ਕੋਲਕਾਤਾ, ਬਿਹਾਰ ਕ੍ਰਿਕਟ ਸੰਘ (ਸੀ. ਏ. ਬੀ.) ਦੇ ਸਕੱਤਰ ਆਦਿੱਤਿਆ ਵਰਮਾ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) 'ਤੇ ਆਪਣੀ ਸਾਲਾ ਰਿਪੋਰਟ ਵਿਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਦਾ ਦੁਰਉਪਯੋਗ ਕਰਨ ਦਾ ਦੋਸ਼ ਲਗਾਇਆ ਹੈ। ਵਰਮਾ ਨੇ ਨਾਲ ਹੀ ਰਾਸ਼ਟਰਪਤੀ ਕੋਲ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ। ਵਰਮਾ ਨੇ ਐਤਵਾਰ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਇਕ ਚਿੱਠੀ ਲਿਖ ਕੇ ਬੀ. ਸੀ. ਸੀ. ਆਈ. ਦੇ ਅਧਿਕਾਰੀਆਂ ਤੋਂ ਬਿਨਾਂ ਮਨਜ਼ੂਰੀ ਰਿਪੋਰਟ ਦੇ ਮੁੱਖ ਪੰਨੇ 'ਤੇ ਤਸਵੀਰਾਂ ਪ੍ਰਕਾਸ਼ਿਤ ਕਰਕੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਵਿਵਾਦ ਵਿਚ ਘਸੀਟਣ ਦਾ ਦੋਸ਼ ਲਗਾਇਆ ਹੈ।
ਅਲਟੀਮੇਟਮ ਨਾਲ ਕਲਾਰਕ ਤੇ ਚੋਣਕਾਰਾਂ ਵਿਚਾਲੇ ਤਣਾਅ
NEXT STORY