ਸਿਡਨੀ, ਭਾਰਤ-ਆਸਟਰੇਲੀਆ ਵਿਚਕਾਰ ਸੰਪੰਨ ਹੋਈ ਚਾਰ ਟੈਸਟ ਮੈਚਾਂ ਦੀ ਸੀਰੀਜ਼ ਵਿਚ ਕੁਲ 5870 ਦੌੜਾਂ ਬਣੀਆਂ ਜੋ 4 ਜਾਂ ਉਸ ਤੋਂ ਘੱਟ ਮੈਚਾਂ ਦੀ ਸਿਰੀਜ਼ ਵਿਚ ਸਭ ਤੋਂ ਜ਼ਿਆਦਾ ਦੌੜਾਂ ਦਾ ਨਵਾਂ ਵਿਸ਼ਵ ਰਿਕਾਰਡ ਹੈ। ਇਸ ਕ੍ਰਮ ਵਿਚ ਦੂਸਰੇ ਨੰਬਰ 'ਤੇ ਵੀ ਭਾਰਤ ਤੇ ਆਸਟਰੇਲੀਆ ਦੀਆਂ ਟੀਮਾਂ ਹੀ ਹਨ ਜਿਨ੍ਹਾਂ ਵਿਚਕਾਰ 2003-04 ਵਿਚ ਹੋਈ ਬਾਰਡਰ-ਗਾਵਸਰ ਟਰਾਫੀ ਵਿਚ ਕੁਲ 5651 ਦੌੜਾਂ ਬਣਾਈਆਂ ਸਨ।
ਵਿਰਾਟ ਨੇ ਬਣਾਈਆਂ 692 ਦੌੜਾਂ
ਵਿਰਾਟ ਕੋਹਲੀ ਨੇ ਇਸ ਸੀਰੀਜ਼ ਵਿਚ 692 ਦੌੜਾਂ ਬਣਾਈਆਂ ਜੋ ਕਿਸੇ ਵੀ ਭਾਰਤੀ ਬੱਲੇਬਾਜ਼ ਦਾ ਸਭ ਤੋਂ ਜ਼ਿਆਦਾ ਅਤੇ ਹੋਰ ਕਿਸੇ ਸੀਰੀਜ਼ ਵਿਚ ਤੀਸਰਾ ਸਭ ਤੋਂ ਵੱਡਾ ਸਕੋਰ ਹੈ। ਵਿਰਾਟ ਤੋਂ ਪਹਿਲਾਂ ਸੁਨੀਲ ਗਾਵਸਕਰ ਨੇ ਵੈਸਟ ਇੰਡੀਆ ਦੇ ਖਿਲਾਫ 1971 ਅਤੇ 1978-79 ਵਿਚ ਸੀਰੀਜ਼ ਵਿਚ ਦੋ ਵਾਰ 700 ਤੋਂ ਜ਼ਿਆਦਾ ਦੌੜਾਂ ਬਣਾਈਆਂ ਸੀ।
ਓਪਨਰ ਵਿਜੇ ਦਾ ਕ੍ਰਿਸ਼ਮਾ
ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਨੇ ਇਸ ਰਿਸੀਜ਼ ਵਿਚ 482 ਦੌੜਾਂ ਬਣਾਈਆਂ ਜੋ ਕਿਸੇ ਵੀ ਭਾਰਤੀ ਓਪਨਰ ਦਾ ਆਸਟਰੇਲੀਆ ਵਿਚ ਸਭ ਤੋਂ ਜ਼ਿਆਦਾ ਅਤੇ ਹੋਰ ਕਿਸੇ ਸੀਰੀਜ਼ ਵਿਚ ਤੀਸਰਾ ਵੱਡਾ ਸਕੋਰ ਹੈ। ਮੁਰਲੀ ਤੋਂ ਪਹਿਲਾਂ ਸੁਨੀਲ ਗਾਵਸਕਰ ਦੋ ਵਾਰ ਬਤੌਰ ਓਪਨਰ ਸਭ ਤੋਂ ਜ਼ਿਆਦਾ ਦੌੜਾਂ ਬਣਾ ਚੁੱਕਿਆ ਹੈ। ਗਾਵਸਕਰ ਨੇ 1971 ਵਿਚ ਵੈਸਟ ਇੰਡੀਜ਼ ਦੇ ਖਿਲਾਫ 774 ਅਤੇ 1979 ਵਿਚ ਇੰਗਲੈਂਡ ਦੇ ਖਿਲਾਫ 542 ਦੌੜਾਂ ਬਣਾਈਆਂ ਸੀ।
ਮੁਰਲੀ ਨੇ ਇਸ ਸਿਰੀਜ਼ ਵਿਚ 5 ਵਾਰ 50 ਦੌੜਾਂ ਦਾ ਅੰਕੜਾ ਪਾਰ ਕੀਤਾ ਜੋ ਆਸਟਰੇਲੀਆ ਵਿਚ ਕਿਸੇ ਭਾਰਤੀ ਓਪਨਰ ਦਾ ਰਿਕਾਰਡ ਹੈ। ਇਸ ਦੇ ਨਾਲ ਹੋਰ ਕਿਸੇ ਸਿਰੀਜ਼ ਵਿਚ ਉਹ ਗਾਵਸਕਰ ਅਤੇ ਸ਼੍ਰੀਕਾਂਤ ਤੋਂ ਬਾਅਦ ਇਹ ਰਿਕਾਰਡ ਬਣਾਉਣ ਵਾਲਾ ਤੀਸਰਾ ਓਪਨਰ ਬਣ ਗਿਆ ਹੈ।
ਸੁਰੇਸ਼ ਰੈਨਾ ਦੀ ਜ਼ੀਰੋ
ਸੁਰੇਸ਼ ਰੈਨਾ ਆਪਣੀਆਂ ਆਖਰੀ 7 ਟੈਸਟ ਪਾਰੀਆਂ ਵਿਚ 5 ਵਾਰ ਜ਼ੀਰੋ 'ਤੇ ਆਊਟ ਹੋ ਚੁਕਾ ਹੈ। ਉਹ ਸਾਲ 2011 ਵਿਚ ਇੰਗਲੈਂਡ ਦੇ ਖਿਲਾਫ ਓਵਲ ਟੈਸਟ ਵਿਚ ਦੋ ਵਾਰ ਅਤੇ 2012 ਵਿਚ ਨਿਊਜ਼ੀਲੈਂਡ ਦੇ ਖਿਲਾਫ ਬੰਗਲੌਰ ਟੈਸਟ ਵਿਚ ਇਕ ਵਾਰ ਜ਼ੀਰੋ 'ਤੇ ਆਊਟ ਹੋਇਆ ਸੀ। ਇਸ ਤੋਂ ਬਾਅਦ ਆਸਟਰੇਲੀਆ ਖਿਲਾਫ ਮੌਜੂਦਾ ਸਿਰੀਜ਼ ਵਿਚ ਵੀ ਉਹ ਦੋ ਵਾਰ ਜ਼ੀਰੋ 'ਤੇ ਆਊਟ ਹੋਇਆ। ਭਾਰਤ ਦੇ ਟਾਪ 7 ਬੱਲੇਬਾਜ਼ਾਂ ਵਿਚ ਰੈਨਾ ਤੋਂ ਪਹਿਲਾਂ ਮਹਿੰਦਰ ਅਮਰਨਾਥ 1983 ਵਿਚ ਕਾਨਪੁਰ ਵਿਚ ਅਤੇ ਕੋਲਕਾਤਾ 'ਚ ਵੈਸਟ ਇੰਡੀਜ਼ ਦੇ ਖਿਲਾਫ 4 ਵਾਰ ਜ਼ੀਰੋ 'ਤੇ ਆਊਟ ਹੋ ਚੁੱਕਾ ਹੈ।
ਕੰਗਾਰੂਆਂ ਦੀ ਅਪੀਲ 'ਤੇ ਭੜਕੇ ਗਾਵਸਕਰ ਨੇ ਕਿਹਾ-ਕੁਝ ਤਾਂ ਸ਼ਰਮ ਕਰੋ
NEXT STORY