ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਅਰਬਪਤੀ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਦੀ ਮੀਡੀਆ ਯੂਨਿਟਸ ਦੇ ਗੈਰ-ਸਮਾਚਾਰ ਅਤੇ ਕਰੰਟ ਅਫੇਅਰਸ ਦੇ ਟੀ. ਵੀ. ਚੈਨਲ ਨਾਲ ਸਬੰਧਤ ਲਾਇਸੈਂਸ ਨੂੰ ਸਟਾਰ ਇੰਡੀਆ ਨੂੰ ਟਰਾਂਸਫਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਿਲਾਇੰਸ ਇੰਡਸਟਰੀਜ਼ ਅਤੇ ਟੀ. ਵੀ.18 ਬਰਾਡਕਾਸਟ ਵੱਲੋਂ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਜਾਣਕਾਰੀ ਅਨੁਸਾਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ 27 ਸਤੰਬਰ ਦੇ ਹੁਕਮ ਜ਼ਰੀਏ ਇਹ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ : ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ
ਕੰਪਨੀ ਨੇ ਐਕਸਚੇਂਜ ਨੂੰ ਕੀ ਦਿੱਤੀ ਜਾਣਕਾਰੀ
ਇਸ ’ਚ ਕਿਹਾ ਗਿਆ ਹੈ,“ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ 27 ਸਤੰਬਰ, 2024 ਦੇ ਆਪਣੇ ਹੁਕਮ ਰਾਹੀਂ ਸਟਾਰ ਇੰਡੀਆ ਦੇ ਪੱਖ ’ਚ ਵਾਇਆਕਾਮ18 ਮੀਡੀਆ ਪ੍ਰਾਈਵੇਟ ਲਿਮਟਿਡ ਦੇ ਗੈਰ-ਸਮਾਚਾਰ ਅਤੇ ਕਰੰਟ ਅਫੇਅਰਸ ਦੇ ਟੀ. ਵੀ. ਚੈਨਲ ਨਾਲ ਸਬੰਧਤ ਲਾਇਸੈਂਸ ਨੂੰ ਟਰਾਂਸਫਰ ਕਰਨ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ।’’ ਇਹ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਵੱਲੋਂ ਨਿਰਧਾਰਤ ਸ਼ਰਤਾਂ ਅਧੀਨ ਹੋਵੇਗਾ। ਦੱਸ ਦੇਈਏ, ਵਾਇਆਕਾਮ18 ਇਕ ਹੋਲਡਿੰਗ ਕੰਪਨੀ ਹੈ, ਜੋ ਰਿਲਾਇੰਸ ਇੰਡਸਟਰੀਜ਼ ਅਤੇ ਬੋਧੀ ਟ੍ਰੀ ਸਿਸਟਮਸ ਦੇ ਮੀਡੀਆ ਅਤੇ ਮਨੋਰੰਜਨ ਕਾਰੋਬਾਰ ਦਾ ਮਾਲਿਕਾਨਾ ਹੱਕ ਰੱਖਦੀ ਹੈ। ਹੁਣ ਦੋਵੇਂ ਪੱਖ ਰਲੇਵੇਂ ਦੇ ਆਖਰੀ ਪੜਾਅ ’ਚ ਹਨ ਅਤੇ ਸੀ. ਸੀ. ਆਈ. ਦੇ ਨਿਰਦੇਸ਼ਾਂ ਦੇ ਸਮਾਨ ਆਪਣੇ ਕਾਰੋਬਾਰ ’ਚ ਕੁੱਝ ਐਡਜਸਟਮੈਂਟ ਕਰ ਰਹੇ ਹਨ।
