ਕ੍ਰਾਈਸਟਚਰਚ, ਨਿਊਜ਼ੀਲੈਂਡ ਨੇ ਆਲਰਾਊਂਡਰ ਕੋਰੀ ਐਂਡਰਸਨ ਦੀ ਸ਼ਾਨਦਾਰ 81 ਦੌੜਾਂ ਦੀ ਪਾਰੀ ਦੀ ਬਦੌਲਤ ਸ਼੍ਰੀਲੰਕਾ ਨੂੰ ਸੱਤ ਵਨ ਡੇ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿਚ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਹੇਲਾ ਜੈਵਰਧਨੇ (104) ਦੇ ਸੈਂਕੜੇ ਦੀ ਬਦੌਲਤ 9 ਵਿਕਟਾਂ ਗੁਆ ਕੇ 218 ਦੌੜਾਂ ਬਣਾਈਆਂ ਜਿਸ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਨੇ ਤਿੰਨ ਵਿਕਟਾਂ ਬਾਕੀ ਰਹਿੰਦਿਆਂ 43 ਓਵਰਾਂ ਵਿਚ ਹੀ 219 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। 'ਮੈਨ ਆਫ ਦਿ ਮੈਚ' ਐਂਡਰਸਨ ਨੇ 96 ਗੇਂਦਾਂ ਵਿਚ 11 ਚੌਕੇ ਤੇ ਇਕ ਛੱਕੇ ਦੀ ਬਦੌਲਤ 81 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ।
ਜ਼ਖਮੀ ਕਲਾਰਕ ਸੰਭਾਲਗੇ ਆਸਟ੍ਰੇਲੀਆ ਦੀ ਕਮਾਨ
NEXT STORY