ਤੁਹਾਡੇ ਵਾਲਾਂ ਨਾਲ ਤੁਹਾਡੇ ਚਿਹਰੇ 'ਤੇ ਕਾਫੀ ਚੰਗੀ ਲੁੱਕ ਆ ਜਾਂਦੀ ਹੈ। ਵਾਲਾਂ ਨੂੰ ਚੰਗਾ ਹੇਅਰਸਟਾਈਲ ਦੇਣ 'ਚ ਜਿਸ ਦਾ ਜ਼ਿਆਦਾਤਰ ਰੋਲ ਹੁੰਦਾ ਹੈ ਉਹ ਹੈ ਤੁਹਾਡਾ ਹੇਅਰ ਬਰੱਸ਼।
ਵੇਂਟਿੰਗ ਬਰੱਸ਼:-ਇਸ ਤਰ੍ਹਾਂ ਦੇ ਬਰੱਸ਼ ਚੌੜੇ ਮੂੰਹ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਆਰਾਮ ਨਾਲ ਵਰਤਿਆ ਜਾ ਸਕਦਾ ਹੈ। ਅਜਿਹੇ ਬਰੱਸ਼ ਉਦੋਂ ਵਰਤੋਂ ਕੀਤੇ ਜਾਂਦੇ ਹਨ ਜਦੋਂ ਤੁਹਾਨੂੰ ਵਾਲ ਸੁਕਾਉਣੇ ਹੋਣ ਤਾਂ ਜੇਕਰ ਤੁਹਾਨੂੰ ਵਾਲਾਂ 'ਚ ਬਲੋ ਡਰਾਇਰ ਕਰਨਾ ਹੋਵੇ ਤਾਂ ਇਸ ਬਰੱਸ਼ ਦੀ ਵਰਤੋਂ ਕਰੋ।
ਕੁਸ਼ਨ ਵਾਲੇ ਬਰੱਸ਼:-ਵਾਲਾਂ ਲਈ ਬਰੱਸ਼ ਖਰੀਦਨਾ ਹੋਵੇ ਤਾਂ ਵਾਲਾਂ ਦੀ ਲੰਬਾਈ ਦਾ ਧਿਆਨ ਰੱਖੋ। ਜੇਕਰ ਤੁਹਾਡੇ ਵਾਲ ਲੰਬੇ ਹਨ ਤਾਂ ਤੁਹਾਡੇ ਲਈ ਕੁਸ਼ਨ ਵਾਲੇ ਬਰੱਸ਼ ਚੰਗੇ ਹੋਣਗੇ। ਇਸ ਨਾਲ ਤੁਹਾਡੇ ਵਾਲ ਕੰਘੀ ਕਰਦੇ ਸਮੇਂ ਨਾ ਤਾਂ ਟੁੱਟਦੇ ਹਨ ਅਤੇ ਨਾ ਹੀ ਖਿੱਚੇ ਜਾਣਗੇ।
ਗੋਲਾਕਾਰ ਬਰੱਸ਼:- ਇਹ ਬਰੱਸ਼ ਲਕੜੀ ਅਤੇ ਪਲਾਸਟਿਕ ਦੇ ਹੈਂਡਲ ਦੇ ਨਾਲ ਆਉਂਦਾ ਹੈ ਜਿਸ ਦੀ ਗੋਲਾਈ ਨਾਲ ਕੰਡੇ ਲੱਗੇ ਹੁੰਦੇ ਹਨ ਜੇਕਰ ਤੁਹਾਨੂੰ ਵਾਲਾਂ 'ਚ ਕਲਰ ਚਾਹੀਦੇ ਤਾਂ ਉਸ ਲਈ ਇਹ ਚੰਗਾ ਹੈ।
ਕਲਾਸਿਕ ਸਟਾਈਲਿਸ਼ ਬਰੱਸ਼:-ਇਹ ਹਾਫ ਰਾਊਂਡ ਬਰੱਸ਼ ਹੁੰਦੇ ਹਨ। ਇਸ 'ਚ ਪੰਜ, ਸੱਤ ਜਾਂ ਨੌ ਬਿਸਟਲ ਦੀਆਂ ਪੰਕਤੀਆਂ ਹੁੰਦੀਆਂ ਹਨ। ਬਰੱਸ਼ ਦਾ ਸਿਰਾ ਗੋਲਾਈ 'ਚ ਹੁੰਦਾ ਹੈ ਜੋ ਕਿ ਸਿਰ 'ਤੇ ਹਲਕਾ ਜਿਹਾ ਦਬਾਅ ਦਿੰਦਾ ਹੈ। ਇਹ ਬਰੱਸ਼ ਉਨ੍ਹਾਂ ਲਈ ਬਿਲਕੁੱਲ ਵੀ ਨਹੀਂ ਜਿਨ੍ਹਾਂ ਨੇ ਆਪਣੇ ਵਾਲਾਂ ਨੂੰ ਸਟ੍ਰੇਟ ਲੁੱਕ ਦੇਣੀ ਹੈ।
ਰੇਕਟੈਂਗਲ ਬਰੱਸ਼:- ਘਰ 'ਚ ਇਸ ਤਰ੍ਹਾਂ ਦਾ ਸਾਧਾਰਨ ਬਰੱਸ਼ ਪਾਇਆ ਜਾਂਦਾ ਹੈ। ਜੇਕਰ ਤੁਹਾਨੂੰ ਆਪਣੇ ਵਾਲਾਂ ਨੂੰ ਖਾਸ ਡੀਟੇਲਿੰਗ 'ਚ ਝਾੜਨਾ ਹੈ ਤਾਂ ਇਹ ਤੁਹਾਡੇ ਬਹੁਤ ਕੰਮ ਆ ਸਕਦਾ ਹੈ। ਇਸ ਨਾਲ ਗੀਲੇ ਵਾਲ ਆਸਾਨੀ ਨਾਲ ਝਾੜੇ ਜਾ ਸਕਦੇ ਹਨ।
ਇੰਝ ਬਣਾਓ ਗਾਜਰ ਦੀ ਸਬਜ਼ੀ
NEXT STORY