ਕਨੂਰ, ਸਾਬਕਾ ਓਲੰਪੀਅਨ ਪੀ. ਟੀ. ਊਸ਼ਾ ਨੇ ਚੌਥੀਆਂ ਰਾਸ਼ਟਰੀ ਖੇਡਾਂ ਵਿਚ ਹਿੱਸਾ ਲੈਣ ਵਾਲੀ ਕੇਰਲ ਦੀ ਐਥਲੈਟਿਕਸ ਟੀਮ ਦੀ ਚੋਣ 'ਤੇ ਸਵਾਲ ਉਠਾਉਂਦੇ ਹੋਏ ਖੇਡਾਂ ਵਿਚ ਉਨ੍ਹਾਂ ਦੇ ਖਰਾਬ ਪ੍ਰਦਰਸ਼ਨ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਉਡਨਪਰੀ ਦੇ ਨਾਂ ਨਾਲ ਮਸ਼ਹੂਰ ਊਸ਼ਾ ਨੇ ਕਿਹਾ ਕਿ ਇਹ ਟ੍ਰਾਇਲ ਜ਼ਬਰਦਸਤੀ ਕਰਵਾਏ ਜਾ ਰਹੇ ਹਨ ਤੇ ਐਲਾਨ ਕੀਤੀ ਜਾਣ ਵਾਲੀ ਟੀਮ ਤੋਂ ਉਨ੍ਹਾਂ ਨੂੰ ਹੁਣ ਵੱਧ ਉਮੀਦਾਂ ਨਹੀਂ ਹੈ। ਪੱਤਰਕਾਰਾਂ ਨਾਲ ਗੱਲਬਾਤ ਵਿਚ ਉਨ੍ਹਾਂ ਸਿੱਧੇ ਤੌਰ 'ਤੇ ਸੂਬੇ ਦੀ ਐਥਲੈਟਿਕਸ ਐਸੋਸੀਏਸ਼ਨ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਚੋਣ ਟ੍ਰਾਇਲ 'ਤੇ ਸਵਾਲ ਉਠਾਏ।Œ ਊਸ਼ਾ ਨੇ ਦੋਸ਼ ਲਗਾਉਂਦੇ ਹੋਏ ਕਿਹਾ, ''ਚੋਣ ਟਰਾਇਲ ਸਿਰਫ ਉਨ੍ਹਾਂ ਲੋਕਾਂ ਨੂੰ ਸੰਤੁਸ਼ਟ ਕਰਨ ਲਈ ਆਯੋਜਿਤ ਕੀਤੇ ਗਏ ਸਨ ਜਿਹੜੇ ਉਨ੍ਹਾਂ ਵਿਚ ਸ਼ਾਮਲ ਹੋਣ ਲਈ ਆਏ ਸਨ। ਚੋਣ ਟ੍ਰਾਇਲ ਵਿਚ ਕਿਸੇ ਤਰ੍ਹਾਂ ਦੀ ਪਾਦਰਸ਼ਤਾ ਨਹੀਂ ਸੀ। ਚੋਣ ਟ੍ਰਾਇਲ ਰਾਹੀਂ ਕੁਝ ਖਿਡਾਰੀਆਂ ਦੇ ਨਾਂ ਰਾਜ ਦੀ ਟੀਮ ਵਿਚ ਸ਼ਾਮਲ ਕਰਨ ਦੀਆਂ ਵੀ ਕੁਝ ਖਬਰਾਂ ਮਿਲੀਆਂ ਹਨ। ''
ਯੋਗਤਾ ਦੇ ਆਧਾਰ 'ਤੇ ਚੁਣੀ ਗਈ ਵਿਸ਼ਵ ਕੱਪ ਟੀਮ : ਕੈਮਰਨ
NEXT STORY