ਸਿਡਨੀ, ਸਾਲ 1981 ਵਿਚ ਮੈਲਬੋਰਨ ਟੈਸਟ ਵਿਚ ਵਾਕਆਊਟ ਕਰਨ ਦੇ ਆਪਣੇ ਫੈਸਲੇ 'ਤੇ ਅਫਸੋਸ ਜ਼ਾਹਰ ਕਰਨ ਵਾਲੇ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਸਿਡਨੀ ਵਿਚ ਚੌਥੇ ਅਤੇ ਆਖਰੀ ਟੈਸਟ ਦੇ ਆਖਰੀ ਦਿਨ ਆਸਟ੍ਰੇਲੀਆਈ ਖਿਡਾਰੀਆਂ ਦੀ ਇਕ ਕੈਚ ਦੀ ਅਪੀਲ 'ਤੇ ਇਸ ਤਰ੍ਹਾਂ ਭੜਕੇ ਕਿ ਉਸ ਨੇ ਕੁਮੈਂਟਰੀ ਦੌਰਾਨ ਹੀ ਕਹਿ ਦਿਤਾ, 'ਕੁਝ ਤਾਂ ਸ਼ਰਮ ਕਰੋ'। ਮਾਮਲਾ ਭਾਰਤ ਦੀ ਪਾਰੀ ਦੇ ਆਖਰੀ ਘੰਟੇ ਦਾ ਹੈ। ਆਖਰੀ ਓਵਰਾਂ ਦਾ ਪਹਿਲਾ ਓਵਰ ਸੁੱਟਿਆ ਜਾ ਰਿਹਾ ਸੀ। ਗੇਂਦ ਆਫ ਸਪਿਨਰ ਨਾਥਨ ਲਿਓਨ ਦੇ ਹੱਥ ਵਿਚ ਸੀ ਅਤੇ ਸਾਹਮਣੇ ਸੀ ਰਵੀਚੰਦਰਨ ਅਸ਼ਵਿਨ। ਭਾਰਤ ਦਾ ਸਕੋਰ ਉਸ ਸਮੇਂ 6 ਵਿਕਟਾਂ 'ਤੇ 216 ਦੌੜਾਂ ਸੀ ਅਤੇ ਭਾਰਤ ਮੈਚ ਬਚਾਉਣ ਲਈ ਸੰਘਰਸ਼ ਕਰ ਰਿਹਾ ਸੀ। ਕੁਮੈਂਟਰੀ ਬਾਕਸ ਵਿਚ ਭਾਰਤ ਦੇ ਦੋ ਦਿੱਗਜ਼ ਗਾਵਸਕਰ ਅਤੇ ਸੌਰਭ ਗਾਂਗੁਲੀ ਉਸ ਸਮੇਂ ਹਿੰਦੀ ਵਿਚ ਕੁਮੈਂਟਰੀ ਕਰ ਰਹੇ ਸੀ। ਪਾਰੀ ਦੇ 76ਵੇਂ ਓਵਰ ਵਿਚ ਲਿਓਨ ਦੀ 5ਵੀਂ ਗੇਂਦ ਅਸ਼ਵਿਨ ਦੇ ਬੱਲੇ ਨਾਲ ਲੱਗ ਕੇ ਸਿਲੀ ਪੁਆਇੰਟ ਤਕ ਗਈ ਜਿਥੇ ਸ਼ਾਨ ਮਾਰਸ਼ ਨੇ ਟੱਪਾ ਪੈਣ ਤੋਂ ਬਾਅਦ ਗੇਂਦ ਫੜਦਿਆਂ ਕੈਚ ਦੀ ਅਪੀਲ ਕਰ ਦਿੱਤੀ। ਅੰਪਾਇਰ ਕੁਮਾਰ ਧਰਮਸੇਨਾ ਨੇ ਤੁਰੰਤ ਅਪੀਲ ਨੂੰ ਖਾਰਿਜ ਕਰ ਦਿੱਤਾ ਪਰ ਆਸਟ੍ਰੇਲੀਆਈ ਕਪਤਾਨ ਅਤੇ ਹੋਰ ਨਜ਼ਦੀਕੀ ਫੀਲਡਰ ਕੈਚ ਲਈ ਅਪੀਲ ਕਰਨ ਲੱਗੇ। ਇਹ ਦੇਖ ਕੇ ਧਰਮ ਸੈਨਾ ਦੂਸਰੇ ਅੰਪਾਇਰ ਰਿਚਰਡ ਕੈਟਲ ਬੋਰੋ ਦੇ ਕੋਲ ਗਿਆ ਅਤੇ ਉਸ ਦੇ ਬਾਅਦ ਤੀਸਰੇ ਅੰਪਾਇਰ ਨੂੰ ਇਸ਼ਾਰਾ ਕੀਤਾ। ਐਕਸ਼ਨ ਰਿਪਲੇਅ ਵਿਚ ਸਾਫ ਦਿਸ ਰਿਹਾ ਸੀ ਕਿ ਗੇਂਦ ਮਾਰਸ਼ ਦੇ ਹੱਥਾਂ ਵਿਚ ਆਉਣ ਤੋਂ ਪਹਿਲਾਂ ਟੱਪਾ ਖਾ ਚੁੱਕੀ ਸੀ। ਗਾਵਸਕਰ ਅਤੇ ਗਾਂਗੁਲੀ ਦੋਵਾਂ ਨੇ ਹੀ ਆਸਟ੍ਰੇਲੀਆਈ ਖਿਡਾਰੀਆਂ ਦੀ ਦੁਬਾਰਾ ਅਪੀਲ ਕਰਨ ਦੀ ਹਰਕਤ 'ਤੇ ਨਾਰਾਜ਼ਗੀ ਜਤਾਈ। ਗਾਵਸਕਰ ਨੇ ਤਾਂ ਇਥੋਂ ਤਕ ਕਹਿ ਦਿਤਾ ਕਿ 'ਕੁਝ ਤਾਂ ਸ਼ਰਮ ਕਰੋ'।
ਇਕ ਕਰੋੜ ਦੇ ਕਰੀਬ ਪਹੁੰਚ ਰਹੇ ਹਨ ਵਿਰਾਟ-ਅਨੁਸ਼ਕਾ ਦੇ ਫਾਲੋਅਰਜ਼
NEXT STORY