ਚਮੜੀ ਲਈ ਸ਼ਹਿਦ ਬਹੁਤ ਵਧੀਆ ਮੰਨਿਆ ਜਾਂਦਾ ਹੈ ਇਸ ਨੂੰ ਖਾਣ ਅਤੇ ਚਮੜੀ 'ਤੇ ਲਗਾਉਣ ਨਾਲ ਤੁਹਾਡੀ ਚਮੜੀ ਨਿਖਰ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਡਿਸ਼ ਬਣਾਉਣੀ ਸਿਖਾ ਰਹੇ ਜਿਸ 'ਚ ਸ਼ਹਿਦ ਪਾਇਆ ਜਾਂਦਾ ਹੈ। ਇਸ ਖਾਸ ਕਿਸਮ ਦੇ ਕੇਕ 'ਚ ਸ਼ਹਿਦ ਤੋਂ ਇਲਾਵਾ ਡਰਾਈ ਫਰੂਟ ਵੀ ਮਿਲਾਏ ਜਾਂਦੇ ਹਨ।
ਬਣਾਉਣ ਲਈ ਸਮੱਗਰੀ:-
ਮੈਦਾ- 2 ਕੱਪ
ਮੇਵੇ ਕਟੇ ਹੋਏ ਅੱਧਾ ਕੱਪ
ਟੂਟੀ ਫਰੂਟੀ ਕਟੀ ਹੋਈ- ਅੱਧਾ ਕੱਪ
ਕੈਂਡੀਡ ਪੀਲ ਕਟਿਆ ਹੋਇਆ- ਅੱਧਾ ਕੱਪ
ਅੰਡੇ- 3
ਬਰਾਊਨ ਪਾਊਡਰ- ਅੱਧਾ ਛੋਟਾ ਚਮਚ
ਮਿੱਠਾ ਸੋਡਾ- ਅੱਧਾ ਛੋਟਾ ਚਮਚ
ਦਾਲਚੀਨੀ ਪਾਊਡਰ- ਅੱਧਾ ਛੋਟਾ ਚਮਚ
ਛਾਛ- ਇਕ ਚੌਥਾਈ ਕੱਪ
ਤੇਲ
ਸ਼ਹਿਦ- 1 ਵੱਡਾ ਚਮਚ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਓਵਨ ਨੂੰ 160 ਡਿਗਰੀ ਸੈਂਟੀਗ੍ਰੇਡ ਤਾਪਮਾਨ 'ਤੇ ਗਰਮ ਕਰੋ ਅਤੇ ਇਕ ਕਟੋਰੇ 'ਚ ਅੰਡੇ ਤੋੜ ਦੇ ਬਲੈਂਡਰ ਨਾਲ ਫੈਂਟ ਲਓ। ਫਿਰ ਅੰਡੇ ਦੇ ਪੇਸਟ 'ਚ ਹੀ ਬਰਾਊਨ ਸ਼ੂਗਰ ਪਾ ਕੇ ਦੁਬਾਰਾ ਫੈਂਟੋ। ਮੈਦਾ, ਬੇਕਿੰਗ ਪਾਊਡਰ, ਸੋਡਾ ਅਤੇ ਦਾਲਚੀਨੀ ਪਾਊਡਰ ਨੂੰ ਇਕੱਠੇ ਅੰਡਿਆਂ 'ਚ ਪਾ ਕੇ ਮਿਲਾ ਲਓ। ਫਿਰ ਛਾਛ ਪਾ ਕੇ ਹੈਂਡ ਬਲੈਂਡਰ ਨਾਲ ਫੈਂਟ ਲਓ। ਹਲਕਾ ਫੈਂਟਨ ਤੋਂ ਬਾਅਦ ਤੇਲ ਪਾਓ ਅਤੇ ਫਿਰ ਤੋਂ ਬਲੈਂਡਰ ਨਾਲ ਫੈਂਟੋ। ਟੂਟੀ ਫਰੂਟੀ, ਕੈਂਡੀਡ ਪੀਲ, ਕਾਜੂ ਕਿਸ਼ਮਿਸ਼ ਵੀ ਉਸ ਮਿਸ਼ਰਨ 'ਚ ਮਿਲਾ ਦਿਓ। ਪੇਸਟ 'ਚ ਥੋੜ੍ਹਾ ਜਿਹਾ ਸ਼ਹਿਦ ਪਾ ਅਤੇ ਇਸ ਘੋਲ ਨੂੰ ਇਕ ਸਿਲੀਕਾਨ ਕੇਕ ਮੋਲਡ 'ਚ ਪਾ ਕੇ ਓਵਨ 'ਚ 45 ਮਿੰਟ ਲਈ ਰੱਖ ਦੇ ਬੇਕ ਕਰੋ। ਠੰਡਾ ਕਰਨ ਤੋਂ ਬਾਅਦ ਮੋਲਡ ਤੋਂ ਬਾਹਰ ਕੱਢ ਕੇ ਕਰੀਮ ਅਤੇ ਚੈਰੀ ਨਾਲ ਸਜਾਓ।
ਚੰਗੀ ਸਿਹਤ ਲਈ ਗੁੱਸਾ ਵੀ ਹੈ ਜ਼ਰੂਰੀ
NEXT STORY