ਪੇਟ ਦੀ ਚਰਬੀ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਡਾਈਟ 'ਚ ਇਕ ਬਦਲਾਅ ਕਰਨਾ ਸ਼ੁਰੂ ਕਰ ਦਿਓ। ਹਾਲ ਹੀ 'ਚ ਹੋਏ ਸ਼ੋਧ 'ਚ ਮੰਨਿਆ ਗਿਆ ਹੈ ਕਿ ਨਿਯਮਿਤ ਤੌਰ 'ਤੇ ਡਾਈਟ 'ਚ ਬਾਦਾਮ ਨੂੰ ਸ਼ਾਮਲ ਕਰਨ ਨਾਲ ਪੇਟ ਦੀ ਚਰਬੀ ਘੱਟ ਕਰਨ 'ਚ ਆਸਨੀ ਹੋ ਸਕਦੀ ਹੈ। ਸ਼ੋਧ 'ਚ ਮੰਨਿਆ ਹੈ ਕਿ ਬਾਦਾਮ ਦੀ ਨਿਯਮਿਤ ਰੂਪ ਨਾਲ ਵਰਤੋਂ ਕਰਨ ਨਾਲ ਭਾਰ ਘੱਟ ਕਰਨ, ਪੇਟ ਦੀ ਚਰਬੀ ਘਟਾਉਣ ਅਤੇ ਦਿਲ ਦੇ ਰੋਗਾਂ ਤੋਂ ਬੱਚਣ 'ਚ ਮਦਦ ਮਿਲਦੀ ਹੈ। ਖੋਜਕਾਰੀਆਂ ਦਾ ਮੰਨਣਾ ਹੈ ਕਿ ਨਿਯਮਿਤ ਤੌਰ 'ਤੇ ਡੇਢ ਮੁੱਠੀ ਬਾਦਾਮ ਦੀ ਵਰਤੋਂ ਨਾਲ ਸਿਹਤ ਨੂੰ ਇਹ ਫਾਇਦੇ ਮਿਲਦੇ ਹਨ।
ਸ਼ੋਧ 'ਚ ਇਹ ਵੀ ਪਾਇਆ ਗਿਆ ਹੈ ਕਿ ਬਾਦਾਮ ਦੀ ਵਰਤੋਂ ਨਾਲ ਸਰੀਰ 'ਚ ਬੈਡ ਕੋਲੇਸਟਰੋਲ ਘੱਟ ਹੁੰਦਾ ਹੈ। ਸ਼ੋਧ ਦੌਰਾਨ 12 ਹਫਤੇ ਤੱਕ ਮੋਟਾਪੇ ਦੇ ਸ਼ਿਕਾਰ 52 ਪ੍ਰਤੀਭਾਗੀਆਂ ਨੂੰ ਦਿਨ 'ਚ ਡੇਢ ਮੁੱਠੀ ਬਾਦਾਮ ਦੀ ਵਰਤੋਂ ਕਰਵਾਈ ਗਈ। ਖੋਜਕਾਰੀਆਂ ਨੇ ਪਾਇਆ ਕਿ 12 ਹਫਤਿਆਂ ਦੌਰਾਨ ਉਨ੍ਹਾਂ ਦੀ ਮੇਟਾਬੋਲਿਕ ਰੇਟ ਬਿਹਤਰ ਹੋਇਆ। ਉਨ੍ਹਾਂ ਦਾ ਮੰਨਣਾ ਹੈ ਕਿ ਮੇਟਾਬੋਲੀਜਸ ਬਿਹਤਰ ਹੋਣ ਨਾਲ ਪੇਟ ਦੀ ਚਰਬੀ ਜਲਦੀ ਬਰਨ ਹੁੰਦੀ ਹੈ। ਇਸ ਦੇ ਇਲਾਵਾ, ਬੈਡ ਕੋਲੇਸਟਰੋਲ ਘੱਟ ਹੋਣ ਨਾਲ ਦਿਲ ਦੇ ਰੋਗਾਂ ਦਾ ਖਤਰਾ ਵੀ ਘੱਟ ਹੁੰਦਾ ਹੈ।
ਘਰੇ ਤਿਆਰ ਕਰੋ ਹਨੀ ਕੇਕ
NEXT STORY