ਮੁੰਬਈ- ਬਲਾਤਕਾਰ ਦੇ ਦੋਸ਼ 'ਚ ਗ੍ਰਿਫਤਾਰ ਹੋ ਚੁੱਕੇ 'ਆਸ਼ਿਕੀ 2' ਦੇ ਗਾਇਕ ਅੰਕਿਤ ਤਿਵਾਰੀ ਸ਼ਨੀਵਾਰ ਨੂੰ ਮੁੰਬਈ ਪੁਲਸ ਦੇ ਸਲਾਨਾ ਪ੍ਰੋਗਰਾਮ 'ਉਮੰਗ' 'ਚ ਗਾਣਾ ਗਾਉਂਦੇ ਹੋਏ ਦਿਖੇ। ਇਸ ਨੂੰ ਲੈ ਕੇ ਕਈ ਲੋਕਾਂ ਨੇ ਇਤਰਾਜ਼ ਜ਼ਾਹਰ ਕੀਤਾ ਹੈ। ਇਸ ਪ੍ਰੋਗਰਾਮ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਰਨਾਡੀਜ਼ ਅਤੇ ਪੁਲਸ ਕਮਿਸ਼ਨਰ ਰਾਕੇਸ਼ ਮਾਰਿਆ ਸਮੇਤ ਕਈ ਹਸਤੀਆਂ ਸ਼ਾਮਲ ਹੋਈਆਂ ਸਨ। ਹਾਲਾਂਕਿ ਅੰਕਿਤ ਤਿਵਾਰੀ ਦੇ ਸਟੇਜ਼ 'ਤੇ ਆਉਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਜਾ ਚੁੱਕੇ ਸਨ। ਮਹਿਲਾ ਸਸ਼ਕਤੀਕਰਨ ਲਈ ਕੰਮ ਕਰਨ ਵਾਲੀ ਵਕੀਲ ਆਭਾ ਸਿੰਘ ਨੇ ਕਿਹਾ ਕਿ ਮੁੰਬਈ ਪੁਲਸ ਨੂੰ ਅੰਕਿਤ ਤਿਵਾਰੀ ਨੂੰ ਪ੍ਰੋਗਰਾਮ 'ਚ ਹਿੱਸਾ ਨਹੀਂ ਲੈਣ ਦੇਣਾ ਚਾਹੀਦਾ ਸੀ। ਇਸ ਨਾਲ ਸਮਾਜ 'ਚ ਗਲਤ ਅਸਰ ਪੈਂਦਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਤੁਹਾਨੂੰ ਦੱਸ ਦਈਏ ਕਿ ਇਕ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਤਿਵਾਰੀ ਨੇ ਅਕਤੂਬਰ 2012 ਤੋਂ ਲੈ ਕੇ ਦਸੰਬਰ 2013 ਤੱਕ ਵਿਆਹ ਦਾ ਝਾਂਸਾ ਦੇ ਕੇ ਕਈ ਵਾਰੀ ਉਸ ਨਾਲ ਬਲਾਤਕਾਰ ਕੀਤਾ ਅਤੇ ਬਾਅਦ 'ਚ ਆਪਣੇ ਵਾਅਦੇ ਤੋਂ ਮੁਕਰ ਗਏ। ਇਸ ਤੋਂ ਬਾਅਦ 8 ਮਈ 2014 ਨੂੰ ਵਰਸੋਵਾ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਅੰਕਿਤ ਦੇ ਭਰਾ ਅੰਕੁਰ ਨੂੰ ਵੀ ਉਸ ਮਹਿਲਾ ਨੂੰ ਗੰਭੀਰ ਨਤੀਜੇ ਭੁਗਤਨ ਦੀ ਧਮਕੀ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਬਾਅਦ 'ਚ ਦੋਵੇਂ ਭਰਾਵਾਂ ਨੂੰ ਜ਼ਮਾਨਤ ਮਿਲ ਗਈ ਸੀ। ਅੰਕਿਤ ਦੇ ਬੁਲਾਰੇ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਅੰਧੇਰੀ ਸਪੋਰਟਸ ਕੰਪਲੈਕਸ 'ਚ ਹੋਏ ਉਮੰਗ ਪ੍ਰੋਗਰਾਮ 'ਚ ਗਾਇਕ ਨੇ ਹਿੱਸਾ ਲਿਆ ਸੀ ਪਰ ਵਰਸੋਵਾ ਪੁਲਸ ਸਟੇਸ਼ਨ ਦੀ ਸੀਨੀਅਰ ਇੰਸਪੈਕਟਰ ਅਰੁਣਧਤੀ ਰਾਣੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ।
ਬਾਲੀਵੁੱਡ ਅਭਿਨੇਤਰੀਆਂ ਨੂੰ ਟੱਕਰ ਦੇਵੇਗੀ ਐਸ਼ਵਰਿਆ (ਦੇਖੋ ਤਸਵੀਰਾਂ)
NEXT STORY