ਲੰਡਨ¸ਪ੍ਰਮੁੱਖ ਖੇਡ ਚੈਨਲ ਸਕਾਈ ਸਪੋਰਟਸ-2 ਅਗਲੇ ਮਹੀਨੇ ਤੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਦੇ ਸਾਰੇ ਮੈਚਾਂ ਦਾ ਪ੍ਰਸਾਰਣ ਕਰੇਗਾ।
ਸਕਾਈ ਸਪੋਰਟਸ ਦੇ ਪ੍ਰਬੰਧ ਨਿਰਦੇਸ਼ਖ ਬਾਰਨੀ ਫਰਾਂਸਿਸ ਨੇ ਕਿਹਾ, ''ਫਰਵਰੀ ਵਿਚ ਸ਼ੁਰੂ ਹੋ ਰਿਹਾ ਵਿਸ਼ਵ ਕੱਪ ਕ੍ਰਿਕਟ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੈ ਜਿਸ ਵਿਚ 14 ਦੇਸ਼ਾਂ ਦੀਆਂ ਟੀਮਾਂ ਇਕ ਖਿਤਾਬ ਲਈ ਭਿੜਨਗੀਆਂ।'
ਉਨ੍ਹਾਂ ਕਿਹਾ ਕਿ 13 ਫਰਵਰੀ ਨੂੰ ਸ਼੍ਰੀਲੰਕਾ ਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਤੇ ਉਦਘਾਟਨੀ ਸਮਾਰੋਹ ਤੋਂ ਲੈ ਕੇਪੂਰੇ ਛੇ ਹਫਤੇ ਤਕ ਸਕਾਈ ਸਪੋਰਟਸ ਚੈਨਲ 'ਤੇ ਸਾਰੇ 49 ਮੈਚਾਂ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਸ਼ਵ ਕੱਪ ਦੌਰਾਨ ਸਕਾਈ ਸਪੋਰਟਸ ਪੂਰੀ ਤਰ੍ਹਾਂ ਕ੍ਰਿਕਟ ਨੂੰ ਸਮਰਪਿਤ ਰਹੇਗਾ। ਇਸ਼ ਦੌਰਾਨ ਵਿਸ਼ਵ ਕੱਪ ਦੇ ਕਲਾਸਿਕ ਮੈਚਾਂ ਦੇ ਨਾਲ-ਨਾਲ ਮੈਚਾਂ ਦੇ ਹਾਈਲਾਈਟਸ ਵੀ ਦਿਖਾਏ ਜਾਣਗੇ।
ਆਸਟ੍ਰੇਲੀਆ ਟੀਮ 'ਚ ਪਹਿਲੀ ਵਾਰ ਚੁਣਿਆ ਗਿਆ ਪੰਜਾਬੀ ਗੱਭਰੂ
NEXT STORY