ਨਵੀਂ ਦਿੱਲੀ, ਵਿਸ਼ਵ ਚੈਂਪੀਅਨ ਭਾਰਤ ਤੇ ਜ਼ਬਰਦਸਤ ਫਾਰਮ ਵਿਚ ਚੱਲ ਰਹੇ ਵਿਰਾਟ ਕੋਹਲੀ ਕੋਲ ਆਸਟ੍ਰੇਲੀਆ ਤੇ ਇੰਗਲੈਂਡ ਵਿਰੁੱਧ 16 ਜਨਵਰੀ ਤੋਂ ਸ਼ੁਰੂ ਹੋ ਰਹੀ ਤਿਕੋਣੀ ਵਨ ਡੇ ਲੜੀ ਵਿਚ ਨੰਬਰ ਵਨ ਬਣਨ ਦਾ ਮੌਕਾ ਹੋਵੇਗਾ। ਭਾਰਤ, ਆਸਟ੍ਰੇਲੀਆ ਤੇ ਇੰਗਲੈਂਡ 16 ਜਨਵਰੀ ਤੋਂ ਜਿੱਥੇ ਆਸਟ੍ਰੇਲੀਆਈ ਧਰਤੀ 'ਤੇ ਤਿਕੋਣੀ ਲੜੀ ਵਿਚ ਇਕ-ਦੂਜੇ ਨਾਲ ਲੋਹਾ ਲੈਣਗੇ, ਉਥਏ ਹੀ ਉਹ ਦੱਖਣੀ ਅਫਰੀਕਾ ਵਿਚ ਇਸੇ ਦੌਰਾਨ ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਵਿਚਾਲੇ ਪੰਜ ਵਨ ਡੇ ਮੈਚਾਂ ਦੀ ਲੜੀ ਖੇਡੀ ਜਾਵੇਗੀ। ਆਈ. ਸੀ. ਸੀ. ਦੀ ਵਨ ਡੇ ਰੈਂਕਿੰਗ ਵਿਚ ਇਸ ਸਮੇਂ ਆਸਟ੍ਰੇਲੀਆ ਪਹਿਲੇ, ਭਾਰਤ ਦੂਜੇ ਤੇ ਦੱਖਣੀ ਅਫਰੀਕਾ ਤੀਜੇ ਨੰਬਰ 'ਤੇ ਹੈ। ਆਸਟ੍ਰੇਲੀਆ ਤੇ ਭਾਰਤ ਦੇ ਇਕ ਬਰਾਬਰ 117 ਰੇਟਿੰਗ ਅੰਕ ਹਨ ਪਰ ਦਸ਼ਮਲਵ ਤੋਂ ਬਾਅਦ ਦੀ ਗਣਨਾ ਵਿਚ ਆਸਟ੍ਰੇਲੀਆ ਪਹਿਲੇ ਤੇ ਭਾਰਤ ਦੂਜੇ ਸਥਾਨ 'ਤੇ ਹੈ। ਦੱਖਣੀ ਅਫਰੀਕਾ 112 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਵਨ ਡੇ ਦੀ ਬੱਲੇਬਾਜ਼ੀ ਰੈਂਕਿੰਗ ਵਿਚ ਦੱਖਣੀ ਅਫਰੀਕਾ ਦੇ ਏ. ਬੀ.ਡਿਵਿਲੀਅਰਸ 887 ਰੇਟਿੰਗ ਅੰਕਾਂ ਨਾਲ ਪਹਿਲੇ ਤੇ ਵਿਰਾਟ 8 862 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਡਿਵਿਲੀਅਰਸ ਤੇ ਵਿਰਾਟ ਵਿਚਾਲੇ ਇਸ ਸਮੇਂ ਸਿਰਫ 27 ਅੰਕਾਂ ਦਾ ਫਰਕ ਹੈ। ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀਆਂ ਦੋਵੇਂ ਵਨ ਡੇ ਮੈਚਾਂ ਦੀਆਂ ਲੜੀਆਂ ਵਿਚ ਇਨ੍ਹਾਂ ਦੋਵੇਂ ਧਾਕੜ ਬੱਲੇਬਾਜ਼ਾਂ ਵਿਚਾਲੇ ਨੰਬਰ ਵਨ ਬਣਨ ਦੀ ਜ਼ਬਰਦਸਤ ਦੌੜ ਰਹੇਗੀ।
