ਸਰਦੀਆਂ 'ਚ ਗਾਜਰ ਦੀ ਭਰਮਾਰ ਲੱਗ ਜਾਂਦੀ ਹੈ। ਲਾਲ ਰੰਗ ਦੀ ਗਾਜਰ ਖਾਣ 'ਚ ਸੁਆਦ ਅਤੇ ਸਿਹਤ ਲਈ ਬਹੁਤ ਪੌਸ਼ਟਿਕ ਹੈ। ਤੁਸੀਂ ਜੇਕਰ ਸਰਦੀਆਂ 'ਚ ਗਾਜਰ ਦਾ ਹਲਵਾ ਤਾਂ ਬਣਾਉਂਦੇ ਹੋਵੋਗੇ ਪਰ ਅੱਜ ਅਸੀਂ ਤੁਹਾਨੂੰ ਗਾਜਰ ਦੀ ਇਕ ਰੈਸਿਪੀ ਦੱਸਾਂਗੇ ਜੋ ਕਿ ਗਾਜਰ ਦੀ ਸਬਜ਼ੀ ਹੈ।
ਬਣਾਉਣ ਲਈ ਸਮੱਗਰੀ:-
ਮੂੰਗ ਦਾਲ- 1 ਚਮਚ
ਗਾਜਰ- 3-4
ਰਾਈ- 1/2 ਚਮਚ
ਪਿਆਜ਼- 1/2 ਚਮਚ
ਉੜਦ ਦਾਲ- 1/2 ਚਮਚ
ਹੀਂਗ- 1 ਚੁਟਕੀ
ਸੁੱਕੀ ਲਾਲ ਮਿਰਚ- 2 ਪੀਸ
ਕੜੀ ਪੱਤਾ- 6-7
ਹਲਦੀ ਪਾਊਡਰ- 1/2 ਚਮਚ
ਤਾਜ਼ਾ ਨਾਰੀਅਲ ਪਿੱਸਿਆ ਹੋਇਆ- 4 ਚਮਚ
ਹਰੀ ਮਿਰਚ- 2
ਜੀਰਾ- 1/2 ਚਮਚ
ਘਿਓ- 1ਚਮਚ
ਨਮਕ ਸੁਆਦ ਅਨੁਸਾਰ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਗਾਜਰ ਨੂੰ ਚੰਗੀ ਤਰ੍ਹਾਂ ਛਿੱਲ ਕੇ ਛੋਟੇ ਪੀਸ 'ਚ ਕੱਟ ਲਓ। ਮੂੰਗ ਦਾਲ ਨੂੰ ਪਾਣੀ 'ਚ ਭਿਓ ਦੇ ਕੁਝ ਦੇਰ ਲਈ ਰੱਖੋ ਜਿਸ ਨਾਲ ਉਹ ਮੁਲਾਇਮ ਹੋ ਜਾਏ। ਹੁਣ ਫਰਾਈ ਪੈਨ 'ਚ ਥੋੜ੍ਹਾ ਜਿਹਾ ਘਿਓ ਗਰਮ ਕਰੋ, ਫਿਰ ਉਸ 'ਚ ਰਾਈ, ਹੀਂਗ, ਸੁੱਕੀ ਲਾਲ ਮਿਰਚ ਅਤੇ ਉੜਦ ਦਾਲ ਪਾ ਕੇ ਸੁਨਹਰਾ ਹੋਣ ਤੱਕ ਭੁੰਨੋ। ਇਸ ਤੋਂ ਬਾਅਦ ਉਸ 'ਚ ਕਟੇ ਹੋਏ ਪਿਆਜ਼, ਹਰੀ ਮਿਰਚ ਪਾ ਕੇ 2 ਮਿੰਟ ਪਕਾਓ, ਫਿਰ ਉਸ 'ਚ ਪਾਣੀ 'ਚ ਭਿਓ ਕੇ ਰੱਖੀ ਹੋਈ ਮੂੰਗ ਦਾਲ, ਹਲਦੀ ਪਾਊਡਰ ਅਤੇ ਕਟੀ ਹੋਈ ਗਾਜਰ ਪਾਓ।
2-3 ਮਿੰਟ ਬਾਅਦ 1/2 ਕੱਪ ਪਾਣੀ ਅਤੇ ਨਮਕ ਪਾਓ। ਇਸ ਨੂੰ ਹਲਕੀ ਅੱਗ 'ਤੇ ਢੱਕ ਕੇ ਪਕਾਓ ਅਤੇ ਜੇ ਲੋੜ ਹੋਵੇ ਤਾਂ ਹੋਰ ਪਾਣੀ ਪਾਓ। ਹੁਣ ਇਸ ਪਿੱਸੇ ਹੋਏ ਨਾਰੀਅਲ ਨਾਲ ਗਾਰਨਿਸ਼ ਕਰੋ। ਤੁਹਾਡੀ ਗਾਜਰ ਦੀ ਸਬਜ਼ੀ ਬਣ ਕੇ ਤਿਆਰ ਹੈ, ਇਸ ਨੂੰ ਗਰਮਾ-ਗਰਮ ਰੋਟੀ ਨਾਲ ਖਾਓ।
ਇੰਝ ਬਣਾਓ ਤਿਲ ਦੀ ਬਰਫੀ
NEXT STORY