ਸੇਂਟ ਜਾਰਜਸ (ਗ੍ਰੇਨਾਡਾ), ਇਕ ਪਾਸੇ ਜਿੱਥੇ ਧਮਾਕੇਦਾਰ ਬੱਲੇਬਾਜ਼ ਗੇਲ ਨੇ ਡਵੇਨ ਬ੍ਰਾਵੋ ਤੇ ਕੀਰੋਨ ਪੋਲਾਰਡ ਨੂੰ ਵਿਸ਼ਵ ਕੱਪ ਲਈ ਕੈਰੇਬੀਆਈ ਟੀਮ ਵਿਚ ਨਾ ਚੁਣੇ ਜਾਣ 'ਤੇ ਵੈਸਟਇੰਡੀਜ਼ ਕ੍ਰਿਕਟ ਬੋਰਡ (ਡਬਲਯੂ. ਆਈ. ਸੀ.ਬੀ.) 'ਤੇ ਨਾਰਾਜ਼ਗੀ ਪ੍ਰਗਟਾਈ ਹੈ, ਉਥੇ ਹੀ ਬੋਰਡ ਦੇ ਡੇਵ ਕੈਮਰਨ ਅਨੁਸਾਰ ਟੀਮ ਚੁਣਨ ਵਿਚ ਕਿਸੇ ਵੀ ਤਰ੍ਹਾਂ ਦਾ ਮਤਭੇਦ ਨਹੀਂ ਕੀਤਾ ਗਿਆ ਹੈ।
ਕੈਮਰਨ ਅਨੁਸਾਰ, ''ਟੀਮ ਵਿਚ ਨੌਜਵਾਨ ਤੇ ਅਨੁਭਵੀ ਖਿਡਾਰੀਆਂ ਦਾ ਚੰਗਾ ਮਿਸ਼ਰਣ ਹੈ। ਪਿਛਲੇ ਵਿਸ਼ਵ ਕੱਪ ਵਿਚ ਵੀ ਸਾਡਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ ਤੇ ਅਸੀਂ ਅੱਜ ਅੱਠਵੇਂ ਸਥਾਨ 'ਤੇ ਹਾਂ। ਇਸ ਲਈ ਅਸੀਂ ਕੁਝ ਨੌਜਵਾਨ ਚੇਹਰਿਆਂ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ ਹੈ।''
ਵਿਸ਼ਵ ਕੱਪ 'ਚ ਬੱਲੇਬਾਜ਼ਾਂ ਨੂੰ ਪੜ੍ਹਨੇ ਪਾਉਣਗੇ ਇਹ ਗੇਂਦਬਾਜ਼ (ਦੇਖੋ ਤਸਵੀਰਾਂ)
NEXT STORY