ਸਿਡਨੀ, ਆਸਟ੍ਰੇਲੀਆ ਦੇ ਪ੍ਰਮੁੱਖ ਚੋਣਕਾਰ ਰੋਡ ਮਾਰਸ਼ ਨੇ ਟੀਮ ਦੇ ਕਪਤਾਨ ਮਾਈਕਲ ਕਲਾਰਕ ਨੂੰ ਉਸਦੀ ਫਿਟਨੈੱਸ ਲਈ 21 ਫਰਵਰੀ ਤਕ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਉਹ ਤੈਅ ਸਮਾਂ-ਸੀਮਾ ਤਕ ਖੁਦ ਦੀ ਫਿਟਨੈੱਸ ਸਾਬਤ ਕਰੇ, ਨਹੀਂ ਤਾਂ ਵਿਸ਼ਵ ਕੱਪ ਟੀਮ ਤੋਂ ਬਾਹਰ ਹੋ ਜਾਣਗੇ। ਇਸ ਅਲਟੀਮੇਟਮ ਨੂੰ ਲੈ ਕੇ ਚੋਣਕਾਰਾਂ ਤੇ ਕਲਾਰਕ ਵਿਚਾਲੇ ਤਣਾਅ ਬਣਿਆ ਹੋਇਆ ਹੈ ਤੇ ਇਸ ਗੱਲ ਨੂੰ ਲੈ ਕੇ ਅਟਕਲਾਂ ਵਧ ਗਈਆਂ ਹਨ ਕਿ ਕਲਾਰਕ 21 ਫਰਵਰੀ ਤਕ ਖੁਦ ਨੂੰ ਫਿੱਟ ਸਾਬਤ ਨਹੀਂ ਕਰ ਸਕੇਗਾ। ਮਾਰਸ਼ ਨੇ ਐਤਵਾਰ ਨੂੰ ਵਿਸ਼ਵ ਕੱਪ ਟੀਮ ਦਾ ਐਲਾਨ ਕਰਦੇ ਹੋਏ ਪੱਤਰਕਾਰਾਂ ਨਾਲ ਕਿਹਾ ਕਿ ਹੈਮਸਟ੍ਰਿੰਗ ਦੀ ਪ੍ਰੇਸ਼ਾਨੀ ਦੇ ਚੱਲਦੇ ਕਲਾਰਕ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਮੈਚ ਤਕ ਟੀਮ ਤੋਂ ਬਾਹਰ ਰੱਖਿਆ ਗਿਆ ਹੈ ਤੇ ਉਸ ਨੂੰ ਖੁਦ ਨੂੰ ਫਿੱਟ ਸਾਬਤ ਕਰਨ ਲਈ 21 ਫਰਵਰੀ ਨੂੰ ਬੰਗਲਾਦੇਸ਼ ਵਿਰੁੱਧ ਖੇਡੇ ਜਾਣ ਵਾਲੇ ਦੂਜੇ ਮੈਚ ਤਕ ਦਾ ਅਲਟੀਮੇਟਮ ਦਿੱਤਾ ਗਿਆ ਹੈ। ਕਲਾਰਕ ਨੇ ਖੁਦ ਨੂੰ ਇੰਗਲੈਂਡ ਵਿਰੁੱਧ ਪਹਿਲੇ ਮੈਚ ਤੋਂ ਵੱਖ ਕਰਕੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਇਸ ਲਈ ਫਿੱਟ ਨਹੀਂ ਹੈ। ਇਸ ਤੋਂ ਬਾਅਦ ਤੋਂ ਹੀ ਕਲਾਰਕ 'ਤੇ ਟੀਮ ਵਿਚ ਵਾਪਸੀ ਤੇ ਖੁਦ ਨੂੰ ਫਿੱਟ ਸਾਬਤ ਕਰਨ ਲਈ ਦਬਾਅ ਵਧ ਗਿਆ ਹੈ।
1000ਵੀਂ ਜਿੱਤ ਨਾਲ ਬ੍ਰਿਸਬੇਨ ਦਾ ਬਾਦਸ਼ਾਹ ਬਣਿਆ ਫੈਡਰਰ
NEXT STORY