ਤਿਕੋਣੀ ਟੂਰਨਰਾਮੈਂਟ ਵਿਚ ਲੀਗ ਮੈਚਾਂ ਦੌਰਾਨ ਤਿੰਨੇ ਹੀ ਟੀਮਾਂ ਨੂੰ ਚਾਰ ਮੈਚ ਖੇਡਣੇ ਹਨ। ਟੂਰਨਾਮੈਂਟ ਦਾ ਫਾਈਨਲ ਇਕ ਫਰਵਰੀ ਨੂੰ ਹੋਣਾ ਹੈ। ਅਰਥਾਤ ਇਸ ਟੂਰਨਾਮੈਂਟ ਵਿਚ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਉਸ ਨੂੰ ਫਰਵਰੀ ਵਿਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਤੋਂ ਪਹਿਲਾਂ ਨੰਬਰ ਇਕ ਸਥਾਨ 'ਤੇ ਲਿਜਾ ਸਕਦਾ ਹੈ। ਇਸ ਟੂਰਨਾਮੈਂਟ ਦੀ ਤੀਜੀ ਟੀਮ ਇੰਗਲੈਂਡ 104 ਰੇਟਿੰਗ ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ। ਇੰਗਲਿਸ਼ ਟੀਮ ਟੂਰਨਾਮੈਂਟ ਵਿਚ ਆਸਟ੍ਰੇਲੀਆ ਦੇ ਨੰਬਰ ਬਣੇ ਰਹਿਣ ਤੇ ਭਾਰਤ ਦੇ ਨੰਬਰ ਵਨ 'ਤੇ ਪਹੁੰਚਣ ਦਾ ਖੇਡ ਬਿਗਾੜ ਸਕਦੀ ਹੈ। ਦੱਖਣੀ ਅਫਰੀਕਾ ਕੋਲ ਵੀ ਨੰਬਰ ਵਨ ਦੇ ਆਸਪਾਸ ਪਹੁੰਚਣ ਦਾ ਮੌਕਾ ਰਹੇਗਾ ਅਰਥਾਤ ਉਸ ਨੂੰ ਵੈਸਟਇੰਡੀਜ਼ ਵਿਰੁੱਧ ਕਲੀਨ ਸਵੀਪ ਹਾਸਲ ਕਰਨੀ ਹੋਵੇਗੀ। ਵੈਸਟਇੰਡੀਜ਼ ਇਸ ਸਮੇਂ 96 ਅੰਕਾਂ ਨਾਲ ਰੈਂਕਿੰਗ ਵਿਚ ਅੱਠਵੇਂ ਨੰਬਰ 'ਤੇ ਹੈ। ਵੈਸਟਇੰਡੀਜ਼ ਨੇ ਦੱਣਖੀ ਅਫਰੀਕਾ ਵਿਰੁੱਧ ਮੌਜੂਦਾ ਟੀ-20 ਲਵੜੀ ਵਿਚ ਜਿਸ ਤਰ੍ਹਾਂ ਦਾ ਧਮਾਕੇਦਾਰ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਦੇਖਦੇ ਹੋਏ ਦੱਖਣੀ ਅਫਰੀਕੀ ਟੀਮ ਕੈਰੇਬੀਆਈ ਟੀਮ ਨੂੰ ਹਲਕੇ ਵਿਚ ਨਾ ਲੈਣ ਦੀ ਭੁੱਲ ਕਦੇ ਨਹੀਂ ਕਰੇਗੀ। ਅਗਲੇ ਤਿੰਨ ਹਫਤੇ ਵਿਚ ਰੈਂਕਿੰਗ ਵਿਚ ਕਾਫੀ ਉਲਟਫੇਰ ਆ ਸਕਦਾ ਹੈ। ਸਾਰਿਆਂ ਦੀਆੱੰ ਨਜ਼ਰਾਂ ਇਸ ਗੱਲ 'ਤੇ ਰਹਿਣਗੀਆਂ ਕਿ ਆਸਟ੍ਰੇਲੀਆ ਵਿਚ ਟੈਸਟ ਲੜੀ ਵਿਚ ਚਾਰ ਸੈਂਕੜੇ ਲਗਾਉਣ ਤੇ ਕੁਲ 692 ਦੌੜਾਂ ਬਣਾਉਣ ਵਾਲਾ ਵਿਰਾਟ ਤਿਕੋਣੀ ਲੜੀ ਵਿਚ ਕੀ ਚਮਤਕਾਰ ਕਰਦਾ ਹੈ। ਵਨ ਡੇ ਵਿਚਲਗਾਤਾਰ ਜ਼ਬਰਦਸਤ ਬੱਲੇਬਾਜ਼ੀ ਕਰ ਰਿਹਾ ਵਿਰਾਟ ਵਨ ਡੇ ਰੈਂਕਿੰਗ ਵਿਚ 30 ਅਕਤੂਬਰ 2013 ਨੂੰ ਨੰਬਰ ਇਕ ਸਥਾਨ ਹਾਸਲ ਕਰ ਚੁੱਕਾ ਹੈ ਤੇ ਉਹਫਿਰ ਤੋਂ ਇਸ ਰੈਂਕਿੰਗ ਨੂੰ ਹਾਸਲ ਕਰਨਾ ਚਾਹੇਗਾ। ਵਨ ਡੇ ਵਿਚ 146 ਮੈਚਾਂ ਵਿਚ 52.61 ਦੀ ਬੇਹੱਦ ਪ੍ਰਭਾਵਸ਼ਾਲੀ ਔਸਤ ਨਾਲ 6208 ਦੌੜਾਂ ਬਣਾ ਚੁੱਕੇ ਵਿਰਾਟ ਕੋਹਲ ਇਸ ਲੜੀ ਵਿਚ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੂੰ ਪਿੱਛੇ ਛੱਡਣ ਦਾ ਮੌਕਾ ਰਹੇਗਾ। ਵਿਰਾਟ ਦੇ 146 ਵਨ ਡੇ ਵਿਚ 21 ਸੈਂਕੜੇ ਹਨ, ਉਥੇ ਹੀ ਗਾਂਗੁਲੀ ਦੇ ਖਾਤੇ ਵਿਚ 311 ਮੈਚਾਂ ਵਿਚ 22 ਸੈਂਕੜੇ ਹਨ। ਵਿਰਾਟ ਤੇ ਗਾਂਗੁਲੀ ਤੋਂ ਅੱਗੇ ਸ਼੍ਰੀਲੰਕਾ ਦੇ ਸਨਤ ਜੈਸੂਰੀਆ (445 ਮੈਚ, 28 ਸੈਂਕੜੇ), ਆਸਟ੍ਰੇਲੀਆ ਦੇ ਰਿਕੀ ਪੋਂਟਿੰਗ (375 ਮੈਚ, 30 ਸੈਂਕੜੇ) ਤੇ ਭਾਰਤ ਦੇ ਸਚਿਨ ਤੇਂਦੁਲਕਰ (463 ਮੈਚ, 49 ਸੈਂਕੜੇ) ਹਨ। ਵਿਰਾਟ ਦੇ ਮੁਕਾਬਲੇ ਏ. ਬੀ. ਡਿਵਿਲੀਅਲਰਸ ਨੂੰ ਦੇਖਿਆ ਜਾਵੇ ਤਾਂ ਉਹ 175 ਮੈਚਾਂ ਵਿਚ 18 ਸੈਂਕੜਿਆਂ ਤੇ 51.50 ਦੀ ਔਸਤ ਨਾਲ 7210 ਦੌੜਾਂ ਬਣਾ ਚੁੱਕਾ ਹੈ। ਵਿਰਾਟ ਤੇ ਡਿਵਿਲੀਅਰਸ ਵਿਚਾਲੇ ਪਿਛਲੇ ਕਾਫੀ ਸਮੇਂ ਤੋਂ ਨੰਬਰ ਵਨ ਲਈ ਦਿਲਚਸਪ ਦੌੜ ਚੱਲ ਰਹੀ ਹੈ ਤੇ ਅਗਲੇ 15 ਦਿਨਾਂ ਵਿਚ ਇਹ ਤੈਅ ਹੋ ਜਾਵੇਗਾ ਕਿ ਦੁਨੀਆ ਦਾ ਨੰਬਰ ਵਨ ਬੱਲੇਬਾਜ਼ ਤੇ ਨੰਬਰ ਵਨ ਟੀਮ ਕੌਣ ਹੈ।
ਭਾਰਤ ਦੇ ਇਸ ਗੇਂਦਬਾਜ਼ ਨੇ ਇਕੋ ਮੈਚ 'ਚ ਕਰਾਏ 21 ਮੇਡਨ ਓਵਰ
NEXT STORY