ਇਹ ਵੀ ਪੜ੍ਹੋ : CBI ਅਫ਼ਸਰ ਬਣ ਕੇ ਠੱਗਾਂ ਨੇ ਔਰਤ ਨੂੰ ਕੀਤਾ 'ONLINE ARREST', ਫਰਜ਼ੀ ਵਾਰੰਟ ਦਿਖਾ ਲੁੱਟੇ 9 ਲੱਖ
ਐੱਨ. ਸੀ. ਐੱਲ. ਟੀ. ਵੱਲੋਂ ਮਿਲ ਚੁੱਕੀ ਹੈ ਮਨਜ਼ੂਰੀ
ਇਸ ਸਾਲ 30 ਅਗਸਤ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਰਿਲਾਇੰਸ ਇੰਡਸਟਰੀਜ਼ ਦੀ ਮੀਡੀਆ ਅਤੇ ਮਨੋਰੰਜਨ ਏਸੈੱਟਸ ਦਾ ਮਾਲਕੀ ਰੱਖਣ ਵਾਲੀ ਵਾਇਆਕਾਮ18 ਮੀਡੀਆ ਅਤੇ ਡਿਜੀਟਲ18 ਮੀਡੀਆ ਦੇ ਸਟਾਰ ਇੰਡੀਆ ਨਾਲ ਰਲੇਵੇਂ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਯੋਜਨਾ ’ਚ ਵਾਇਆਕਾਮ18 ਅਤੇ ਜੀਓ ਸਿਨੇਮਾ ਨਾਲ ਸਬੰਧਤ ਮੀਡੀਆ ਆਪ੍ਰੇਸ਼ਨ ਨੂੰ ਡਿਜੀਟਲ18 ’ਚ ਟਰਾਂਸਫਰ ਕਰਨ ਦਾ ਪ੍ਰਸਤਾਵ ਸੀ, ਜੋ ਵਾਇਆਕਾਮ18 ਦੀ ਸਬਸਿਡਰੀ ਕੰਪਨੀ ਹੈ।
ਇਹ ਵੀ ਪੜ੍ਹੋ : ਨਿਰਮਲਾ ਸੀਤਾਰਮਨ ਖ਼ਿਲਾਫ਼ ਕੋਰਟ ਦਾ ਵੱਡਾ ਫੈਸਲਾ, FIR ਦਰਜ ਕਰਨ ਦਾ ਆਦੇਸ਼
ਬਣੇਗਾ ਦੇਸ਼ ਦਾ ਸਭ ਤੋਂ ਵੱਡਾ ਮੀਡੀਆ ਸਮੂਹ
ਰਿਲਾਇੰਸ ਇੰਡਸਟਰੀਜ਼ ਅਤੇ ਦਿ ਵਾਲਟ ਡਿਜ਼ਨੀ ਕੰਪਨੀ ਦੀ ਮੀਡੀਆ ਏਸੈੱਟ ਦੇ ਮਰਜਰ ਨਾਲ ਦੇਸ਼ ਦਾ ਸਭ ਤੋਂ ਵੱਡਾ ਮੀਡੀਆ ਸਮੂਹ ਬਣੇਗਾ, ਜਿਸ ਦਾ ਮੁਲਾਂਕਣ 70,000 ਕਰੋਡ਼ ਰੁਪਏ ਤੋਂ ਜ਼ਿਆਦਾ ਹੋਵੇਗਾ। ਇਸ ਤੋਂ ਪਹਿਲਾਂ ਸੀ. ਸੀ. ਆਈ. ਨੇ ਕਿਹਾ ਸੀ ਕਿ ਉਸ ਨੇ ਰਿਲਾਇੰਸ ਇੰਡਸਟਰੀਜ਼ ਲਿਮਟਿਡ, ਵਾਇਆਕਾਮ18 ਮੀਡੀਆ ਪ੍ਰਾਈਵੇਟ ਲਿਮਟਿਡ, ਡਿਜੀਟਲ18 ਮੀਡੀਆ ਲਿਮਟਿਡ, ਸਟਾਰ ਇੰਡੀਆ ਪ੍ਰਾਈਵੇਟ ਲਿਮਟਿਡ (ਐੱਸ. ਆਈ. ਪੀ. ਐੱਲ.) ਅਤੇ ਸਟਾਰ ਟੈਲੀਵਿਜ਼ਨ ਪ੍ਰੋਡਕਸ਼ਨਜ਼ ਲਿਮਟਿਡ (ਐੱਸ. ਟੀ. ਪੀ. ਐੱਲ.) ਦੇ ਸੰਯੋਜਨ ਦੇ ਪ੍ਰਸਤਾਵ ਨੂੰ ਸਵੈ-ਇੱਛੁਕ ਸੰਸਾਧਨਾਂ ਦੀ ਪਾਲਣਾ ਅਧੀਨ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ 100 ਕਰੋੜ ਰੁਪਏ ਦੇ ਸਾਈਬਰ ਫਰਾਡ ਕੇਸ ’ਚ ED ਦੀ ਐਂਟਰੀ, ਪੁਲਸ ਤੋਂ ਮੰਗਿਆ ਰਿਕਾਰਡ
