ਸਿਡਨੀ, ਫਰਵਰੀ-ਮਾਰਚ ਵਿਚ ਹੋਣ ਵਾਲੇ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਵਿਚ ਜ਼ਖ਼ਮੀ ਮਾਈਕਲ ਕਲਾਰਕ ਆਸਟ੍ਰੇਲੀਆਈ ਟੀਮ ਦੀ ਕਮਾਨ ਸੰਭਾਲੇਗਾ ਜਦਕਿ ਫਾਰਮ ਵਿਚ ਚੱਲ ਰਹੇ ਸਪਿਨਰ ਨਾਥਨ ਲਿਵਓਨ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ। ਸੋਮਵਾਰ ਨੂੰ ਵਿਸ਼ਵ ਕੱਪ ਲਈ ਨਵੀਂ ਚੁਣੀ ਗਈ ਟੀਮ ਵਿਚ ਹੈਮਸਟ੍ਰਿੰਗ ਦੀ ਸੱਟ ਕਾਰਨ ਭਾਰਤ ਵਿਰੁੱਧ ਟੈਸਟ ਲੜੀ ਤੋਂ ਬਾਹਰ ਹੋਏ ਕਲਾਰਕ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਪਰ ਵਿਸ਼ਵ ਕੱਪ ਵਿਚ ਬੰਗਲਾਦੇਸ਼ ਵਿਰੁੱਧ ਦੂਜੇ ਮੈਚ ਤਕ ਅਪਾਣੀ ਫਿਟਨੈੱਸ ਸਾਬਤ ਨਾ ਕਰ ਸਕਣ ਦੀ ਸਥਿਤੀ ਵਿਚ ਉਸ ਨੂੰ ਬਾਹਰ ਵੀ ਕੀਤਾ ਜਾ ਸਕਦਾ ਹੈ। ਵਿਸ਼ਵ ਕੱਪ ਲਈ ਆਸਟ੍ਰੇਲੀਆਈ ਟੀਮ ਇਸ ਤਰ੍ਹਾਂ ਹੈ : ਮਾਈਕਲ ਕਲਾਰਕ, ਜਾਰਜ ਬੇਲੀ, ਪੈਟ ਕੁਮਿੰਸ, ਜੇਵੀਅਰ ਡੌਰਥੀ, ਜੇਮਸ ਫਾਕਨਰ, ਆਰੋਨ ਫਿੰਚ, ਬ੍ਰਾਡ ਹੈਡਿਨ, ਜੋਸ਼ ਹੇਜਲਵੁਡ, ਮਿਸ਼ੇਲ ਜਾਨਸਨ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਸਟੀਵਨ ਸਮਿਥ, ਮਿਸ਼ੇਲ ਸਟਾਰਕ, ਡੇਵਿਡ ਵਾਰਨਰ, ਸ਼ੇਨ ਵਾਟਸਨ।
42 ਦੇ ਹੋਏ ਰਾਹੁਲ ਦ੍ਰਾਵਿਡ (ਦੇਖੋ ਤਸਵੀਰਾਂ)
NEXT STORY