ਮੈਲਬੋਰਨ - ਭਾਰਤ ਤੇ ਪਾਕਿਸਤਾਨ ਵਿਚਾਲੇ ਐਡੀਲੇਡ ਵਿਚ 15 ਫਰਵਰੀ ਨੂੰ ਹੋਣ ਵਾਲਾ ਵਿਸ਼ਵ ਕੱਪ ਕ੍ਰਿਕਟ ਦਾ ਮੈਚ ਇਸ ਖੇਡ ਦੇ ਇਤਿਹਾਸ ਵਿਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਮੈਚ ਬਣ ਸਕਦਾ ਹੈ ਤੇ ਇਕ ਰਿਪੋਰਟ ਅਨੁਸਾਰ ਇਸ ਨੂੰ ਇਕ ਅਰਬ ਤੋਂ ਵੱਧ ਦਰਸ਼ਕ ਦੇਖ ਸਕਦੇ ਹਨ।'ਦਿ ਆਸਟ੍ਰੇਲੀਅਨ' ਅਖਬਾਰ ਅਨੁਸਾਰ ਗਰੁੱਪ-ਬੀ ਦਾ ਇਹ ਮੈਚ ਇਨ੍ਹਾਂ ਦੋਵੇਂ ਟੀਮਾਂ ਵਿਚਾਲੇ ਹੀ 30 ਮਾਰਚ 2011 ਨੂੰ ਮੋਹਾਲੀ ਵਿਚ ਖੇਡੇ ਗਏ ਵਿਸ਼ਵ ਕੱਪ ਦੇ ਸੈਮੀ-ਫਾਈਨਲ ਮੈਚ ਦਾ ਰਿਕਾਰਡ ਤੋੜ ਸਕਦਾ ਹੈ। ਉਸ ਮੈਚ ਨੂੰ 98 ਕਰੋੜ 80 ਲੱਖ ਲੋਕਾਂ ਨੇ ਦੇਖਿਆ ਸੀ।
...ਜਦੋਂ ਆਪਸ 'ਚ ਮਿਲੇ 2 ਧੁਨੰਤਰ
NEXT STORY