ਰਿਲਾਇੰਸ ਕੋਲ ਰਹੇਗਾ 63 ਫੀਸਦੀ ਹਿੱਸਾ
ਸੀ. ਸੀ. ਆਈ. ਨੇ ਦੋਵਾਂ ਪੱਖਾਂ ਵੱਲੋਂ ਕੀਤੇ ਮੂਲ ਸੌਦੇ ’ਚ ਸਵੈ-ਇੱਛੁਕ ਸੋਧਾਂ ਦਾ ਖੁਲਾਸਾ ਨਹੀਂ ਕੀਤਾ। ਇਸ ਸੌਦੇ ਤਹਿਤ, ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਆਰ. ਆਈ. ਐੱਲ. ਅਤੇ ਉਸ ਦੇ ਸਹਿਯੋਗੀ ਸੰਯੁਕਤ ਇਕਾਈ ’ਚ 63.16 ਫੀਸਦੀ ਹਿੱਸੇਦਾਰੀ ਰੱਖਣਗੇ, ਜਿਸ ’ਚ 2 ਸਟ੍ਰੀਮਿੰਗ ਸੇਵਾਵਾਂ ਅਤੇ 120 ਟੈਲੀਵਿਜ਼ਨ ਚੈਨਲ ਹੋਣਗੇ। ਉਥੇ ਹੀ ਵਾਲਟ ਡਿਜ਼ਨੀ ਕੋਲ ਇਸ ਸਮੂਹਿਕ ਯੂਨਿਟ ’ਚ ਬਾਕੀ 36.84 ਫੀਸਦੀ ਹਿੱਸੇਦਾਰੀ ਹੋਵੇਗੀ। ਇਹ ਦੇਸ਼ ਦੀ ਸਭ ਤੋਂ ਵੱਡੀ ਮੀਡੀਆ ਕੰਪਨੀ ਹੋਵੇਗੀ ।
ਰਿਲਾਇੰਸ ਕਰੇਗਾ 11,500 ਕਰੋੜ ਰੁਪਏ ਦਾ ਨਿਵੇਸ਼
ਰਿਲਾਇੰਸ ਇੰਡਸਟਰੀਜ਼ ਨੇ ਨੈੱਟਫਲਿਕਸ ਅਤੇ ਜਾਪਾਨ ਦੀ ਸੋਨੀ ਵਰਗੇ ਵਿਰੋਧੀਆਂ ਨਾਲ ਮੁਕਾਬਲਾ ਕਰਨ ਲਈ ਜੁਆਇੰਟ ਵੈਂਚਰ ’ਚ ਕਰੀਬ 11,500 ਕਰੋਡ਼ ਰੁਪਏ ਦੇ ਨਿਵੇਸ਼ ’ਤੇ ਵੀ ਸਹਿਮਤੀ ਜਤਾਈ ਹੈ। ਆਰ. ਆਈ. ਐੱਲ. ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਜੁਆਇੰਟ ਵੈਂਚਰ ਦੀ ਮੁਖੀ ਹੋਵੇਗੀ, ਜਦੋਂਕਿ ਉਦੈ ਸ਼ੰਕਰ ਇਸ ਦੇ ਵਾਈਸ-ਚੇਅਰਪਰਸਨ ਹੋਣਗੇ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ, ਧੀ ਦੇ ਕਤਲ ਸਬੰਧੀ ਮੰਗਿਆ ਸਪੱਸ਼ਟੀਕਰਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MCX 'ਤੇ ਸੋਨਾ 76,000 ਤੋਂ ਪਾਰ, ਚਾਂਦੀ 'ਚ ਵੀ ਵਾਧਾ ਜਾਰੀ, ਦੇਖੋ ਅੱਜ ਦੀ ਤਾਜ਼ਾ ਕੀਮਤ
NEXT STORY