ਸਿਡਨੀ, ਸਿਡਨੀ ਕ੍ਰਿਕਟ ਗਰਾਊਂਡ ਵਿਚ ਸ਼ਨੀਵਾਰ ਨੂੰ ਡਰਾਅ 'ਤੇ ਖਤਮ ਹੋਏ ਚੌਥੇ ਟੈਸਟ ਦੇ ਨਾਲ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚਾਰ ਮੈਚਾਂ ਦੀ ਟੈਸਟ ਲੜੀ ਗਾਵਸਕਰ-ਬਾਰਡਰ ਟਰਾਫੀ ਦਾ ਸਮਾਪਤੀ ਹੋ ਗਈ ਤੇ ਆਸਟ੍ਰੇਲੀਆਈ ਟੀਮ 2-0 ਨਾਲ ਲੜੀ ਆਪਣੇ ਨਾਂ ਕਰਨ ਵਿਚ ਸਫਲ ਰਹੀ। ਆਸਟ੍ਰੇਲੀਆਈ ਟੀਮ ਦੇ ਗੇਂਦਬਾਜ਼ ਭਾਵੇਂ ਸ਼ੁਰੂਆਤੀ ਦੋ ਟੈਸਟਾਂ ਵਿਚ ਭਾਰਤ ਦੀਆਂ 20 ਵਿਕਟਾਂ ਲੈਣ ਵਿਚ ਸਫਲ ਰਹੇ ਪਰ ਦੋਵੇਂ ਹੀ ਟੀਮਾਂ ਦੇ ਬੱਲੇਬਾਜ਼ਾਂ ਨੇ ਜਿਸ ਤਰ੍ਹਾਂ ਗੇਂਦਬਾਜ਼ਾਂ ਨੂੰ ਧੁਨਾਈ ਕੀਤੀ, ਉਸ ਤੋਂ ਪਤਾ ਲੱਗਦਾ ਹੈ ਕਿ ਗੇਂਦਬਾਜ਼ ਇਸ ਸੀਰੀਜ਼ ਵਿਚ ਕਿਸ ਕਦਰ ਜੂਝਦੇ ਰਹੇ। ਲੜੀ ਵਿਚ ਦੋਵੇਂ ਟੀਮਾਂ ਨੇ ਮਿਲ ਕੇ 5870 ਦੌੜਾਂ ਬਣਾਈਆਂ। ਜਿਹੜੀਆਂ ਚਾਰ ਜਾਂ ਇਸ ਤੋਂ ਘੱਟ ਮੈਚਾਂ ਵਾਲੀ ਟੈਸਟ ਲੜੀ ਵਿਚ ਹੁਣ ਤਕ ਸਭ ਤੋਂ ਵੱਧ ਦੌੜਾਂ ਹਨ। ਇਸ ਤੋਂ ਪਹਿਲਾਂ ਇਕ ਲੜੀ ਵਿਚ ਦੋਵੇਂ ਟੀਮਾਂ ਵਲੋਂ ਸਭ ਤੋ ੰਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੀ 2003-04 ਵਿਚ ਹੋਈ ਗਾਵਸਕਰ-ਬਾਰਡਰ ਟਰਾਫੀ ਵਿਚ ਬਣਿਆ ਸੀ। ਤਦ ਦੋਵੇਂ ਟੀਮਾਂ ਨੇ ਮਿਲ ਕੇ 5651 ਦੌੜਾਂ ਬਣਾਈਆਂ ਸਨ।
ਲੜੀ ਵਿਚ ਸਭ ਤੋਂ ਵੱਧ 23 ਵਿਕਟਾਂ ਹਾਸਲ ਕਰਨ ਵਾਲਾ ਅਸਾਟ੍ਰੇਲੀਆਈ ਸਪਿਨ ਗੇਂਦਬਾਜ਼ ਨਾਥਨ ਲਿਓਨ ੇ ਸਭ ਤੋਂ ਵੱਧ ਦੌੜਾਂ ਦੇਣ ਵਾਲਾ ਵੀਰਿਹਾ। ਅੱਠ ਪਾਰੀਆਂ ਵਿਚੋਂਛੇ ਵਿਚ ਲਿਓਨ ਨੇ ਛੇ ਵਾਰ 100 ਤੋਂ ਵੱਧ ਦੌੜਾਂ ਦਿੱਤੀਆਂ, ਜਿਹੜੀਆਂ ਕਿਸੇ ਟੈਸਟ ਲੜੀ ਵਿਚ ਸਭ ਤੋਂ ਵੱਧ ਹਨ। ਇੱਥੋਂ ਤਕ ਕਿ ਲਿਓਨ ਨੇ ਲੜੀ ਵਿਚ ਜਿਸ ਪਾਰੀ ਵਿਚ ਸਭ ਤੋਂ ਵੱਧ ਸੱਤ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ, ਉਹ ਉਸੇ ਪਾਰੀ ਵਿਚ ਸਭ ਤੋਂ ਵੱਧ ਦੌੜਾਂ ਦੇਣ ਵਾਲਾ ਗੇਂਦਬਾਜ਼ ਵੀ ਬਣਿਆ। ਲਿਓਨ ਨੇ ਲੜੀ ਵਿਚ ਚਾਰ ਮੈਚ ਖੇਡੇ ਤੇ ਅੱਠ ਪਾਰੀਆਂ ਵਿਚ 34.82 ਦੀ ਔਸਤ ਨਾਲ 801 ਦੌੜਾਂ ਦਿੱਤੀਆਂ ਹਾਲਾਂਕਿ ਇਸ ਲਈ ਲਿਓਨ ਨੇ ਸਭ ਤੋਂ ਵੱਧ 223.4 ਓਵਰਾਂ ਦੀ ਗੇਂਦਬਾਜ਼ੀ ਵੀ ਕੀਤੀ। ਆਸਟ੍ਰੇਲੀਆ ਦੇ ਹੀ ਤੂਫਾਨੀ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਲੜੀ ਦੇ ਤਿੰਨ ਮੈਚਾਂ ਦੀਆਂ ਛੇ ਪਾਰੀਆਂ ਵਿਚ 13 ਵਿਕਟਾਂ ਲੈ ਕੇ ਵਿਕਟਾਂ ਲੈਣ ਦੇ ਮਾਮਲੇ ਵਿਚ ਤੀਜਾ ਸਥਾਨ ਹਾਸਲ ਕੀਤਾ, ਹਾਲਾਂਕਿ ਕਰੀਅਰ ਦੇ 27.84 ਦੇ ਮੁਕਾਬਲੇ ਉਸ ਨੇ 35.53 ਦੀ ਔਸਤ ਨਾਲ ਦੌੜਾਂ ਦਿੱਤੀਆਂ। ਲੜੀ ਵਿਚ 100 ਤੋਂ ਵੱਧ ਓਵਰਾਂ ਦੀ ਗੇਂਦਬਾਜ਼ੀ ਕਰਨ ਵਾਲੇ ਗੇਂਦਬਾਜ਼ਾਂ ਵਿਚ ਆਸਟ੍ਰੇਲੀਆ ਦਾ ਰਿਆਨ ਹੈਰਿਸ ਸਭ ਤੋਂ ਵੱਧ ਕਿਫਾਇਤੀ ਰਹੇ। ਹੈਰਿਸ ਨੇ ਹਾਲਾਂਕਿ ਆਪਣੇ ਕਰੀਅਰ ਦੀ 23.52 ਦੀ ਔਸਤ ਦੇ ਮੁਕਾਬਲੇ ਲੜੀ ਵਿਚ ਕਿਤੇ ਵੱਧ 33.40 ਦੀ ਔਸਤ ਨਾਲ ਦੌੜਾਂ ਦਿੱਤੀਆਂ ਪਰ ਉਹ 2.65 ਦੀ ਇਕਾਨੋਮੀ ਕਾਇਮ ਰੱਖਣ ਵਿਚ ਸਫਲ ਰਿਹਾ। ਭਾਰਤੀ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਮੁਹੰਮਦ ਸ਼ੰਮੀ ਸਾਰਿਆਂ ਤੋਂ ਵੱਧ 15 ਵਿਕਟਾਂ ਦੇ ਲੈ ਕੇ ਲਿਓਨ ਤੋਂ ਬਾਅਦ ਦੂਜੇ ਸਥਾਨ 'ਤੇ ਰਿਹਾ।Œ ਇਕ ਹੋਰ ਭਾਰਤੀ ਗੇਂਦਬਾਜ਼ ਉਮੇਸ਼ ਯਾਦਵ ਨੇ 49.81 ਦੀ ਔਸਤ ਤੇ 4.62 ਦੀ ਇਕਾਨੋਮੀ ਨਾਲ ਦੌੜਾਂ ਦਿੱਤੀਆਂ। ਭਾਰਤੀ ਸਪਿਨ ਹਮਲੇ ਦੀ ਪਿਛਲੇ ਕੁਝ ਸਾਲਾਂ ਵਿਚ ਰੀੜ ਦੀ ਹੱਡੀ ਬਣ ਚੁੱਕਾ ਰਵੀਚੰਦਰਨ ਅਸ਼ਵਿਨ ਨੇ 12 ਵਿਕਟਾਂ ਨਾਲ 5ਵੇਂ ਸਥਾਨ 'ਤੇ ਰਿਹਾ ਪਰ ਉਸਦੇ ਵੀ ਕਰੀਅਰ ਦੀ ਔਸਤ ਤੇ ਇਕਾਨੋਮੀ ਰੇਟ ਲੜੀ ਵਿਚ ਉਸਦੇ ਪ੍ਰਦਰਸ਼ਨ ਦੀ ਕੋਈ ਗਵਾਹੀ ਨਹੀਂ ਦਿੰਦਾ ਨਜ਼ਰ ਆਇਆ। ਲੜੀ ਦੇ ਤਿੰਨ ਮੈਚਾਂ ਦੀਆਂ ਪੰਜ ਪਾਰੀਆਂ ਵਿਚ ਗੇਂਦਬਾਜ਼ੀ ਕਰਨ ਵਾਲੇ ਅਸ਼ਵਿਨ ਨੇ 48.66 ਦੀ ਔਸਤ ਤੇ 3.40 ਦੀ ਇਕਾਨੋਮੀ ਨਾਲ ਦੌੜਾਂ ਦਿੱਤੀਆਂ ਜਦਕਿ ਉਸਦੇ ਕਰੀਅਰ ਦੀ ਅਸੌਤ 30.67 ਤੇ ਇਕਾਨੋਮੀ ਰੇਟ ਸਿਰਫ 2.97 ਹੈ।
ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਪਹਿਲੇ ਵਨ ਡੇ 'ਚ ਹਰਾਇਆ
NEXT STORY