ਹਮੇਸ਼ਾ ਲੜਕੀਆਂ ਆਪਣੀ ਸੁੰਦਰਤਾ ਵਧਾਉਣ ਲਈ ਆਪਣੇ ਹੱਥਾਂ ਲਈ ਹਮੇਸ਼ਾ ਫਿਕਰ 'ਚ ਰਹਿੰਦੀਆਂ ਹਨ ਪਰ ਹੱਥਾਂ ਦੀਆਂ ਹਥੇਲੀਆਂ ਦੇ ਪਿਛਲੇ ਹਿੱਸੇ ਦੀ ਚਮੜੀ ਚਿਹਰੇ ਤੋਂ ਵੀ ਪਤਲੀ ਹੁੰਦੀ ਹੈ ਇਥੇ ਬਹੁਤ ਘੱਟ ਮਾਤਰਾ 'ਚ ਫੈਟ ਹੁੰਦੀ ਹੈ ਹੋਰ ਤਾਂ ਹੋਰ ਇਹ ਹਿੱਸਾ ਧੁੱਪ ਦੇ ਸੰਪਰਕ 'ਚ ਸਭ ਤੋਂ ਜ਼ਿਆਦਾ ਰਹਿੰਦਾ ਹੈ, ਜਿਸ ਦੇ ਕਾਰਨ ਹੱਥਾਂ 'ਤੇ ਝੁਰੜੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਤੁਹਾਡੇ ਹੱਥਾਂ 'ਤੇ ਝੁਰੜੀਆਂ ਪੈ ਗਈਆਂ ਹਨ ਤਾਂ ਇਸ ਨੂੰ ਹਟਾਉਣ ਲਈ ਇਹ ਉਪਾਅ ਕਰੋ। ਹੱਥਾਂ ਦੀਆਂ ਝੁਰੜੀਆਂ ਹਟਾਉਣ ਦਾ ਸਭ ਤੋਂ ਬਿਹਤਰੀਨ ਉਪਾਅ ਹੈ ਚਮੜੀ ਟੋਨਰ ਦੀ ਵਰਤੋਂ ਕਰਨੀ ਚਾਹੀਦੀ। ਇਥੋਂ ਤੱਕ ਹੀ ਨਹੀਂ ਘਰ 'ਚ ਉਪਲੱਬਧ ਸਭ ਤੋਂ ਆਮ ਚਮੜੀ ਟੋਮਰ 'ਚ ਗੁਲਾਬ ਜਲ, ਰੇਸ਼ਦਾਰ ਫਲਾਂ ਦਾ ਜੂਸ, ਅਨਾਨਾਸ ਦਾ ਜੂਸ, ਨਿੰਬੂ ਦੇ ਰਸ ਦੇ ਨਾਲ ਸ਼ਹਿਦ ਅਤੇ ਅੰਡੇ ਦੀ ਸਫੇਦ ਜਰਦੀ ਨੂੰ ਹੱਥਾਂ ਦੀ ਚਮੜੀ 'ਤੇ ਹਫਤੇ 'ਚ ਇਕ ਵਾਰ ਜ਼ਰੂਰ ਲਗਾਓ। ਹੱਥਾਂ ਨੂੰ ਹਫਤੇ 'ਚ ਇਕ ਵਾਰ ਸਕਰੱਬ ਜ਼ਰੂਰ ਕਰ ਜਿਸ ਨਾਲ ਚਮੜੀ ਸਾਫ ਹੋ ਜਾਵੇ ਅਤੇ ਨਰਮ ਹੋ ਸਕੇ। ਤੁਸੀਂ ਘਰ 'ਚ ਉਪਲੱਬਧ ਸਾਮਾਨ ਨਾਲ ਵੀ ਸਕਰੱਬ ਬਣਾ ਸਕਦੇ ਹੋ। ਇਸ ਲਈ ਤੁਸੀਂ ਬਾਦਾਮ, ਅਖਰੋਟ, ਬੇਸਨ ਅਤੇ ਚੀਨੀ ਨੂੰ ਦਹੀ 'ਚ ਮਿਲਾ ਕੇ ਵਰਤੋਂ ਕਰ ਸਕਦੇ ਹੋ ਪਰ ਸਕਰੱਬ ਕਰਨ ਤੋਂ ਬਾਅਦ ਹੱਥਾਂ 'ਤੇ ਮਾਈਸਚਰਾਈਜ਼ਰ ਲਗਾਉਣਾ ਬਿਲਕੁੱਲ ਨਾ ਭੁੱਲੋ। ਸਕਰੱਬ ਕਰਨ ਨਾਲ ਚਮੜੀ 'ਚ ਮਾਈਸਚਰ ਦੀ ਸਮੱਰਥਾ ਵੱਧ ਜਾਂਦੀ ਹੈ। ਹੱਥਾਂ ਦੀ ਸੁੰਦਰਤਾ ਵਧਾਉਣ ਲਈ ਆਇਲ ਦੀ ਵਰਤੋਂ ਜ਼ਰੂਰ ਕਰੋ ਜਿਸ ਨਾਲ ਹੱਥਾਂ ਦੀ ਚਮੜੀ ਨਰਮ ਹੋ ਜਾਂਦੀ ਹੈ। ਇਸ ਨਾਲ ਚਮੜੀ 'ਚ ਖੂਨ ਸੰਚਾਰ ਵਧੇਗਾ। ਇਸ ਤਰ੍ਹਾਂ ਨਾਲ ਹੱਥਾਂ ਦੇ ਲਈ ਇਨ੍ਹਾਂ ਉਪਾਆਂ ਨਾਲ ਸੁੰਦਰਤਾ ਵੱਧ ਜਾਵੇਗੀ ਅਤੇ ਝੁਰੜੀਆਂ ਵੀ ਨਹੀਂ ਪੈਣਗੀਆਂ।
ਬਿਨ੍ਹਾਂ ਮੇਕਅਪ ਤੋਂ ਦੇਖੋ ਅਕਸ਼ਰਾ ਹਸਨ ਦੀ ਸਾਦਗੀ (ਦੇਖੋ ਤਸਵੀਰਾਂ)
NEXT STORY