨ ਤੋਂ ਪਹਿਲਾਂ ਭਾਰਤ ਲਈ ਕਪਿਲ ਦੇਵ ਨੇ 131 ਮੈਚਾਂ ਵਿਚ 5248 ਦੌੜਾਂ ਬਣਾਉਣ ਤੋਂ ਇਲਾਵਾ 434 ਵਿਕਟਾਂ ਲਈਆਂ ਹਨ। ਇਸ ਸੂਚੀ ਵਿਚ ਕਪਿਲ ਤੇ ਅਸ਼ਵਿਨ ਤੋਂ ਇਲਾਵਾ ਰਵੀ ਸ਼ਾਸਤਰੀ (3830 ਦੌੜਾਂ, 151 ਵਿਕਟਾਂ), ਵੀਨੂ ਮਾਂਕਡ (2109 ਦੌੜਾਂ, 162 ਵਿਕਟਾਂ), ਅਨਿਲ ਕੁੰਬਲੇ (2506 ਦੌੜਾਂ, 619 ਵਿਕਟਾਂ), ਜਵਾਗਲ ਸ਼੍ਰੀਨਾਥ (1009 ਦੌੜਾਂ, 235 ਵਿਕਟਾਂ), ਹਰਭਜਨ ਸਿੰਘ (2202 ਦੌੜਾਂ, 414 ਵਿਕਟਾਂ), ਜ਼ਹੀਰ ਖਾਨ (1231 ਦੌੜਾਂ, 311 ਵਿਕਟਾਂ) ਅਤੇ ਇਰਫਾਨ ਪਠਾਨ (1105 ਦੌੜਾਂ, 100 ਵਿਕਟਾਂ) ਸ਼ਾਮਲ ਹਨ।
ਤਿਕੋਣੀ ਲੜੀ ਲਈ ਟੀਮ ਇੰਡੀਆ ਦਾ ਮੈਨੇਜਰ ਬਣਿਆ ਵਿਸ਼ਵਰੂਪ ਡੇ
NEXT STORY